ਆਕਲੈਂਡ – ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦਾ ਨਾਂਅ ਰੌਸ਼ਨ ਕਰਨ ਵਾਲੀ ਪਹਿਲੀ ਭਾਰਤੀ ਮੰਤਰੀ ਮਾਣਯੋਗ ਪ੍ਰਿਅੰਕਾ ਰਾਧਾਕ੍ਰਿਸ਼ਨ ਜੋ ਕਿ ਕਮਿਊਨਿਟੀ ਐਂਡ ਵਲੰਟਰੀ ਸੈਕਟਰ, ਡਾਇਵਰਸਿਟੀ, ਇਨਕਲੂਜ਼ਨ ਐਂਡ ਏਥਨਿਕ ਕਮਿਊਨਿਟੀਜ਼ ਦੇ ਮੰਤਰੀ ਹਨ ਅਤੇ ਯੂਥ ਐਸੋਸੀਏਟ ਮਨਿਸਰ ਫਾਰ ਸੋਸ਼ਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ ਹਨ, ਨੂੰ ਬੀਤੇ ਦਿਨ ਨਵੀਂ ਦਿੱਲੀ ਵਿਖੇ 16ਵੇਂ ਪ੍ਰਵਾਸੀ ਭਾਰਤੀ ਸੰਮੇਲਨ ਉੱਤੇ ‘ਪ੍ਰਵਾਸੀ ਭਾਰਤੀ ਸਨਮਾਨ-2021’ ਨਾਲ ਸਨਮਾਨਿਤ ਕੀਤਾ ਗਿਆ।ਇਸ ਦਾ ਐਲਾਨ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਕੀਤਾ ਸੀ। ਇਸ ਵਾਰ ਇਹ ਸਮਾਗਮ ਆਨਲਾਈਨ (ਵਰਚੂਅਲ) ਕੀਤਾ ਗਿਆ ਸੀ। ਨਿਊਜ਼ੀਲੈਂਡ ਤੋਂ ਪ੍ਰਿਅੰਕਾ ਰਾਧਾ ਕ੍ਰਿਸ਼ਨ ਨੇ ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਸਨ। ਪੰਜਾਬੀ ਕਮਿਊਨਿਟੀ ਵੱਲੋਂ ਰਾਧਾ ਕ੍ਰਿਸ਼ਨ ਨੂੰ ਬਹੁਤ ਬਹੁਤ ਵਧਾਈ। ਭਾਰਤੀ ਹਾਈ ਕਮਿਸ਼ਨਰ ਨੇ ਵੀ ਰਾਧਾ ਕ੍ਰਿਸ਼ਨ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 6 ਹੋਰ ਸ਼ਖ਼ਸੀਅਤਾਂ ਨੂੰ ਇਹ ਸਨਮਾਨ ਮਿਲ ਚੁੱਕਾ ਹੈ।