ਨਵੀਂ ਦਿੱਲੀ – ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਵਾਧਾ ਕੀਤਾ ਹੈ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਅੱਜ ਡੀਜ਼ਲ 24 ਤੋਂ 26 ਪੈਸੇ ਅਤੇ ਪੈਟਰੋਲ 22 ਤੋਂ 25 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋਇਆ। ਪੰਜ ਦਿਨ ਸਥਿਰ ਰਹਿਣ ਤੋਂ ਬਾਅਦ ਬੀਤੇ ਦਿਨ ਦੋਹਾਂ ਈਂਧਨਾਂ ਦੀਆਂ ਕੀਮਤਾਂ ਵਧੀਆਂ ਸਨ। ਵਪਾਰਕ ਨਗਰੀ ਮੁੰਬਈ ਵਿੱਚ ਅੱਜ ਪੈਟਰੋਲ ਦੀ ਕੀਮਤ ਰਿਕਾਰਡ ਕੀਮਤ ਤੋਂ ਮਹਿਜ਼ ਦੋ ਪੈਸੇ ਘੱਟ 91.32 ਰੁਪਏ ਪ੍ਰੀਤ ਲੀਟਰ ਤੱਕ ਪਹੁੰਚ ਗਈ ਹੈ। ਇੱਥੇ ਪੈਟਰੋਲ ਦੀ ਰਿਕਾਰਡ ਕੀਮਤ ਚਾਰ ਅਕਤੂਬਰ 2018 ਨੂੰ 91.34 ਰੁਪਏ ਪ੍ਰਤੀ ਲੀਟਰ ਸੀ। ਉੱਥੇ ਹੀ ਮੁੰਬਈ ਵਿੱਚ ਡੀਜ਼ਲ 26 ਪੈਸੇ ਮਹਿੰਗਾ ਹੋ ਕੇ 81.60 ਰੁਪਏ ਦੀ ਕੀਮਤ ਤੇ ਪਹੁੰਚ ਗਿਆ। ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ 25-25 ਪੈਸੇ ਮਹਿੰਗਾ ਹੋਇਆ। ਇਸ ਤੋਂ ਬਾਅਦ ਇੱਥੇ ਪੈਟਰੋਲ ਦੀ ਕੀਮਤ 84.70 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 74.88 ਪ੍ਰਤੀ ਲੀਟਰ ਹੋ ਗਈ ਹੈ।