ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੈਂਸ਼ਨਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੀ ਮਿੱਤੀ 28 ਫਰਵਰੀ, 2021 ਤਕ ਵਧਾਏ ਜਾਣ ਦਾ ਫੈਸਲਾ ਕੀਤਾ ਹੈ|ਇਸ ਸੰਦਰਭ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਪੈਂਸ਼ਨਰਾਂ ਨੂੱ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੇ ਲਈ 1 ਨਵੰਬਰ, 2020 ਤੋਂ 28 ਫਰਵਰੀ 2021 ਤਕ ਦਾ ਸਮੇਂ ਦਿੱਤਾ ਗਿਆ ਹੈ| ਬੁਲਾਰੇ ਨੇ ਦਸਿਆ ਕਿ ਇਸ ਸਮੇਂ ਦੌਰਾਨ ਪੈਂਸ਼ਨਰਾਂ ਨੂੰ ਪੈਂਸ਼ਨ ਭੁਗਤਾਨ ਅਥਾਰਿਟੀ (ਪੀਡੀਏ) ਵੱਲੋਂ ਪੈਂਸ਼ਨ ਦਾ ਭੁਗਤਾਨ ਜਾਰੀ ਰਹੇਗਾ|ਇਸ ਦੇ ਇਲਾਵਾ, ਪੈਂਸ਼ਨਰਾਂ ਨੂੰ ਆਪਣੇ ਪਰਿਵਾਰ ਪਹਿਚਾਣ ਪੱਤਰ ਦਾ ਡਾਟਾ ਵੀ 15 ਜਨਵਰੀ ਤਕ ਅੱਪਡੇਟ ਕਰਨ ਨੂੰ ਕਿਹਾ ਗਿਆ ਹੈ|