ਚੰਡੀਗੜ੍ਹ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਸਰਸਵਤੀ ਨਦੀ ਦੇ ਪ੍ਰਵਾਹ ਨੂੰ ਲੈ ਕੇ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਇਸ ਦੇ ਲਈ ਯਮੁਨਾਨਗਰ ਜਿਲ੍ਹੇ ਦੇ ਤਿੰਨ ਪਿੰਡਾਂ ਦੇ ਕਿਸਾਨਾਂ ਨੇ ਦਾਦੂਪੁਰ ਨਲਵੀ ਦੇ ਤਿੰਨ ਕਿਲੋਮੀਟਰ ਤਕ ਦੀ ਜਮੀਨ ਸਰਕਾਰ ਨੁੰ ਦੇਣ ਦਾ ਫੈਸਲਾ ਕੀਤਾ ਹੈ।ਇਸ ਸਬੰਧ ਵਿਚ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨਾਲ ਅੱਜ ਚੰਡੀਗੜ੍ਹ ਸਥਿਤ ਨਿਵਾਸ ਤੇ ਯਮੁਨਾਨਗਰ ਜਿਲ੍ਹੇ ਦੇ ਕਿਸਾਨਾਂ ਦਾ ਪ੍ਰਤੀਨਿਧੀਮੰਡਲ ਮਿਲਿਆ। ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਸਰਸਵਤੀ ਨਦੀ ਦੀ ਧਾਰਾ ਲਗਾਤਾਰ ਪੂਰੇ ਸਾਲ ਵਹੇ ਅਤੇ ਕਿਸਾਨਾਂ ਨੂੰ ਇਸਦਾ ਪੂਰਾ ਲਾਭ ਮਿਲੇ। ਮੁੱਖ ਮੰਤਰੀ ਦਾ ਵੀ ਇਹ ਵਿਜਨ ਹੈ ਕਿ ਸਰਸਵਤੀ ਨਦੀ ਦਾ ਪ੍ਰਵਾਹ ਲਗਾਤਾਰ ਚਲਦਾ ਰਹੇ। ਇਸ ਦੇ ਲਈ ਸਿਆਲਬਾ, ਝਾੜ ਚੰਦਨਾ ਤੇ ਉੱਚਾ ਚੰਦਰਨ ਸਮੇਤ 3 ਪਿੰਡਾਂ ਦੇ ਕਿਸਾਨਾਂ ਨੇ ਖੁਦ ਅੱਗੇ ਆ ਕੇ ਸਰਕਾਰ ਨੂੰ ਜਮੀਨ ਦੇਣ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਮਨੋਹਰ ਲਾਲ ਨਾਲ ਗਲਬਾਤ ਕਰ ਕਿਸਾਨਾਂ ਦੀ ਜਾਇਜ ਮੰਗਾਂ ਤੇ ਚਰਚਾ ਕਰਣਗੇ।
ਖੇਤਰ ਵਿਚ ਜਲਪੱਧਰ ਵਧੇਗਾ
ਖੇਡ ਮੰਤਰੀ ਨੇ ਕਿਹਾ ਕਿ ਸਰਸਵਤੀ ਨਦੀ ਨਾਲ ਕਿਸਾਨਾਂ ਦੀ ਆਸਥਾ ਜੁੜੀ ਹੋਈ ਹੈ। ਪਰ ਦਾਦੂਪੁਰ ਨਲਵੀ ਦੇ ਲਗਭਗ 3 ਕਿਲੋਮੀਟਰ ਦੇ ਦਾਇਰੇ ਵਿਚ ਇਸ ਨਦੀ ਦਾ ਪ੍ਰਵਾਹ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਸਰਕਾਰ ਨੂੰ ਜਮੀਨ ਦੇਣ ਦੇ ਲਹੀ ਖੁਦ ਅੱਗੇ ਆਉਣਾ ਸਰਕਾਰ ਦੇ ਲਈ ਮਾਣ ਦੀ ਗਲ ਹੈ। ਉਨ੍ਹਾਂ ਨੇ ਕਿਹਾ ਕਿ ਦਾਦੂਪੁਰ ਨਲਵੀ ਦਾ ਪਾਣੀ ਸਰਸਵਤੀ ਨਦੀ ਨਾਲ ਜੁੜੇਗਾ ਤਾਂ ਖੇਤਰ ਵਿਚ ਜਲ ਪੱਧਰ ਵੀ ਵਧੇਗਾ।
ਹੁਣ ਜਲਧਾਰਾ ਵਿਚ ਕੋਈ ਰੁਕਾਵਟ ਨਹੀਂ ਰਹੇਗੀ
ਕਿਸਾਨਾਂ ਦੇ ਪ੍ਰਤੀਨਿਧੀਮੰਡਲ ਨੇ ਦਸਿਆ ਕਿ ਯਮੁਨਾਨਗਰ ਦੇ ਇੰਨ੍ਹਾਂ ਤਿੰਨ ਪਿੰਡਾਂ ਦੀ ਲਗਭਗ 60 ਏਕੜ ਜਮੀਨੜ ਤੇ ਲਿੰਕ ਨਹਿਰ ਨਾ ਬਨਣ ਦੇ ਕਾਰਣ ਸਰਸਵਤੀ ਨਦੀ ਦੇ ਪ੍ਰਵਾਹ ਵਿਚ ਰੁਕਾਵਟ ਆ ਰਹੀ ਸੀ। ਇਸ ਲਈ ਕਿਸਾਨਾਂ ਨੇ ਅੱਗੇ ਆ ਕੇ ਜਮੀਨ ਦੇਣ ਲਈ ਦਿਲਚਸਪੀ ਦਿਖਾਈ ਹੈ ਅਤੇ ਦਾਦੂਪੁਰ ਨਲਵੀ ਨਹਿਰ ਦਾ ਇਹ ਖੇਤਰ ਸਰਸਵਤੀ ਨਦੀ ਨਾਲ ਜੁੜਨ ਨਾਲ ਹੁਣ ਸਰਸਵਤੀ ਨਦੀ ਦੀ ਜਲਧਾਰਾ ਵਿਚ ਕੋਈ ਰੁਕਾਵਟ ਨਹੀਂ ਰਹੇਗੀ। ਕਿਸਾਨਾਂ ਦਾ ਕਹਿਨਾ ਹੈ ਕਿ ਆਪਦੇ ਆਉਣ ਵਾਲੀਆਂ ਪੀੜੀਆਂ ਨੂੰ ਜਲ ਉਪਲਬਧ ਕਰਾਉਣ ਲਈ ਇਹ ਹਰ ਤਰ੍ਹਾ ਦਾ ਤਿਆਗ ਕਰਨ ਨੂੰ ਤਿਆਰ ਹਨ। ਸਰਸਵਤੀ ਨਦੀ ਦੇ ਧਰਾਤਲ ਤੇ ਆਉਣ ਨਾਲ ਉਨ੍ਹਾਂ ਦੇ ਖੇਤਰ ਦੇ ਨਾਲ੍ਰਨਾਲ ਹਰਿਆਣਾ ਦੇ ਹੋਰ ਜਿਲ੍ਹਿਆਂ ਵਿਚ ਵੀ ਪਾਣੀ ਦੀ ਸਮਸਿਆ ਦੂਰ ਹੋਵੇਗੀ। ਪ੍ਰਤੀਨਿਧੀਮੰਡਲ ਵਿਚ ਸੁਭਾ੪ ਚੌਹਾਨ, ਰਾਮਪਾਲ ਸਿੰਘ, ਜਿਤੇਂਦਰ ਸਿੰਘ, ਤੇਲੂ ਭਗਤ, ਮਹਾਵੀਰ ਸਿੰਘ, ਵੇਦਪਾਲ, ਕੰਵਰਪਾਲ, ਇੰਦਰਜੀਤ, ਜੋਗੇਂਦਰ ਸਿੰਘ, ਪ੍ਰਤਾਪ ਸਿੰਘ ਮਹਿਲ ਆਦਿ ੪ਾਮਿਲ ਸਨ।