ਨਵੀਂ ਦਿੱਲੀ, 2 ਜੂਨ ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚ ਕ੍ਰਿਕਟ ਸੀਰੀਜ਼ ਹੋਣੀ ਚਾਹੀਦੀ ਤੇ ਦੋਵਾਂ ਦੇਸ਼ਾਂ ਦੇ ਵਿਚ ਸੀਰੀਜ਼ ਦੁਨੀਆ ਦੀ ਸਭ ਤੋਂ ਹਿੱਟ ਸੀਰੀਜ਼ ਸਾਬਤ ਹੋਵੇਗੀ| ਭਾਰਤ ਬਨਾਮ ਪਾਕਿਸਤਾਨ ਨੇ ਆਖਰੀ ਬਾਰ 2012-2013 ਵਿੱਚ ਦੁਵੱਲੇ ਸੀਰੀਜ਼ ਖੇਡੀ ਸੀ, ਜਿਸ ਤੋਂ ਬਾਅਦ ਰਾਜਨੀਤਿਕ ਤਣਾਅ ਦੇ ਚੱਲਦੇ ਭਾਰਤ ਤੇ ਪਾਕਿਸਤਾਨ ਦੇ ਖੇਡ ਦੇ ਰਿਸ਼ਤੇ ਕੇਵਲ ਆਈ. ਸੀ. ਸੀ. ਤੇ ਕੰਟੀਨੈਂਟਲ ਟੂਰਨਾਮੈਂਟ ਤੱਕ ਸੀਮਤ ਰਹਿ ਗਏ ਹਨ| ਵਕਾਰ ਨੇ ਗਲੋਫੈਂਸ ਦੀ ਸੀਰੀਜ਼ ਕਯੂ 20 ਵਿੱਚ ਕ੍ਰਿਕਟ ਫੈਂਸ ਦੇ ਸਵਾਲਾਂ ਤੇ ਕਿਹਾ ਕਿ ਜੇਕਰ ਤੁਸੀਂ ਦੋਵਾਂ ਦੇਸ਼ਾਂ ਵਿੱਚ ਜਾ ਕੇ ਕਿਸੇ ਵੀ ਕ੍ਰਿਕਟ ਪ੍ਰੇਮੀ ਤੋਂ ਪੁੱਛੋਗੇ ਕਿ ਭਾਰਤ ਤੇ ਪਾਕਿਸਤਾਨ ਨੂੰ ਆਪਸ ਵਿੱਚ ਖੇਡਣਾ ਚਾਹੀਦਾ ਹੈ ਤਾਂ ਲੱਗਭਗ 95 ਫੀਸਦੀ ਲੋਕ ਇਹੀ ਕਹਿਣਗੇ ਕਿ ਦੋਵਾਂ ਦੇਸ਼ਾਂ ਦੇ ਵਿਚ ਕ੍ਰਿਕਟ ਹੋਣੀ ਚਾਹੀਦੀ ਹੈ|
ਸਾਬਕਾ ਪਾਕਿਸਤਾਨੀ ਕਪਤਾਨ ਨੇ ਨਾਲ ਹੀ ਕਿਹਾ ਕਿ ਅਜਿਹੇ ਮੈਚ ਨਿਸ਼ਚਿਤ ਤੌਰ ਤੇ ਹੋਣੇ ਚਾਹੀਦੇ ਹਨ ਤਾਂਕਿ ਕ੍ਰਿਕਟ ਫੈਂਸ ਇਸ ਤੋਂ ਵਾਂਝੇ ਨਾ ਹੋਣ| ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਤੇ ਪਾਕਿਸਤਾਨ ਨੂੰ ਦੁਵੱਲੇ ਸੀਰੀਜ਼ ਖੇਡਦੇ ਹੋਏ ਬਹੁਤ ਹੀ ਸੰਭਾਵੀ ਤੌਰ ਤੇ ਦੇਖਦਾ ਹਾਂ| ਮੈਂ ਇਹ ਨਹੀਂ ਦੱਸ ਸਕਦਾ ਕਿ ਮੈਚ ਸਥਾਨ ਦਾ ਕੀ ਹੋਵੇਗਾ ਪਰ ਜ਼ਰੂਰ ਫੈਂਸ ਇਹ ਮੈਚ ਆਪਣੇ-ਆਪਣੇ ਦੇਸ਼ ਵਿੱਚ ਦੇਖਿਆ ਜਾਣਾ ਜ਼ਿਆਦਾ ਪਸੰਦ ਕਰਨਗੇ ਪਰ ਇੰਨਾ ਜ਼ਰੂਰ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚ ਦੁਵੱਲੇ ਸੀਰੀਜ਼ ਬਹੁਤ ਸੰਭਵ ਹੈ|