ਬਸਪਾ ਨੀਲੇ ਝੰਡਿਆਂ ਦੇ ਲਸ਼ਕਰ ਨਾਲ ਸੜਕ ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸੜਕ ਤੇ ਉਤਰੀ
ਬਲਾਚੌਰ – ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਬਲਾਚੌਰ ਵਿਖੇ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਗਿਆ। ਜਿਸ ਵਿੱਚ ਸ ਗੜ੍ਹੀ ਨੇ ਸ਼ਾਮਲ ਹੋਕੇ ਮੁੱਖ ਮਹਿਮਾਨ ਦੇ ਤੌਰ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਬੋਲਦਿਆਂ ਸ ਗੜ੍ਹੀ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਦਲਿਤਾਂ ਪੱਛੜੀਆਂ ਸ੍ਰੇਣੀਆਂ ਗਰੀਬਾਂ ਕਿਸਾਨਾਂ ਮਜ਼ਦੂਰਾ ਮੁਲਾਜ਼ਮਾ ਵਿਦਿਆਰਥੀਆਂ ਦੇ ਚੰਗੇ ਤੇ ਸੁਖੀ ਜੀਵਨ ਨੂੰ ਸਮਰਪਤ ਹੈ। ਭੈਣ ਕੁਮਾਰੀ ਮਾਇਆਵਤੀ ਜੀ ਨੇ ਸਿਰਫ 21 ਸਾਲ ਦੀ ਉਮਰ ਵਿਚ 1977 ਵਿਚ ਬਹੁਜਨ ਸਮਾਜ ਲਈ ਸੰਘਰਸ਼ ਸ਼ੁਰੂ ਕੀਤਾ ਸੀ, ਅੱਜ ਆਪਣੀ ਉਮਰ ਦੇ 65ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਏ ਹਨ ਉਨ੍ਹਾਂ ਨੂੰ 44ਸਾਲ ਬਹੁਜਨ ਸਮਾਜ ਲਈ ਸੰਘਰਸ਼ ਕਰਦਿਆਂ ਹੋ ਚੁੱਕੇ ਹਨ । ਸਰਦਾਰ ਗੜ੍ਹੀ ਨੇ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਚੱਲਦਿਆਂ ਲੱਗਭੱਗ ਦੋ ਮਹੀਨੇ ਦਾ ਸਮਾਂ ਹੋ ਚੁੱਕਾ ਹੈ ਅਤੇ ਸਰਕਾਰ ਨਾਲ ਨੌ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਜਿਸ ਦਾ ਕੋਈ ਨਤੀਜਾ ਨਾ ਨਿਕਲਣਾ ਭਾਜਪਾ ਤੇ ਮੋਦੀ ਸਰਕਾਰ ਦੀ ਨਲਾਇਕੀ ਹੈ। ਭਾਜਪਾ ਮੋਦੀ ਸਰਕਾਰ ਵੱਡੇ ਉਦਯੋਗਪਤੀਆਂ ਤੇ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿੱਚ ਖੇਡਕੇ ਦੇਸ਼ ਦੀ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਕਿਸਾਨਾਂ ਨੂੰ ਬੇਜ਼ਮੀਨੇ ਕਰਨਾ ਚਾਹੁੰਦੀ ਹੈ। ਬਹੁਜਨ ਸਮਾਜ ਪਾਰਟੀ ਕਿਸਾਨਾਂ ਦੇ ਹੱਕ ਵਿਚ ਪਹਿਲੇ ਦਿਨ ਤੋਂ ਹੀ ਸੰਸਦ ਤੋਂ ਲੈ ਕੇ ਸੜਕ ਤੱਕ ਲਗਾਤਾਰ ਸੰਘਰਸ਼ ਕਰ ਰਹੀ ਹੈ। ਇਸੀ ਤਰ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਵਜ਼ੀਫ਼ਾ ਘਪਲਿਆਂ ਰਾਹੀਂ ਨਿਗਲ ਚੁੱਕੀ ਹੈ, ਉੱਥੇ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਰ੍ਹਿਆਂ ਵੱਧੀ ਪੜ੍ਹਾਈ ਕਰਨ ਦੇ ਬਾਅਦ ਵੀ ਡਿਗਰੀਆਂ ਤੇ ਸਰਟੀਫਿਕੇਟ ਨਾ ਮਿਲਣਾ ਕਾਂਗਰਸ ਦੇ ਮੱਥੇ ਤੇ ਦਲਿਤ ਵਿਰੋਧੀ ਕਾਲਾ ਕਲੰਕ ਹੈ। ਆਜ਼ਾਦੀ ਦੇ 73 ਸਾਲਾਂ ਵਿਚ ਪਛੜਾ ਵਰਗ ਨੂੰ ਮੰਡਲ ਕਮਿਸ਼ਨ ਦੀ ਰਿਪੋਰਟ ਨਾ ਦੇਕੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਨੇ ਓਬੀਸੀ ਜਮਾਤਾਂ ਨਾਲ ਧ੍ਰੋਹ ਕਮਾਇਆ ਹੈ। ਪਛੜੇ ਵਰਗਾਂ ਨਾਲ ਕਾਂਗਰਸ ਦੇ ਰਾਜ ਵਿਚ ਅਕਾਲੀ-ਭਾਜਪਾ ਦੇ ਰਾਜ ਭਾਗ ਵਾਂਗ ਹੀ ਧੱਕਾ ਹੋ ਰਿਹਾ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਗੜ੍ਹੀ ਨੇ ਲੰਬੀ ਤਕਰੀਰ ਕਰਦਿਆਂ ਜਿੱਥੇ ਭੈਣ ਮਾਇਆਵਤੀ ਦੇ ਜੀਵਨ ਉੱਤੇ ਚਾਨਣਾ ਪਾਇਆ ਉੱਥੇ ਹੀ ਕਾਂਗਰਸ ਅਕਾਲੀ-ਭਾਜਪਾ ਨੂੰ ਰਗੜੇ ਲਾਏ।ਬਹੁਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਅਤੇ ਆਗੂਆਂ ਨੇ ਜਿੱਥੇ ਜੋਸ਼ ਵਿਚ ਅਸਮਾਨ ਗੂੰਜਵੇਂ ਨਾਅਰਿਆਂ ਦੀ ਗੂੰਜ ਵਿੱਚ ਪੂਰੇ ਬਲਾਚੌਰ ਦੀਆਂ ਸੜਕਾਂ ਉਪਰ ਝੰਡਿਆਂ ਤੇ ਤਖ਼ਤੀਆਂ ਨਾਲ ਵਿਸ਼ਾਲ ਰੋਸ ਮਾਰਚ ਕਢਿਆ, ਉੱਥੇ ਹੀ ਭਾਜਪਾ ਕਾਂਗਰਸ ਵਿਰੋਧੀ ਮਾਹੌਲ ਸਿਰਜ ਦਿੱਤਾ। ਕਿਸਾਨਾਂ ਦੇ ਅੰਦੋਲਨ ਅਤੇ ਕੋਰੋਣਾ ਮਹਾਂਮਾਰੀ ਕਰਕੇ ਅੱਜ ਦਾ ਸਮਾਰੋਹ ਪੂਰੀ ਤਰ੍ਹਾਂ ਸਾਦਗੀ ਨਾਲ ਮਨਾਇਆ ਗਿਆ, ਨਾ ਹੀ ਕੇਕ ਕੱਟੇ ਨਾ ਹੀ ਲੱਡੂ ਵੰਡੇ ਗਏ। ਪਰਤੂੰ ਬਸਪਾ ਵਰਕਰ ਜਿਸ ਤਰ੍ਹਾਂ ਨਾਲ ਬਲਾਚੌਰ ਸ਼ਹਿਰ ਦੀ ਸੜਕ ਤੇ ਸੁਨਾਮੀ ਦੀ ਤਰ੍ਹਾਂ ਤੁਰੇ। ਬਸਪਾ ਵਰਕਰਾਂ ਦੇ ਨੀਲੇ ਝੰਡਿਆਂ ਦੇ ਹੜ੍ਹ ਨਾਲ ਬਲਾਚੌਰ ਦਾ ਸਾਰਾ ਸ਼ਹਿਰ ਕਿਸਾਨ ਅੰਦੋਲਨ ਤੇ ਮਜ਼ਦੂਰਾ ਦੇ ਹੱਕ ਵਿੱਚ ਨਾਅਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਤਿਨੋਂ ਵਿਧਾਨ ਸਭਾ ਸੀਟਾਂ ਉਪਰ ਬਹੁਜਨ ਸਮਾਜ ਪਾਰਟੀ ਦੇ ਮਜ਼ਬੂਤ ਸੰਗਠਨ ਦਾ ਨਿਰਮਾਣ ਕਰਕੇ ਬਸਪਾ ਦੀ ਝੋਲੀ ਵਿਚ ਪਾਈਆਂ ਜਾਣਗੀਆਂ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ ਜੀ, ਸੂਬਾ ਸਕੱਤਰ ਕਿਸਾਨ ਆਗੂ ਬਲਜੀਤ ਸਿੰਘ ਭਾਰਾਪੁਰ, ਹਰਬੰਸ ਲਾਲ ਚਣਕੋਆ, ਪਰਵੀਨ ਬੰਗਾ, ਡਾ ਮਹਿੰਦਰ ਪਾਲ ਮਨੋਹਰ ਕਮਾਮ, ਜਸਵੀਰ ਸਿੰਘ ਔਲੀਆਪੁਰ, ਜੈ ਪਾਲ ਸੁੰਡਾ, ਭੁਪਿੰਦਰ ਬੇਗਮਪੁਰੀ, ਗਿਆਨ ਚੰਦ ਬੀਪੀਈਓ, ਅਸ਼ੋਕ ਦੁੱਗਲ, ਪੰਮਾ ਐਮਸੀ, ਹਰਬੰਸ ਕਲੇਰ, ਧਿਆਨ ਮੋਜੋਵਾਲ, ਮੁਕੇਸ਼ ਬਾਲੀ, ਡਾ ਰਾਜਿੰਦਰ ਲੱਕੀ, ਸਰਬਜੀਤ ਜਾਫਰਪੁਰ, ਸੁਭਾਸ਼ ਐਮਸੀ, ਦਿਲਬਾਗ ਮਹਿੰਦੀਪੁਰ, ਵਿਜੇ ਮਜਾਰੀ, ਮਨਜੀਤ ਸੂਦ, ਦਵਿੰਦਰ ਸਿਹਮਾਰ, ਰਾਜ ਦਦਰਾਲ, ਅਜੀਤ ਰਾਮ ਗੁਣਾਚੌਰ, ਦਵਿੰਦਰ ਖਾਨਖਾਨਾ, ਵਿਜੇ ਗੁਣਾਚੌਰ, ਹਰਬਿਲਾਸ ਬਸਰਾ, ਹਰਪ੍ਰੀਤ ਡਾਹਰੀ, ਅਵਤਾਰ ਮਹੇ, ਅਸ਼ੋਕ ਖੋਥਰਾ, ਪਰਮਿੰਦਰ ਲਾਲੀ, ਵਿਜੇ ਮੇਨਕਾ, ਕੇਵਲ ਬਾਬਾ, ਸ਼ਾਮ ਲਾਲ ਬਣਾ, ਚਮਨ ਲਾਲ ਚਣਕੋਆ, ਬਖਸ਼ੀਸ਼ ਸਿੰਘ ਮਾਜਰਾ ਜੱਟਾਂ, ਰੂਪ ਲਾਲ ਧੀਰ, ਰਮੇਸ਼ ਚੌਹਾਨ, ਰਾਣੀ ਅਰਮਾਨ, ਨਿਰਮਲ ਨਿੰਮਾ, ਗੁਰਮੁਖ ਨੋਰਦ, ਨਰੇਸ਼ ਸਰੋਆ, ਮੱਖਣ ਲਾਲ ਜੇਠੂਮਜਰਾ, ਦੀਪ ਹਰਦੀਪ, ਮੁਖਤਿਆਰ ਮੁੱਖਾ, ਸੋਹਣ ਸਿੰਘ ਧਾਇੰਗੜਪੁਰੀ, ਸੋਨੂੰ ਭਰੋਮਜਾਰਾ, ਕੁਲਦੀਪ ਬਹਿਰਾਮ, ਜੋਰਾਵਰ ਬਹਿਰਾਮ, ਜੱਸੀ ਸਿਆਣਾ, ਜਸਵਿੰਦਰ ਮਾਨ, ਮਿੰਦਰਪਾਲ ਜਾਡਲੀ, ਬਲਦੇਵ ਮੋਹਰਾਂ, ਬਲਦੇਵ ਬਸਪਾ, ਰਣਜੀਤ ਸੱਜਣ, ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਹਾਜ਼ਰ ਸਨ।