ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅੰਤੋਦੇਯ ਤੇ ਸਮਾਜਿਕ ਸਮਰਸਤਾ ਸਾਡੀ ਸਰਕਾਰ ਦਾ ਮੂਲ ਮੰਤਰ ਹੈ ਅਤੇ ਮਹਾਰਿਸ਼ੀ ਵਾਲਮਿਕੀ ਜੀ ਦੀ ਕਲਪਣਾ ਵੀ ਰਾਮ ਰਾਜ ਹੈ ਜਿਸ ਨੂੰ ਸਾਕਾਰ ਕਰਨ ਦੇ ਲਈ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਮਹਾਰਿਸ਼ੀ ਵਾਲਮਿਕੀ ਜੀ ਦੀ ਕਲਪਨਾ ਦੇ ਅਨੁਰੂਪ ਵਿਕਾਸ ਦੇ ਪੱਥ ‘ਤੇ ਅਗ੍ਰਸਰ ਹਨ।ਮੁੱਖ ਮੰਤਰੀ ਨੇ ਇਹ ਗਲ ਪਿਛਲੇ ਦਿਨ ਦੇਰ ਸ਼ਾਮ ਆਪਣੇ ਨਿਵਾਸ ‘ਤੇ ਆਉਣ ਵਾਲਮਿਕੀ ਅਤੇ ਮਜਹਬੀ ਸਿੱਖ ਸਮਾਜ ਦੇ ਇਕ ਵਫਦ ਨਾਲ ਮੁਲਾਕਾਤ ਦੌਰਾਨ ਕਹੀ। ਇਸ ਵਫਦ ਦੀ ਅਗਵਾਈ ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਕ੍ਰਿਸ਼ਣ ਬੇਦੀ ਵੱਲੋਂ ਵੱਲੋ. ਕੀਤੀ ਗਈ ਜਦੋਂ ਕਿ ਅਗਵਾਈ ਪੰਜਾਬ ਦੇ ਸਾਬਕਾ ਵਿਧਾਇਕ ਸਰਦਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਵਾਲਮਿਕੀ ਜੀ ਦੀ ਸਿਖਿਆਵਾਂ ਦੇਸ਼ ਨੂੰ ਵਿਸ਼ਵ ਸ਼ਕਤੀ ਬਨਾਉਣ ਵਿਚ ਮਹਤੱਵਪੂਰਣ ਭੂਮਿਕਾ ਅਦਾ ਕਰ ਰਹੀਆਂ ਹਨ। ਉਨ੍ਹਾਂ ਨੇ ਵਾਲਮਿਕੀ ਅਤੇ ਮਜਹਬੀ ਸਿੱਖ ਸਮਾਜ ਨਾਲ ਹਰਿਆਣਾ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਮਸਲਿਆਂ ‘ਤੇ ਚਰਚਾ ਵੀ ਕੀਤੀ।ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮਹਾਰਿਸ਼ੀ ਵਾਲਮਿਕੀ ਖੋਜ ਪਰਿਸ਼ਦ ਵੱਲੋਂ ਪ੍ਰਕਾਸ਼ਿਤ ਕਿਤਾਬ ਵਾਲਮਿਕੀਪ੍ਰਸ਼ਤਕਾਵਿਅਮ ਦੀ ਘੁੰਡ ਚੁਕਾਈ ਵੀ ਕੀਤੀ। ਖੋਜ ਪਰਿਸ਼ਦ ਵੱਲੋਂ ਪ੍ਰਕਾਸ਼ਿਤ ਇਹ ਦੂਜੀ ਕਿਤਾਬ ਹੈ ਜੋ ਵਾਲਮਿਕੀ ਜੀ ਦੇ ਜੀਵਨ ਦਰਸ਼ਨ ਦੇ ਬਾਰੇ ਵਿਚ ਆਮ ਜਨਤਾ ਨੂੰ ਜਾਣਕਾਰੀ ਦੇਵੇਗੀ। ਵਾਲਮਿਕੀ ਜੀ ਨੇ ਰਾਮਾਇਣ ਅਤੇ ਯੋਗਾਵਾਸ਼ਿਸ਼ਟ ਵਰਗੇ ਆਦਰਸ਼ ਕਵਿਤਾਵਾਂ ਦਿੱਤੀਆਂ ਹਨ, ਜਿਨ੍ਹਾਂ ਨੇ ਸਾਹਿਤ, ਸਮਾਜਿਕ ਅਤੇ ਧਾਰਮਿਕ ਖੇਤਰਾਂ ਦਾ ਰਤਨਾਕਰ ਕਿਹਾ ਜਾ ਸਕਦਾ ਹੈ। ਮਹਾਰਿਸ਼ੀ ਵਾਲਮਿਕੀ ਦੇ ਜੀਵਨ ‘ਤੇ ਕਿਤਾਬਾਂ ਦੇ ਅਭਾਵ ਦੀ ਪੂਰਤੀ ਲਈ ਮਹਾਰਿਸ਼ੀ ਵਾਲਮਿਕੀ ਖੋਜ ਪਰਿਸ਼ਦ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ।ਇਸ ਮੌਕੇ ‘ਤੇ ਵਫਦ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸ਼ਾਲ ਅਤੇ ਸਰੋਪਾ ਭੇਂਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਵਫਦ ਵਿਚ ਸੰਤ ਮਨਸ਼ਾਹ ਜੀ ਮਹਾਰਾਜ, ਸੇਵਾ ਮੁਕਤ ਜੱਜ, ਸਾਬਕਾ ਵਿਧਾਇਕ, ਹਰਿਆਣਾ ਸਰਕਾਰ ਵਿਚ ਰਹੇ ਪ੍ਰਤੀਨਿਧੀ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਪ੍ਰਮੁੱਖ ਲੋਕ ਸ਼ਾਮਿਲ ਸਨ।ਵਫਦ ਵਿਚ ਸੰਤ ਮਨਸ਼ਾਹ ਜੀ ਮਹਾਰਾਜ ਤੋਂ ਇਲਾਵਾ ਮੁੱਖ ਰੂਪ ਨਾਲ ਵਿਸ਼ਵ ਹਿੰਦੂ ਪਰਿਸ਼ਦ ਦੇ ਸੂਬੇ ਪ੍ਰਧਾਨ ਪਵਨ ਕੁਮਾਰ, ਸੇਵਾ ਮੁਕਤ ਜੱਜ ਰਾਜੇਂਦਰ ਕੁਮਾਰ, ਪ੍ਰਕਾਸ਼ ਤੰਵਰ, ਕੌਮੀ ਟਰੈਜਰੀ ਅਧਿਕਾਰੀ ਅਨੁਸੂਚਿਤ ਜਾਤੀ ਮੋਰਚਾ, ਭਾਜਪਾ ਦੇ ਸਾਬਕਾ ਵਿਧਾਇਕ ਇਸ਼ਵਰ ਸਿੰਘ ਪਲਾਕਾ, ਫੂਲ ਸਿੰਘ ਖੇੜੀ, ਸੁਮਨ ਬੇਦੀ ਹਰਿਆਣਾ ਮਹਿਲਾ ਆਯੋਗ ਦੇ ਮੈਂਬਰ ਸੁਭਾਸ਼ ਚੰਦਰ, ਸਵੱਛ ਭਾਰਤ ਮੁਹਿੰਮ ਦੇ ਡਿਪਟੀ ਚੇਅਰਮੈਨ ਚੰਦਰ ਪ੍ਰਕਾਸ਼ ਬੋਸਤੀ, ਸਫਾਈ ਕਰਮਚਾਰੀ ਆਯੋਗ ਦੇ ਮੈਂਬਰ ਤੇਜਇੰਦਰ ਸਿੰਘ, ਰਘੁਮਲ ਭੱਟ, ਯਸ਼ਵੀਰ ਬੇਦੀ, ਜੋਗਿੰਦਰ ਗੋਘੜੀਪੁਰ, ਪ੍ਰਾਣ ਰਤਨਾਕਰ, ਧਰਮ ਸਿੰਘ, ਭਾਰਤ ਭੂਸ਼ਣ ਟਾਂਕ, ਸ਼ਿਵ ਕੁਮਾਰ ਸਿਸਲਾ, ਦੀਪਕ ਲਾਰਾ ਤੇ ਸੰਜੀਵ ਘਾਰੂ, ਡਾ. ਵਿਰੇਂਦਰ ਤੇ ਡਾ ਸੁਸ਼ਮਾ ਅਲੰਕਾਰ ਵਿਸ਼ੇਸ਼ ਰੂਪ ਨਾਲ ਸ਼ਾਮਿਲ ਸਨ।