ਚੰਡੀਗੜ੍ਹ – ਹਰਿਆਣਾ ਦੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਨੇ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਵਾਂ ਸਾਲ ਸੂਬੇ ਵਿਚ ਹੋਰ ਵੱਧ ਖੁਸ਼ਹਾਲੀ ਲੈ ਕੇ ਆਵੇਗਾ। ਹਰਿਆਣਾ ਸੂਬਾ 2021 ਵਿਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ।ਉਨ੍ਹਾਂ ਨੇ ਕਿਹਾ ਕਿ ਸਾਲ 2020 ਹਰਿਆਣਾ ਨੇ ਵੱਖ-ਵੱਖ ਖੇਤਰਾਂ ਵਿਚ ਅਨੇਕ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸੀ ਕਾਰਣ ਨਾਲ ਰਾਜ ਨੂੰ ਕੌਮੀ ਪੱਧਰ ‘ਤੇ ਡਿਜੀਟਲ ਇੱਡੀਆ ਅਵਾਰਡ-2020 ਨਾਲ ਨਵਾਜਿਆ ਗਿਆ ਹੈ। ਰਾਜ ਸਰਕਾਰ ਵੱਲੋਂ ਸਾਲ 2020 ਨੂੰ ਸੁਸਾਸ਼ਨ ਸੰਕਲਪ ਸਾਲ ਦੇ ਰੂਪ ਵਿਚ ਮਨਾਇਆ ਗਿਆ ਹੈ। ਪੂਰੇ ਸਾਲ ਦੇ ਦੌਰਾਨ ਸੁਸਾਸ਼ਨ ਪ੍ਰਣਾਲੀ ਨੂੰ ਹ ਮਜਬੂਤ ਕਰਨ ਦੇ ਲਈ ਡਿਜੀਟਲ ਪਰਿਯੋਜਨਾਵਾਂ ਨਾਲ ਜੁੜੀਆਂ ਨਵੀਂ ਯੋਜਨਾਵਾਂ ਦਾ ਉਦਘਾਟਨ ਦਾ ਵਿਸਥਾਰ ਕੀਤਾ ਗਿਆ। ਇੰਨ੍ਹਾਂ ਯੋਜਨਾਵਾਂ ਦੇ ਉਦਘਾਟਨ ਨਾਲ ਹੀ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਤਕ ਆਮ ਆਦਮੀ ਦੀ ਪਹੁੰਚ ਸਰਲ ਹੋਈ ਹੈ।ਸ੍ਰੀ ਆਰਿਆ ਨੇ ਸੂਬਾ ਸਰਕਾਰ, ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ ਕਿ ਡਿਜੀਟਲ ਪਰਿਯੋਜਨਾਵਾਂ ਦੇ ਬਦੌਲਤ ਰਾਜ ਸਰਕਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦਿੱਤੇ ਗਏ ਡਿਜੀਟਲ ਇੰਡੀਆ ਅਵਾਰਡ ਨਾਲ ਸਰਕਾਰ ਦਾ ਮਨੋਬਲ ਵਧੇਗਾ। ਜਿਸ ਨਾਲ ਸੂਬੇ ਵਿਚ ਵਿਕਾਸ ਹੋਰ ਤੇਜੀ ਡੜਨਗੇੇ ਉਨ੍ਹਾਂ ਨੇ ਕਿਹਾ ਕਿ ਸੁਸਾਸ਼ਨ ਲਿਆਉਣਾ ਹੀ ਰਾਜ ਸਰਕਾਰ ਦਾ ਟੀਚਾ ਹੈ ਤਾਂ ਜੋ ਜਨ ਭਲਾਈ ਦੀ ਯੋਜਨਾਵਾਂ ਨੂੰ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਪਹੁੰਚਾਇਆ ਜਾ ਸਕੇ।