ਚੰਡੀਗੜ੍ਹ – ਸਾਲ 2020 ਵਿਚ ਸੀਐਮ ਵਿੰਡੋ ਅਤੇ ਹਰਿਆਣਾ ਪੁਲਿਸ ਦੇ ਹਰ ਸਮੇਂ ਪੋਰਟਲ ‘ਤੇ ਪ੍ਰਾਪਤ ਸ਼ਿਕਾਇਤਾਂ ‘ਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਹੱਲ ਸਬੰਧੀ ਕਾਰਵਾਈ ‘ਤੇ ਪੂਰੇ ਸੂਬੇ ਵਿਚ ਐਸਤਨ 85.56 ਫੀਸਦੀ ਸ਼ਿਕਾਇਤਕਰਤਾ ਨੇ ਸੰਤੁਸ਼ਟੀ ਜਾਹਰ ਕੀਤੀ ਹੈ।ਹਰਿਆਣਾ ਪੁਲਿਸ ਦੇ ਮਹਾਨਿਦੇਸ਼ਕ (ਡੀਜੀਪੀ) ਸ੍ਰੀ ਮਨੋਜ ਯਾਦਵ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਦਾ ਖੁਲਾਸਾ ਰੈਂਡਮ ਆਧਾਰ ‘ਤੇ ਕੀਤੇ ਗਏ ਇਕ ਰਾਜ ਵਿਆਪੀ ਟੇਲੀਫੋਨਿਕ ਸਰਵੇਖਣ ਵਿਚ ਹੋਇਆ ਹੈ, ਜਿੱਥੇ ਸ਼ਿਕਾਇਤਕਰਤਾਵਾਂ ਨੂੰ ਆਪਣੀ ਸ਼ਿਕਾਇਤਾਂ ਦੇ ਹੱਲ ਨਾਲ ਸਬੰਧਿਤ ਸੰਤੁਸ਼ਟੀ ਪੱਧਰ ‘ਤੇ ਪ੍ਰਤੀਕ੍ਰਿਆ ਦੇਣ ਦੇ ਲਈ ਸੰਪਰਕ ਕੀਤਾ ਜਾਂਦਾ ਹੈ।ਪੁਲਿਸ ਵੱਲੋਂ ਸਾਲ 2020 ਵਿਚ ਪ੍ਰਤੀਕ੍ਰਿਆ ਪ੍ਰਾਪਤ ਕਰਨ ਲਈ 73,000 ਤੋਂ ਵੱਧ ਸ਼ਿਕਾਇਤਕਰਤਾਵਾਂ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਵਿੱਚੋਂ ਲਗਭਗ 63,500 ਲੋਕਾਂ ਨੇ ਪੁਲਿਸ ਦੀ ਕਾਰਵਾਈ ‘ਤੇ ਸੰਤੋਸ਼ ਪ੍ਰਗਟਾਇਆ।ਉਨ੍ਹਾਂ ਨੇ ਦਸਿਆ ਕਿ ਪੁਲਿਸ ਵੱਲੋਂ ਲਗਾਤਾਰ ਫੀਡਬੈਕ ਤੰਤਰ ਰਾਹੀਂ ਸੀਐਮ ਵਿੰਡੋ ਅਤੇ ਹਰਸਮੇਂ ਪੋਰਟਲ ‘ਤੇ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਨ ਦੀ ਨਿਯਮਤ ਨਿਗਰਾਨੀ ਕੀਤੀ ਜਾਂਦੀ ਹੈ। ਸਾਲ 2020 ਦੌਰਾਨ ਸਾਰੀ ਜਿਲ੍ਹਿਆਂ ਲਈ ਗਏ ਫੀਡਬੈਕ ਦੇ ਮਹੀਨਾ ਆਂਕੜਿਆਂ ਦੇ ਬਾਅਦ ਉਪਰੋਕਤ 85.56 ਫੀਸਦੀ ਸੰਤੁਸ਼ਟੀ ਪੱਧਰ ਦਾ ਆਂਕੜਾ ਸਾਹਮਣੇ ਆਇਆ ਹੈ। ਸ਼ਿਕਾਇਤ ਹੱਲ ਸਬੰਧੀ ਫੀਡਬੈਕ ਪ੍ਰਾਪਤ ਕਰਨ ਦੇ ਲਈ ਸਾਰੇ ਫੀਲਡ ਇਕਾਈਆਂ ਆਪਣੇ ਪੱਧਰ ‘ਤੇ ਸ਼ਿਕਾਇਤਕਰਤਾਵਾਂ ਨੂੰ ਰੈਂਡਮ ਆਧਾਰ ‘ਤੇ ਕਾਲ ਕਰਦੀ ਹੈ।ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋ ਦੇ ਮਾਮਲੇ ਵਿਚ ਵੱਧ ਤੋਂ ਵੱਧ 96 ਫੀਸਦੀ ਸੰਤੁਸ਼ਟੀ ਦਰ ਝੱਜਰ ਜਿਲ੍ਹੇ ਵਿਚ ਦਰਜ ਕੀਤਾ ਗਿਆ, ਜਿੱਥੇ 737 ਵਿਅਕਤੀਆਂ ਤੋਂ ਫੀਡਬੈਕ ਕਾਲ ਸਂੈਟਰ ਰਾਹੀਂ ਸੰਪਰਕ ਕੀਤਾ ਗਿਆ। ਇਸ ਦੇ ਬਾਅਦ ਫਰੀਦਾਬਾਦ ਜਿਲ੍ਹਾ 94 ਫੀਸਦੀ ਸੰਤੁਸ਼ਟੀ ਦਰ ਦੇ ਨਾਲ ਦੂਜੇ ਸਥਾਨ ‘ਤੇ ਰਿਹਾ ਜਿੱਥੇ 2419 ਸ਼ਿਕਾਇਤਕਰਤਾਵਾਂ ਤੋਂ ਫੀਡਬੈਕ ਲਿਆ ਗਿਆ। ਇਸ ਤਰ੍ਹਾ ਹਰਸਮੇਂ ਪੋਰਟਲ ਦੇ ਮਾਮਲੇ ਵਿਚ ਜੀਂਦ, ਫਰੀਦਾਬਾਦ ਅਤੇ ਝੱਜਰ ਜਿਲ੍ਹਿਆਂ ਵਿਚ ਸੱਭ ਤੋਂ ਵੱਧ 94-94 ਫੀਸਦੀ ਸੰਤੁਸ਼ਟੀ ਸਕੋਰ ਦੇਖ ਗਏ ਜਿੱਥੇ ਕ੍ਰਮਵਾਰ 2783, 3756 ਅਤੇ 303 ਲੋਕਾਂ ਨਾਲ ਸੰਪਰਕ ਕਰ ਫੀਡਬੈਕ ਲਿਆ ਗਿਆ।ਸ੍ਰੀ ਯਾਦਵ ਨੇ ਕਿਹਾ ਕਿ ਸਾਡੀ ਫੀਲਡ ਇਕਾਈਆਂ ਸੀਐਮ ਵਿੰਡੋ ਅਤੇ ਹਰਸਮੇਂ ਪੋਰਟਲ ‘ਤੇ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ ‘ਤੇ ਕੀਤੀ ਗਈ ਕਾਰਵਾਈ ਰੈਂਡਮ ਆਧਾਰ ‘ਤੇ ਤਸਦੀਕ ਕਰਦੀ ਹੈ ਤਾਂ ਜੋ ਸ਼ਿਕਾਇਤਕਰਤਾ ਦੀ ਦਸ਼ਕਾਇਤ ਦਾ ਜਲਦੀ ਨਿਪਟਾਨ ਕਰ ਸੰਤੁਸ਼ਟੀ ਨੂੰ ਯਕੀਨੀ ਕੀਤਾ ਜਾ ਸਕੇ। ਨਾਲ ਹੀ ਸੰਤੁਸ਼ਟੀ ਪੱਧਰ ਦੀ ਨਿਯਮਤ ਨਿਗਰਾਨੀ ਬਿੁਹਤਰ ਸੁਸਾਸ਼ਨ ਨੂੰ ਵੀ ਯਕੀਨੀ ਕਰਦੀ ਹੈ।