ਚੰਡੀਗੜ੍ਹ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਰਾਜ ਵਿਚ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੇ ਲਈ ਬਿਹਤਰ ਕਾਰਜ ਕਰਨ ਵਾਲੀ ਆਂਗਨਵਾੜੀ ਵਰਕਰਾਂ ਨੂੰ ਭਾਰਤ ਸਰਕਾਰ ਵੱਲੋਂ ਆਂਗਨਵਾੜੀ ਕਾਰਜਕਰਤਾ ਰਾਜ ਪੁਰਸਕਾਰ ਸਾਲ 2020-21 ਪ੍ਰਦਾਨ ਕੀਤੇ ਜਾਣਗੇ। ਇਹ ਪੁਰਸਕਾਰ 8 ਮਾਰਚ, 2021 ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਦਿੱਤੇ ਜਾਣਗੇ।ਇਸ ਮੌਕੇ ‘ਤੇ ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਰਾਕੇਸ਼ ਗੁਪਤਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਮਹਾਨਿਦੇਸ਼ਕ ਰੇਣੂ ਐਸ. ਫੁਲਿਆ, ਰਾਜ ਮਹਿਲਾ ਆਯੋਗ ਦੀ ਵਾਇਸ ਚੇਅਰਮੈਨ ਪ੍ਰੀਤੀ ਭਾਰਦਵਾਜ ਦਲਾਲ, ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਰੋਜੀ ਮਲਿਕ ਆਨੰਦ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਇੰਟਰਵਿਯੂ ਕਮੇਟੀ ਨੇ ਰਾਜ ਦੇ ਸਾਰੇ ਜਿਲ੍ਹਿਆਂ ਤੋਂ ਲਿਖਿਤ ਪ੍ਰੀਖਿਆ ਵਿਚ ਨੰਬਰਾਂ ਦੇ ਆਧਾਰ ‘ਤੇ ਟਾਪਰ ਰਹੀ 25 ਆਂਗਨਵਾੜੀ ਵਰਕਰਾਂ ਦੇ ਇੰਟਰਵਿਯੂ ਲਏ। ਕਮੇਟੀ ਵਿਚ ਮੰਤਰੀ ਤੋਂ ਇਲਾਵਾ, ਵਧੀਕ ਕਮਿਸ਼ਨਰ ਅਤੇ ਸਕੱਤਰ ਤੇ ਹੋਰ ਅਧਿਕਾਰੀ ਵੀ ਸ਼ਾਮਿਲ ਸਨ।ਰਾਜ ਮੰਤਰੀ ਨੇ ਦਸਿਆ ਕਿ ਕਮੇਟੀ ਵੱਲੋਂ ਲਿਖਿਤ ਪ੍ਰੀਖਿਆ ਤੇ ਇੰਟਰਵਿਯੂ ਦੇ ਨੰਬਰਾਂ ਦੀ ਮੈਰਿਟ ਬਣਾ ਕੇ ਪੂਰੀ ਪਾਰਦਰਸ਼ਿਤਾ ਅਤੇ ਨਿਰਪੱਖਤਾ ਦੇ ਆਧਾਰ ਇੰਨ੍ਹਾਂ ਵਿੱਚੋਂ ਦੋ ਵਰਕਰਾਂ ਨੁੰ ਨੈਸ਼ਨਲ ਅਵਾਰਡ ਦੇ ਲਈ ਚੁਣਿਆ ਜਾਵੇਗਾ। ਜਿਸ ਦੇ ਨਾਂਟ ਦੀ ਸਿਫਾਰਿਸ਼ ਭਾਰਤ ਸਰਕਾਰ ਨੂੰ ਕੌਮੀ ਪੁਰਸਕਾਰ ਦੇ ਲਈ ਭੈਜੀ ਜਾਵੇਗੀ ਅਤੇ ਪੰਚ ਹੋਰ ਆਂਗਨਵਾੜੀ ਵਰਕਰਸ ਨੂੰ ਰਾਜ ਪੱਧਰ ਅਵਾਰਡ ਦੇ ਲਈ ਚੁਣਿਆ ਗਿਆ।ਇਸ ਤੋਂ ਪਹਿਲਾਂ, ਮੰਤਰੀ ਨੇ ਵਿਭਾਗ ਨਾਲ ਸਬੰਧਿਤ ਕੇਂਦਰ ਤੇ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਦੀ ਪ੍ਰਗਤੀ ਰਿਪੋਰਟ ਲਈ ਅਤੇ ਕਾਰਜ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਰਾਜ ਸਰਕਾਰ ਮਹਿਲਾਵਾਂ ਅਤੇ ਕੁੜੀਆਂ ਨੂੰ ਮਜਬੂਤ ਬਨਾਉਣ ਅਤੇ ਲੈਂਗਿਕ ਸਮਾਨਤਾ ਯਕੀਨੀ ਕਰਨ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਬੇਟੀ ਬਚਾਓ, ਬੇਟੀ ਪੜਾਓ, ਸਮੇਕਿਤ ਬਾਲ ਵਿਕਾਸ ਯੋਜਨਾ, ਪੂਰਕ ਪੋਥਾਹਾਰ ਪੋ੍ਰਗ੍ਰਾਮ, ਆਪਕੀ ਬੇਟੀ ਹਮਾਰੀ ਬੇਟੀ ਯੋਜਨਾ, ਸਮੇਕਿਤ ਬਾਲ ਸਰੰਖਣ ਯੋਜਨਾ, ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ, ਮਹਿਲਾਵਾਂ ਲਈ ਵਨ ਸਟਾਪ ਸੈਂਟਰ ਆਦਿ ਦੀ ਸਮੀਖਿਆ ਕੀਤੀ।