ਚੰਡੀਗੜ੍ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ 5048 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਪਹਿਲੇ ਚਾਹੇ ਕਿਸੇ ਨੇ 24 ਘੰਟੇ ਬਿਜਲੀ ਦੇਣ ਦੀ ਗਲ ਕਹੀ ਹੋਵੇ ਪਰ ਅਸੀਂ ਬਿਨ੍ਹਾਂ ਕਹੇ ਇਹ ਕਰ ਦਿਖਾਇਆ। ਸ੍ਰੀ ਮਨੋਹਰ ਲਾਲ ਅੱਜ ਗੁਰੂਗ੍ਰਾਮ ਦੇ ਸਿਵਲ ਲਾਇਨ ਸਥਿਤ ਸੁਤੰਤਰਤਾ ਸੈਨਾਨੀ ਜਿਲ੍ਹਾ ਪਰਿਸ਼ਦ ਹਾਲ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਹੱਲ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਮੁੱਖ ਮੰਤਰੀ ਦੇ ਸਾਹਮਣੇ ਕੁੱਲ 14 ਸਮਸਿਆਵਾਂ ਰੱਖਆਂ ਗਈ ਸਨ ਜਿਨ੍ਹਾਂ ਵਿੱਚੋਂ ਲਗਭਗ ਸਮਸਿਆਵਾਂ ਦਾ ਮੌਕੇ ‘ਤੇ ਹੱਲ ਕਰ ਦਿੱਤਾ ਗਿਆ।ਬਿਜਲੀ ਸਬੰਧੀ ਰੱਖੀਆਂ ਗਈ ਇਕ ਸਮਸਿਆ ਦਾ ਹੱਲ ਕਰਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਨਿਗਮਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਹਰ ਖੇਤਰਾਂ ਵਿਚ ਦੋ ਮਹੀਨੇ ਵਿਚ ਐਲਾਨ ਕਰ ਕੇ ਜਨਤਾ ਦਰਬਾਰ ਲਗਾਉਣ ਤਾਂ ਜੋ ਲੋਕਾਂ ਦੀ ਬਿਜਲੀ ਸਬੰਧੀ ਸਮਸਿਆਵਾਂ ਦਾ ਹੱਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਸੂਬੇ ਵਿਚ ਬਿਜਲੀ ਦੇ ਖੇਤਰ ਵਿਚ ਬਿਹਤਰੀਨ ਕਾਰਜ ਹੋਇਆ ਹੈ। ਸਨ-2014 ਵਿਚ ਜਦੋਂ ਸਾਡੀ ਸਰਕਾਰ ਬਣੀ ਸੀ ਉਸ ਸਮੇਂ ਲਾਇਨ ਲੋਸ 34 ਫੀਸਦੀ ਸੀ ਜੋ ਹੁਣ ਘੱਟ ਕੇ 17 ਫੀਸਦੀ ਰਹਿ ਗਈ ਹੈ। ਪਹਿਲੇ 7 ਹਜਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਸੀ ਪਰ ਹੁਣ ਇਹ ਘੱਟ ਕੇ 6 ਹਜਾਰ ਕਰੋੜ ਰੁਪਏ ਰਹਿ ਗਈ ਹੈ ਅਤੇ ਇਸ ਨੂੰ ਹੋਰ ਵੀ ਘੱਟ ਕਰਨ ਦੇ ਯਤਨ ਜਾਰੀ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਸੂਬੇ ਵਿਚ ਸਮਾਰਟ ਮੀਟਰ ਲਗਾਉਣ ਜਾ ਰਹੇ ਹਨ ਜਿਸ ਨਾਲ ਬਿਜਲੀ ਖਪਤਕਾਰ ਆਪਣੇ ਮੀਟਰ ਦੀ ਰੀਡਿੰਗ ਜਦੋਂ ਚਾਹੇ ਦੇਖ ਸਕਣਗੇ ਅਤੇ ਬਿਜਲੀ ਖਪਤ ਦੇ ਮਾਮਲੇ ਵਿਚ ਪਾਰਦਰਸ਼ਿਤਾ ਆਏਗੀ। ਮੁੱਖ ਮੰਤਰੀ ਲੇ ਕਿਹਾ ਕਿ ਸਮਾਰਟ ਮੀਟਰ ਲਗਣ ਨਾਲ ਬਿਜਲੀ ਬਿੱਲਾਂ ਵਿਚ ਗੜਬੜੀਆਂ ਨਾ ਦੇ ਬਰਾਬਰ ਹੋਵੇਗੀ। ਕਿਸੇ ਨੂੰ ਜੇਕਰ ਆਪਣੇ ਬਿਜਲੀ ਦੇ ਮੀਟਰ ਦੇ ਤੇਜ ਜਾਂ ਹੌਲੀ ਚਲਣ ਦੇ ਬਾਰੇ ਵਿਚ ਕੋਈ ਸ਼ੱਕ ਹੋਵੇ ਤਾਂ ਲੈਬ ਵਿਚ ਚੈਕ ਕਰਵਾ ਸਕਦੇ ਹਨ।ਇਸ ਮੌਕੇ ‘ਤੇ ਪਬਲਿਕ ਸੇਫਟੀ ਐਫਵਾਈਜਰ ਅਨਿਲ ਰਾਓ, ਪਟੌਦੀ ਦੇ ਵਿਧਾਇਕ ਸਤਅਪ੍ਰਕਾਸ਼ ਜਰਾਵਤਾ, ਬਾਦਸ਼ਾਹਪੁਰ ਦੇ ਵਿਧਾਇਕ ਰਾਕੇਸ਼ ਦੌਲਤਾਬਾਦ, ਗੁਰੂਗ੍ਰਾਮ ਦੇ ਵਿਧਾਇਕ ਸੁਧੀਰ ਸਿੰਗਲਾ, ਮੇਅਰ ਮਧੂ ਆਜਾਦ, ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਯੱਸ਼ ਗਰਗ, ਪੁਲਿਸ ਕਮਿਸ਼ਨਰ ਕੇ. ਕੇ. ਰਾਓ, ਨਗਰ ਨਿਗਮ ਦੇ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਸਨ।