ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਸਿਖਰਲੇ ਦਰਜੇ ਦੀ ‘ਜ਼ੈੱਡ ਪਲੱਸ’ ਵੀਆਈਪੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਨਵੇਂ ਸੁਰੱਖਿਆ ਘੇਰੇ ਤਹਿਤ ਗੋਗੋਈ ਦੀ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਫੇਰੀ ਦੌਰਾਨ ਸੀਆਰਪੀਐੱਫ ਦੇ ਹਥਿਆਰਬੰਦ ਕਮਾਂਡੋ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਰਹਿਣਗੇ। ਹੁਣ ਰਾਜ ਸਭਾ ਮੈਂਬਰ ਗੋਗੋਈ ਨੂੰ ਇਸ ਤੋਂ ਪਹਿਲਾਂ ਦਿੱਲੀ ਪੁਲੀਸ ਦੀ ਸੁਰੱਖਿਆ ਮਿਲੀ ਹੋਈ ਸੀ। ਗੋਗੋਈ ਨਵੰਬਰ 2019 ਵਿੱਚ ਸੇਵਾ ਮੁਕਤ ਹੋਏ ਸਨ ਤੇ ਮਗਰੋਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਦਿੱਤਾ।