ਲੁਧਿਆਣਾ, 3 ਜੂਨ 2020 – ਕੋਰੋਨਾ ਵਾਇਰਸ ਕਾਰਨ ਪੰਜਾਬ ਦਾ ਸਿੱਖਿਆ ਤੰਤਰ ਅਤੇ ਖੇਡ ਢਾਂਚਾ ਪੂਰੀ ਤਰ੍ਹਾਂ ਅਜੇ ਤੱਕ ਡੈੱਡ ਹੈ ਮਾਰਚ ਮਹੀਨੇ ਤੋਂ ਬਾਅਦ ਸਕੂਲਾਂ ਅਤੇ ਕਾਲਜਾਂ ਦੀਂ ਹਰ ਗਤੀਵਿਧੀ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ। ਪੰਜਾਬ ਸਰਕਾਰ ਅਜੇ ਵੀ ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਣ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕੀ ਇੱਥੋਂ ਤੱਕ ਕਿ ਕੁਝ ਅਹਿਮ ਕਲਾਸਾਂ ਦੇ ਪੇਪਰ ਰੱਦ ਕਰਨੇ ਪਏ ਅਤੇ ਕੁਝ ਕਲਾਸਾਂ ਦੇ ਅਜੇ ਵਿਚਾਰ ਅਧੀਨ ਹਨ ਇਹ ਪਹਿਲੀ ਵਾਰ ਹੋਇਆ ਹੈ ਕਿ ਬੱਚਿਆਂ ਦੇ ਬਿਨਾਂ ਪੇਪਰ ਲਏ ਉਨ੍ਹਾਂ ਨੂੰ ਪਾਸ ਕਰਕੇ ਅਗਲੀਆਂ ਕਲਾਸਾਂ ਵਿੱਚ ਭੇਜਣਾ ਪਿਆ ਹੈ।
ਸਕੂਲਾਂ ਕਾਲਜਾਂ ਦੀ ਪੜ੍ਹਾਈ ਵਾਲਾ ਤਾਣਾ ਬਾਣਾ ਬੁਰੀ ਤਰ੍ਹਾਂ ਉਲਝਿਆ ਪਿਆ ਹੈ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਕਿ ਕੀ ਪੰਜਾਬ ਦਾ ਖੇਡ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਇਸ ਵਰ੍ਹੇ ਆਪਣੀਆਂ ਖੇਡ ਸਰਗਰਮੀਆਂ ਨੂੰ ਜਾਰੀ ਰੱਖ ਸਕੇਗਾ ਕਿ ਸਕੂਲਾਂ ਕਾਲਜਾਂ ਦੇ ਖੇਡ ਵਿੰਗ ਇਸ ਵਰ੍ਹੇ ਚੱਲਣਗੇ ਇਗ ਇਕ ਇਸ 2020 ਵਰ੍ਹੇ ਦਾ ਵੱਡਾ ਸਵਾਲ ਹੈ ।
ਜਿੱਥੋਂ ਤੱਕ ਪੰਜਾਬ ਖੇਡ ਵਿਭਾਗ ਦੀ ਗੱਲ ਹੈ ਕਿ ਉਸ ਨੇ ਆਪਣੇ ਖੇਡ ਵਿੰਗਾਂ ਲਈ ਖਿਡਾਰੀਆਂ ਦੇ ਚੋਣ ਟਰਾਇਲ ਜਨਵਰੀ ਫਰਵਰੀ ਮਹੀਨੇ ਲੈ ਲਏ ਸਨ ਅਤੇ ਉਨ੍ਹਾਂ ਦੀ ਅਗਲੀ ਯੋਜਨਾ ਵੀ ਘੜ ਲਈ ਸੀ ਜੋ ਕਿ ਅਪ੍ਰੈਲ ਮਹੀਨੇ ਤੋਂ ਖੇਡ ਵਿੰਗ ਚਾਲੂ ਹੋ ਜਾਣੇ ਸਨ ਪਰ ਕਰੋਨਾ ਵਾਇਰਸ ਦੇ ਆਉਣ ਨਾਲ ਖੇਡ ਵਿੰਗਾਂ ਦਾ ਸਾਰਾ ਮਸਲਾ ਦਫ਼ਤਰਾਂ ਅਤੇ ਰਜਿਸਟਰਾਂ ਤੱਕ ਹੀ ਸੀਮਤ ਰਹਿ ਗਿਆ ਹੈ ਉਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਜੋ ਵੱਖ ਵੱਖ ਸਕੂਲਾਂ ਵਿੱਚ ਆਪਣੇ ਖੇਡ ਵਿੰਗ ਚਲਾਉਂਦਾ ਹੈ ਉਸ ਦੀ ਅਜੇ ਕੋਈ ਨੀਤੀ ਹੀ ਨਹੀਂ ਬਣੀ ਸੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਖੇਡ ਵਿੰਗ ਪਿਛਲੇ ਸਾਲ ਸਤੰਬਰ ਮਹੀਨੇ ਚੱਲੇ ਸਨ ਇਸ ਵਾਰ ਅਧਿਕਾਰੀ ਇਹ ਦਾਅਵਾ ਕਰ ਰਹੇ ਸਨ ਕਿ ਅਸੀਂ ਸਕੂਲਾਂ ਦੇ ਖੇਡ ਵਿੰਗ ਅਪ੍ਰੈਲ ਜਾਂ ਮਈ ਮਹੀਨੇ ਸ਼ੁਰੂ ਕਰ ਦੇਣੇ ਹਨ ਪਰ ਕਰੋਨਾ ਮਹਾਂਮਾਰੀ ਕਾਰਨ ਸਾਰਾ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਕੁਦਰਤੀ ਆਫ਼ਤਾਂ ਅੱਗੇ ਇਨਸਾਨ ਦਾ ਕੋਈ ਜ਼ੋਰ ਨਹੀਂ ਹੁੰਦਾ।
ਇਸ ਵਕਤ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਸਕੂਲ ਖੁੱਲ੍ਹਣ ਦੇ ਲਾਲੇ ਪਏ ਹੋਏ ਹਨ ਕਿ ਕਿਸ ਤਰ੍ਹਾਂ ਸਕੂਲਾਂ ਦਾ ਪੜ੍ਹਾਈ ਦਾ ਸਿਸਟਮ ਸ਼ੁਰੂ ਕੀਤਾ ਜਾਵੇ ਭਾਵੇਂ ਥੋੜ੍ਹਾ ਬਹੁਤਾ ਸਿਸਟਮ ਆਨਲਾਈਨ ਚਲਾਇਆ ਹੈ ਪਰ ਗੱਲ ਨਹੀਂ ਬਣ ਰਹੀ ਹੈ ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਅਤੇ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਵਿਚਕਾਰ ਫੀਸਾਂ ਲੈਣ ਜਾਂ ਫੀਸਾਂ ਮੁਆਫ਼ ਕਰਨ ਦੀ ਕਸ਼ਮਕਸ਼ ਚੱਲ ਰਹੀ ਹੈ ਬੱਚਿਆਂ ਦੇ ਮਾਪੇ ਪਿੱਟ ਰਹੇ ਹਨ ਕਿ ਕਾਰੋਬਾਰ ਬੁਰੀ ਤਰ੍ਹਾਂ ਠੱਪ ਹੋ ਗਏ ਹਨ ਸਕੂਲਾਂ ਵਿੱਚ ਕੋਈ ਪੜ੍ਹਾਈ ਨਹੀਂ ਹੋਈ ਅਸੀਂ ਫੀਸਾਂ ਕਿੱਥੋਂ ਦੇਈਏ ,ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਆਪਣਾ ਚੀਕ ਚਿਹਾੜਾ ਪਾ ਰਹੀਆਂ ਹਨ ਕਿ ਅਸੀਂ ਟੀਚਰਾਂ, ਦੀਆਂ ਮੁਲਾਜ਼ਮਾਂ ਦੀਆਂ ਤਨਖ਼ਾਹ ਕਿੱਥੋਂ ਅਤੇ ਕਿਵੇਂ ਦੇਵਾਂਗੇ ਸਿਸਟਮ ਬੁਰੀ ਤਰ੍ਹਾਂ ਠੱਪ ਹੋ ਚੁੱਕਾ ਹੈ।
ਪੈਸਾ ਕਿਸੇ ਪਾਸਿਓਂ ਆ ਨਹੀਂ ਰਿਹਾ ਸਰਕਾਰ ਬੇਵੱਸ ਹੈ ਪਬਲਿਕ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਪੂਰੀ ਤਰ੍ਹਾਂ ਡਾਵਾਂਡੋਲ ਹਨ ਸਾਰੇ ਮੁਲਾਜ਼ਮ ਤਨਖ਼ਾਹ ਦੀ ਉਡੀਕ ਵਿੱਚ ਹਨ ਬੱਚਿਆਂ ਦੇ ਮਾਪਿਆਂ ਨੂੰ ਹਰ ਪਾਸੇ ਹਨੇਰਾ ਹੀ ਦਿੱਸਦਾ ਹੈ ਗੱਲ ਹੈ ਇੱਥੇ ਮੁੱਕਦੀ ਹੈ ਕਿ ਜੇਕਰ ਸਿੱਖਿਆ ਤੰਤਰ ਹੀ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਫੇਰ ਖੇਡ ਸਰਗਰਮੀਆਂ ਜਾਂ ਖੇਡ ਵਿੰਗ ਕਿਸ ਤਰ੍ਹਾਂ ਸ਼ੁਰੂ ਹੋ ਸਕਦੇ ਹਨ ਸਕੂਲਾਂ ਤੋਂ ਇਲਾਵਾ ਕਾਲਜਾਂ ਦਾ ਦਾ ਵੀ ਸਾਰਾ ਸਿਸਟਮ ਕੋਰੋਨਾ ਵਾਇਰਸ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ।
ਇਸ ਕਰਕੇ ਇਸ ਸਾਲ ਦੇ ਵਿੱਚ ਬਹੁਤ ਹੀ ਮੁਸ਼ਕਿਲ ਜਾਪ ਰਿਹਾ ਹੈ ਕਿ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਦੇ ਖੇਡ ਵਿੰਗ ਚੱਲਣਗੇ ਬਾਕੀ ਪ੍ਰਮਾਤਮਾ ਹੱਥ ਵਾਗਡੋਰ ਹੈ ਅਤੇ ਵਕਤ ਦੀ ਮੌਜ ਹੈ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਬਣਦਾ ਹੈ ਉਸ ਉੱਤੇ ਹੀ ਨਿਰਭਰ ਹੈ ਜੇਕਰ ਮਾਹੌਲ ਸੁਹਾਵਨਾ ਹੋ ਗਿਆ ਅਤੇ ਦੁਨੀਆਂ ਦੀ ਗੱਡੀ ਲੀਹ ਤੇ ਆ ਗਈ ਫਿਰ ਤਾਂ ਸਕੂਲਾਂ ਦੀਆਂ ਰੌਣਕਾਂ ਵਾਪਸ ਆਉਣਗੀਆਂ ਸਿੱਖਿਆ ਪ੍ਰਣਾਲੀ ਸ਼ੁਰੂ ਹੋਵੇਗੀ ਅਤੇ ਖੇਡ ਵਿੰਗਾਂ ਦੀ ਧੜੱਲੇਦਾਰ ਵਾਪਸੀ ਹੋਵੇਗੀ ਬਾਕੀ ਸਮਾਂ ਹੀ ਦੱਸੇਗਾ ਕਿ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਇਸ ਵਰ੍ਹੇ ਸਕੂਲਾਂ ਅਤੇ ਕਾਲਜਾਂ ਦੇ ਖੇਡ ਵਿੰਗਾਂ ਦਾ ਰੱਬ ਹੀ ਰਾਖਾ ਹੈ ।