ਵੈਲਿੰਗਟਨ – ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇਘੋਸ਼ਣਾ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਮਈ ਵਿੱਚ ਅਫਗਾਨਿਸਤਾਨ ਤੋਂ ਆਪਣੇ ਮਿਲਟਰੀ ਕਰਮੀਆਂ ਨੂੰ ਵਾਪਸ ਬੁਲਾ ਲਵੇਗਾ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਤੋਂ ਉਨ੍ਹਾਂ ਦੇ ਸੈਨਿਕ ਉੱਥੇ ਮੌਜੂਦ ਹਨ ਅਤੇ ਹੁਣ ਉੁਹ ਉੱਥੇ ਆਪਣੀ ਤਾਇਨਤੀ ਖ਼ਤਮ ਕਰਨ ਜਾ ਰਿਹਾ ਹੈ। ਅਰਡਰਨ ਨੇ ਕਿਹਾ ਕਿ ਅਫਗਾਨਿਸਤਾਨ ਦੀ ਅੰਦਰੂਨੀ ਸ਼ਾਂਤੀ ਪ੍ਰਕਿਰਿਆ ਨੇ ਅਸ਼ਾਂਤ ਦੇਸ਼ ਵਿਚ ਸਥਾਈ ਰਾਜਨੀਤਕ ਹੱਲ ਲਈ ਬਿਹਤਰ ਢੰਗ ਨਾਲ ਕੰਮ ਕੀਤਾ, ਜਿਸ ਨਾਲ ਸਮਝਿਆ ਜਾਣਾ ਚਾਹੀਦਾ ਹੈ ਕਿ ਹੁਣ ਉੱਥੇ ਨਿਊਜ਼ੀਲੈਂਡ ਦੇ ਰੱਖਿਆ ਬਲਾਂ ਦੀ ਕੋਈ ਲੋੜ ਨਹੀਂ ਹੈ।ਅਰਡਰਨ ਨੇ ਇਕ ਬਿਆਨ ਵਿਚ ਕਿਹਾ ਕਿ ਅਫਗਾਨਿਸਤਾਨ ਵਿਚ ਨਿਊਜ਼ੀਲੈਂਡ ਦੇ ਰਖਿਆ ਬਲਾਂ ਮਤਲਬ ਐਨ.ਜੈਡ.ਡੀ.ਐਫ. ਦੀ ਮੌਜੂਦਗੀ ਦੇ 20 ਸਾਲਾਂ ਤੋਂ ਬਾਅਦ ਹੁਣ ਉਨ੍ਹਾਂ ਦੀ ਤਾਇਨਾਤੀ ਨੂੰ ਖ਼ਤਮ ਕਰਨ ਦਾ ਸਮਾਂ ਹੈ। ਦੱਸਿਆ ਗਿਆ ਹੈ ਕਿ 2001 ਤੋਂ ਅਫਗਾਨਿਸਤਾਨ ਵਿਚ ਕੁਝ 3,500 ਨਿਊਜ਼ੀਲੈਂਡ ਦੇ ਸੈਨਿਕਾਂ ਨੇ ਸੇਵਾ ਦਿੱਤੀ ਹੈ, ਜਿਹਨਾਂ ਵਿਚ ਵਿਸ਼ੇਸ਼ ਬਲ, ਮੁੜ ਉਸਾਰੀ ਦਲ ਅਤੇ ਅਧਿਕਾਰੀ ਸਿਖਲਾਈ ਮਾਹਿਰ ਸ਼ਾਮਿਲ ਸਨ। ਭਾਵੇਂਕਿ ਤਾਇਨਾਤੀ ਹਾਲ ਦੇ ਸਾਲਾਂ ਵਿਚ ਲਗਾਤਾਰ ਘੱਟ ਹੋਈ ਹੈ। ਰੱਖਿਆ ਮੰਤਰੀ ਪੀਨੀ ਹੇਨਰੇ ਨੇ ਕਿਹਾ ਕਿ ਵਰਤਮਾਨ ਤਾਇਨਾਤੀ ਵਿਚ ਐਨ.ਜੈਡ.ਡੀ.ਐਫ. ਦੇ ਸਿਰਫ 6 ਜਵਾਨ ਉੱਥੇ ਮੌਜੂਦ ਹਨ, ਜਿਹਨਾਂ ਵਿਚ ਤਿੰਨ ਅਫਗਾਨ ਅਧਿਕਾਰੀ ਸਿਖਲਾਈ ਅਕਾਦਮੀ ਵਿਚ ਅਤੇ ਤਿੰਨ ਨਾਟੋ ਹੈਡਕੁਆਰਟਰ ਵਿੱਚ ਹਨ।ਅਰਡਰਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਤਾਇਨਾਤੀ ਉਨ੍ਹਾਂ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਚਲਣ ਵਿਚੋਂ ਇਕ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਉਹਨਾਂ 10 ਨਿਊਜ਼ੀਲੈਂਡ ਦੇ ਰੱਖਿਅਕਾਂ ਨੂੰ ਯਾਦ ਕਰਨਾ ਚਾਹੁੰਦੀ ਹੈ ਜਿਹਨਾਂ ਨੇ ਆਪਣਾ ਜੀਵਨ ਗਵਾ ਦਿੱਤਾ। ਨਾਲ ਹੀ 3,500 ਤੋਂ ਵੱਧ ਐਨ.ਜੈਡ.ਡੀ. ਐਫ. ਅਤੇ ਹੋਰ ਏਜੰਸੀ ਕਰਮੀ, ਜਿਹਨਾਂ ਦੇ ਸੰਘਰਸ਼ ਦੀ ਸ਼ਾਂਤੀ ਵਿਚ ਬਦਲਣ ਦੀ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਤਾਇਨਾਤੀ ਨੂੰ ਖ਼ਤਮ ਕਰਨ ਦੇ ਫ਼ੈਸਲੇ ਤੇ ਪ੍ਰਮੁੱਖ ਸਹਿਯੋਗੀਆਂ ਦੇ ਨਾਲ ਚਰਚਾ ਕੀਤੀ ਗਈ। ਉਥੇ ਨਾਟੋ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਇਸ ਹਫ਼ਤੇ ਕਿਹਾ ਸੀ ਕਿ ਗਠਜੋੜ ਅਫਗਾਨਿਸਤਾਨ ਤੋਂ ਸੈਨਿਕਾਂ ਨੂੰ ਉਦੋਂ ਤੱਕ ਵਾਪਸ ਨਹੀਂ ਲਵੇਗਾ ਜਦੋਂ ਤੱਕ ਸਹੀ ਸਮਾਂ ਨਹੀਂ ਆ ਜਾਂਦਾ।