ਚੰਡੀਗੜ੍ਹ – ਹਰਿਆਣਾ ਦੇ ਵਲੱਭਗੜ੍ਹ ਵਿਚ ਸਾਰੀ ਸਹੂਲਤਾਂ ਨਾਲ ਲੈਸ ਮਾਡਲ ਬੱਸ ਟਰਮੀਨਲ ਵਿਕਸਿਤ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਲਗਭਗ 21 ਏਕੜ ਜਮੀਨ ‘ਤੇ ਬਨਣ ਵਾਲੇ ਇਸ ਬੱਸ ਟਰਮੀਨਲ ਵਿਚ ਰਿਟੇਲ, ਕਮਰਸ਼ਿਅਲ ਅਤੇ ਹਾਸਪਟੇਲਿਟੀ ਵਰਗੀ ਤਮਾਮ ਸਹੂਲਤਾਂ ਹੋਣਗੀਆਂ। ਬੱਸ ਟਰਮੀਨਲ ਦਾ ਨਿਰਮਾਣ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਕੀਤਾ ਜਾਵੇਗਾ ਅਤੇ ਇਹ ਲਗਭਗ 2 ਸਾਲ ਵਿਚ ਬਣ ਕੇ ਤਿਆਰ ਹੋਰ ਜਾਵੇਗਾ।ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਵਿਭਾਗ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਦੌਰਾਨ ਇਸ ਦੀ ਮੰਜੂਰੀ ਦੇ ਦਿੱਤੀ ਹੈ। ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਜਲਦੀ ਹੀ ਇਸ ਦੀ ਵਿਸਥਾਰ ਪਰਿਯੋਜਨਾ ਰਿਪੋਰਟ ਤਿਆਰ ਕੀਤੀ ਜਾਵੇਗੀ। ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੀ ਪ੍ਰਾਈਸ ਲੋਕੇਸ਼ਨ ‘ਤੇ ਬਨਣ ਵਾਲੇ ਇਸ ਬੱਸ ਟਰਮੀਨਲ ਵਿਚ ਸਿਰਫ ਬੱਸਾਂ ਦਾ ਹੀ ਠਹਿਰਾਵ ਨਹੀਂ ਹੋਵੇਗਾ ਸਗੋਂ ਇਹ ਵਿਭਾਗ ਦੇ ਲਈ ਆਮਦਨ ਦਾ ਵੀ ਇਕ ਮਹਤੱਵਪੂਰਣ ਸਰੋਤ ਬਣਗੇ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਇਕ ਸ਼ਾਨਦਾਰ ਮਾਲ ਵੀ ਬਣਾਇਆ ਜਾਵੇਗਾ ਜਿੱਥੇ ਆਮਜਨਤਾ ਦੀ ਜਰੂਰਤਾਂ ਦੇ ਹਿਸਾਬ ਨਾਲ ਸਹੂਲਤਾਂ ਮਹੁਇਆ ਕਰਵਾਈਆਂ ਜਾਣਗੀਆਂ। ਇੱਥੇ ਬੈਂਕਟ ਹਾਲ, ਫੂਡ ਕੋਰਟ ਅਤੇ ਕਪੜਿਆਂ ਦੇ ਸ਼ੌਰੂਮ ਵੀ ਹੋਣਗੇ। ਨਾਲ ਹੀ, ਕਮਰਸ਼ਿਅਲ ਉਦੇਸ਼ਾਂ ਅਤੇ ਬੱਸਾਂ ਦੇ ਲਈ ਵੱਖ-ਵੱਖ ਰਸਤਿਆਂ ਦਾ ਪ੍ਰਾਵਧਾਨ ਹੋਵੇਗਾ।ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਸ ਟਰਮੀਨਲ ਬਣਾਉਂਦੇ ਸਮੇਂ ਇਸ ਗਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਇਹ ਜੀਟੀ ਰੋਡ ਤੋਂ ਉਚਾਈ ‘ਤੇ ਹੋਵੇ ਅਤੇ ਪਾਣੀ ਦੀ ਨਿਕਾਸੀ ਦੀ ਸਹੀ ਵਿਵਸਥਾ ਕੀਤੀ ਜਾਵੇ। ਨਾਲ ਹੀ, ਇੱਥੇ ਪਾਰਕਿੰਗ ਦਾ ਵੀ ਸਮੂਚੇ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਵਾਹਨਾਂ ਦੀ ਪਾਰਕਿੰਗ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਾਲ ਆਵੇ। ਉਨ੍ਹਾਂ ਲੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਸ ਟਰਮੀਨਲ ਦੇ ਲਈ ਚੋਣ ਕੀਤੀ ਗਈ ਜਮੀਨ ਜਲਦੀ ਤੋਂ ਜਲਦੀ ਨਿਸ਼ਾਨਦੇਹੀ ਕਰਵਾ ਕੇ ਚਾਰਦੀਵਾਰੀ ਦਾ ਨਿਰਮਾਣ ਕਰਵਾਇਆ ਜਾਵੇ।ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਜਲਦੀ ਹੀ ਵਿਭਾਗ ਦੇ ਬੇੜੇ ਵਿਚ 800 ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ। ਇੰਨ੍ਹਾਂ ਵਿੱਚੋਂ 400 ਬੱਸਾਂ ਮਾਰਚ ਤਕ ਆ ਜਾਣਗੀਆਂ ਜਦੋਂ ਕਿ ਬਾਕੀ 400 ਬੱਸਾਂ ਵੀ ਜਲਦੀ ਹੀ ਖਰੀਦ ਲਈ ਜਾਵੇਗੀ। ਨਾਲ ਹੀ, ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੁੰਭ ਮੇਲੇ ਦੇ ਲਈ ਵੀ ਪੂਰੀ ਤਿਆਰੀ ਰੱਖੀਆਂ ਜਾਵੇ ਤਾਂ ਜੋ ਸ਼ਰਧਾਲੂਆਂ ਦੀ ਜਰੂਰਤ ਦੇ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕੇ।ਮੀਟਿੰਗ ਵਿਚ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਸ਼ਤਰੂਜਰੀਤ ਕਪੂਰ, ਮਹਾਨਿਦੇਸ਼ਕ ਵਿਰੇਂਦਰ ਸਿੰਘ ਦਹਿਆ, ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਆਰ.ਸੀ. ਮਿਸ਼ਰਾ, ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਸੰਜੈ ਮਹਾਜਨ ਅਤੇ ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਜੀਫ ਇੰਜੀਨੀਅਰ ਡੀ.ਆਰ. ਭਾਸਕਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।