ਚੰਡੀਗੜ੍ਹ – ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਗੁਰੂਗ੍ਰਾਮ ਵਿਚ ਕੋਵਿਡ-19 ਵੈਕਸਿਨੇਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਇਸ ਵਿਚ 4.50 ਲੱਖ ਫ੍ਰੰਟਲਾਇਨ ਵਰਕਰਸ ਨੂੰ ਕੋਰੋਨਾ ਵੈਕਸਿਨ ਦਾ ਟੀਕਾ ਲਗਾਇਆ ਜਾਵੇਗਾ।ਸ੍ਰੀ ਵਿਜ ਨੇ ਕਿਹਾ ਕਿ ਵੈਕਸਿਨੇਸ਼ਨ ਦੇ ਪਹਿਲੇ ਪੜਾਅ ਵਿਚ ਹੁਣ ਤਕ ਕਰੀਬ 65 ਫੀਸਦੀ ਹੈਲਥ ਵਰਕਰਸ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਫ੍ਰੰਟਨਾਇਨ ‘ਤੇ ਕੰਮ ਕਰਨ ਵਾਲੇ ਲਗਭਗ 4.50 ਲੱਖ ਵਰਕਰਸ ਵਿਚ ਨਿਗਮ ਕਰਮਚਾਰੀ, ਸਫਾਈ ਕਰਮਚਾਰੀ, ਪੁਲਿਸ, ਸਿਵਲ ਡਿਫੈਂਸ ਦੇ ਕਰਮਚਾਰੀ, ਜੇਲ ਦਾ ਸਟਾਫ, ਪੰਚਾਇਤੀ ਰਾਜ ਸੰਸਥਾਵਾਂ ਅਤੇ ਮਾਲ ਵਿਭਾਗ ਦੇ ਕਰਮਚਾਰੀ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ‘ਤੇ ਮਾਣ ਹੈ ਕਿ ਵਿਗਿਆਨਕਾਂ ਦੇ ਯਤਨਾਂ ਨਾਲ ਸਰਕਾਰ ਦੇ ਕੋਲ ਕਾਫੀ ਗਿਣਤੀ ਵਿਚ ਵੈਕਸਿਨ ਦੀ ਉਪਲਬਧਤਾ ਅਤੇ ਮਹਾਮਾਰੀ ਦੇ ਇਸ ਦੌਬ ਵਿਚ ਵੀ ਅਸੀਂ ਆਤਮਨਿਰਭਰ ਹਨ। ਇਸ ਦੇ ਚਲਦੇ ਹੁਣ ਹਰਿਆਣਾ ਸਮੇਤ ਪੂਰੇ ਦੇਸ਼ ਵਿਚ ਵੇਕਸਿਨ ਦਾ ਕਾਰਜ ਚੱਲ ਰਿਹਾ ਹੈ।ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹੈਲਥਕੇਅਰ ਵਰਕਰਸ, ਫ੍ਰੰਟਲਾਇਨ ਵਰਕਰ, 50 ਸਾਲ ਤੋਂ ਵੱਧ ਉਮਰ ਦੇ ਹੁਣ ਸਾਰੇ ਲੋਕਾਂ ਅਤੇ 50 ਤੋਂ ਘੱਟ ਉਮਰ ਦੇ ਹੋਰ ਗੰਭੀਰ ਜਿਵੇਂ ਸ਼ੂਗਰ, ਹਾਰਟ ਆਦਿ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਕੋਰੋਨਾ ਵੈਕਸਿਨ ਦਾ ਟੀਕਾ ਲਗਾਇਆ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਵੈਕਸਿਨ ਲੈਣ ਵਿਚ ਕਿਸੇ ਤਰ੍ਹਾ ਦਾ ਸੰਕੋਚ ਨਾ ਕਰਨ ਅਤੇ ਉਨ੍ਹਾਂ ਨੂੰ ਟੀਕਾਕਰਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੌਰਾਨ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਸ੍ਰੀ ਕੇਂ ਕੇਂ ਰਾਓ ਅਤੇ ਡਿਪਟੀ ਕਮਿਸ਼ਨਰ ਡਾ. ਯੱਸ਼ ਗਰਗ ਸਮੇਤ ਅਨੇਕ ਅਧਿਕਾਰੀਆਂ ਨੂੰ ਕੋਵਿਡ ਵੈਕਸਿਨ ਦਾ ਟੀਕਾ ਲਗਾਇਆ ਗਿਆ।