ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਵੱਲ ਇਕ ਹੋਰ ਸਕਾਰਾਤਮਕ ਕਦਮ ਚੁੱਕਦੇ ਹੋਏ ਕਿਸਾਨ ਉਤਪਾਦਕ ਸੰਗਠਨਾਂ(ਐਫਪੀਓ) ਦੇ ਉਤਪਾਦਾਂ ਨੂੰ ਹੁਣ ਹੈਫੇਡ ਦੇ ਵਿਕਰੀ ਕੇਂਦਰਾਂ ਰਾਹੀਂ ਖਪਤਕਾਰਾਂ ਨੂੰ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਹੈ| ਇਸ ਸੰਦਰਭ ਵਿਚ ਮੰਗਲਵਾਰ ਨੂੰ ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਦੀ ਮੌਜੂਦਗੀ ਵਿਚ ਹੈਫੇਡ ਕਾਰਪੋਰੇਟ ਦਫਤਰ, ਪੰਚਕੂਲਾ ਵਿਚ ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕਟਿੰਗ ਫੈਡਰੇਸ਼ਨ ਲਿਮੀਟੇਡ (ਹੈਫੇਡ) ਅਤੇ ਕਿਸਾਨ ਉਤਪਾਦਕ ਸੰਗਠਨਾਂ (ਐਫਪੀਓ) ਦੇ ਵਿਚ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ|ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਮੌਜੂਦ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਅਨੁਰੂਪ ਕਿਸਾਨ ਦੀ ਆਮਦਨ ਦੁਗਣੀ ਕਰਨ ਦੇ ਉਦੇਸ਼ ਨਾਲ ਕਿਸਾਨ ਉਤਪਾਦਕ ਸੰਗਠਨਾਂ ਨੂੰ ਹੈਫੇਡ ਦਾ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ ਕਿਉਂਕਿ ਹੈਫੇਡ ਦੀ ਬਾਜਾਰ ਵਿਚ ਕਾਫੀ ਪ੍ਰਸਿੱਧ ਹੈ| ਇਸ ਲਈ ਉਨ੍ਹਾਂ ਨੇ ਅਜਿਹੇ ਸਾਰੇ ਐਫਪੀਓ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਉਤਪਾਦਾਂ ਦੀ ਉੱਚ ਗੁਣਵੱਤਾ ਨੂੰ ਬਰਕਰਾਰ ਰੱਖਣ| ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਉਥਾਨ ਦੇ ਤਹਿਤ ਐਫਪੀਓ ਨੂੰ ਢਾਂਚਾਗਤ ਵਿਕਾਸ ਦੇ ਲਈ ਸਰਕਾਰ ਵੱਲੋਂ ਕਿਫਾਇਤੀ ਦਰਾਂ ਨੂੰ ਕਰਜਾ ਵੀ ਉਪਲਬਧ ਕਰਵਾਏ ਜਾ ਰਹੇ ਹਨ|ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਮੱਦੇਨਜਰ ਹੈਫੇਡ ਨੇ ਸ਼ਹਿਦ, ਮੁਰੱਬਾ (ਆਂਵਲਾ ਮੁਰੱਬਾ), ਬੇਲਗਿਰੀ, ਸੇਬ ਮੁਰੱਬਾ, ਹਰੜ ਮੁਰੱਬਾ, ਅੰਦਰਕ ਮੁਰੱਬਾ, ਲਸਨ ਮੁਰੱਬਾ ਨੂੰ ਆਪਣੇ ਖਪਤਕਾਰਾ ਉਤਪਾਦਾਂ ਨੂੰ ਉਪਲਬਧ ਕਰਵਾਉਣ ਤਹਿਤ ਕਿਸਾਨ ਉਤਪਾਦਕ ਸੰਗਠਨਾਂ (ਐਫਪੀਓ) ਨੂੰ ਮਾਰਕਟਿੰਗ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਸ਼ਹਿਦ ਅਧਾਰਿਤ ਉਤਪਾਦ (ਸ਼ਹਿਦ ਦੇ ਨਾਲ ਗੁਲਕੰਦ, ਸ਼ਹਿਦ ਦੇ ਨਾਲ ਗੁਲਕੰਦ ਅਤੇ ਦਾਲਚਿਨੀ ਅਤੇ ਇਲਾਇਚੀ ਦੇ ਨਾਲ ਗੁਲਕੰਦ)| ਵੱਖ-ਵੱਖ ਤਰ੍ਹਾ ਦੇ ਸਿਰਕਾ (ਹਨੀ ਸਿਰਕਾ, ਐਪਲ ਸਾਈਡਰ, ਜਾਮੁਨ ਹਨੀ) ਅਤੇ ਹਲਦੀ ਆਦਿ ਹੈਫੇਡ ਦੇ ਵਿਕਰੀ ਕੇਂਦਰਾਂ ਰਾਹੀਂ ਖਪਤਕਾਰਾਂ ਨੂੰ ਉਪਲਬਧ ਕਰਵਾਏ ਜਾਣਗੇ|ਉਨ੍ਹਾਂ ਨੇ ਦਸਿਆ ਕਿ ਹੈਫੇਡ ਦੇ ਨਾਲ ਸ਼ੁਰੂਆਤ ਕਰਨ ਲਈ ਦੋ ਐਫਪੀਓ ਨਾਂਟ ਅਤੁਲ ਬਮਾਸਟਰ ਪ੍ਰੋਡਿਯੂਸਰ ਕੰਪਨੀ ਲਿਮੀਟੇਡ, ਜੀਂਦ ਅਤੇ ਫਤਿਹਬਾਦ ਏਕਤਾ ਹਨੀ ਫਾਰਮਰ ਪ੍ਰੋਡਿਯੂਸਰ ਕੰਪਨੀ ਲਿਮੀਟੇਡ, ਜੰਡਲੀ ਕਲਾਂ (ਫਤਿਹਾਬਾਦ) ਦੇ ਨਾਲ ਇਕ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ ਹਨ, ਜੋ ਐਸਐਫਐਸੀਏ, ਹਰਿਆਣਾ ਤੋਂ ਰਜਿਸਟਰਡ ਹਨ| ਭਵਿੱਖ ਵਿਚ ਹੋਰ ਉਤਪਾਦਾਂ (ਐਫਪੀਓ ਵੱਲੋਂ ਨਿਰਮਾਣਿਤ) ਨੂੰ ਵਿਕਰੀ ਤਹਿਤ ਦੋਨੋਂ ਪੱਖਾਂ ਦੀ ਆਪਸੀ ਸਹਿਮਤੀ ਨਾਲ ਜੋੜਿਆ ਜਾਵੇਗਾ|ਸਹਿਕਾਰਿਤਾ ਮੰਤਰੀ ਨੇ ਦਸਿਆ ਕਿ ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕਟਿੰਗ ਫੈਡਰੇਸ਼ਨ ਲਿਮੀਟੇਡ (ਹੈਫੇਡ) ਹਰਿਆਣਾ ਵਿਚ ਸੱਭ ਤੋਂ ਤੇਜੀ ਨਾਲ ਵੱਧਦੇ ਸਹਿਕਾਰੀ ਖੇਤਰ ਦੇ ਸੰਗਠਨਾਂ ਵਿੱਚੋਂ ਇਕ ਹੈ, ਜੋ ਕਿਸਾਨਾਂ ਅਤੇ ਖਪਤਕਾਰਾਂ ਦੇ ਹਿੱਤ ਵਿਚ ਸਮਾਨ ਰੂਪ ਨਾਲ ਸੇਵਾ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ| ਉਨ੍ਹਾਂ ਨੇ ਦਸਿਆ ਕਿ ਇਹ ਐਫਪੀਓ ਆਪਣੈ ਖਪਤਕਾਰ ਉਤਪਾਦਾਂ ਦੀ ਸਪਲਾਈ ਆਪਣੀ ਪ੍ਰੋਸੈਸਸਿੰਗ ਇਕਾਈਆਂ ਵਿਚ ਤਿਆਰ ਤੇ ਪੈਕ ਕਰ ਕੇ ਆਪਣੈ ਸਾਰੇ ਬ੍ਰਾਂਡ ਨਾਂਅ ਤੋਂ ਮੌਜੂਦਾ ਸਾਰੇ 29 ਹੈਫੇਡ ਵਿਕਰੀ ਕੇਂਦਰਾਂ ਅਤੇ ਭਵਿੱਖ ਵਿਚ ਪ੍ਰਸਤਾਵਿਤ ਹੈਫੇਡ ਬਾਜਾਰ ਆਊਟਲੈਟ (ਲਗਭਗ 50) ਰਾਹੀਂ ਉਪਲਬਧ ਹੋਣਗੇ| ਉਨ੍ਹਾਂ ਨੇ ਦਸਿਆ ਕਿ ਪ੍ਰਸਤਾਵਿਤ ਹੈਫੇਡ ਬਾਜਾਰ ਆਊਟਲੈਟ ਜਨਵਰੀ, 2021 ਦੇ ਅੰਤ ਤਕ ਹਰਿਆਣਾ ਦੇ ਸਾਰੇ ਜਿਲ੍ਹਾ ਮੁੱਖ ਦਫਤਰਾਂ ਵਿਚ ਖੋਲੇ ਜਾਣਗੇ|ਉਨ੍ਹਾਂ ਨੇ ਦਸਿਆ ਕਿ ਸਮਝੌਤਾ ਮੈਮੋ ਦੇ ਅਨੁਸਾਰ ਐਫਐਸਐਸਏਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਿਰਦੇਸ਼ਿਤ ਗੁਣਵੱਤਾ ਮਾਨਕਾਂ ਦੇ ਅਨੁਰੂਪ ਅਤੇ ਹਿੰਨ੍ਹਾਂ ਕਿਸਾਨ ਉਤਪਾਦਕ ਸੰਗਠਨਾਂ ਵੱਲੋਂ ਸੰਸਾਧਿਤ ਤੇ ਪੈਕ ਕੀਤੇ ਗਏ ਖਪਤਕਾਰ ਉਤਪਾਦ ਖਪਤਕਾਰਾਂ ਨੂੰ ਹੈਫੇਡ ਦੇ ਵਿਕਰੀ ਕੇਂਦਰ ‘ਤੇ ਉਪਲਬਧ ਹੋਣਗੇ| ਉਨ੍ਹਾਂ ਨੇ ਦਸਿਆ ਕਿ ਸਾਰੇ ਹੈਫਪੀਓ ਦੇ ਉਤਪਾਦਾਂ ਨੂੰ ਹੈਫੇਡ ਦੇ ਮੌਜੂਦਾ 29 ਵਿਕਰੀ ਕੇਂਦਰਾਂ ਅਤੇ ਪ੍ਰਸਤਾਵਿਤ ਹੈਫੇਡ ਬਾਜਾਰ ਆਊਟਲੇਅ (ਲਗਭਗ 50) ‘ਤੇ ਖਪਤਕਾਰਾਂ ਨੂੰ ਉਪਲਬਧ ਕਰਾਇਆ ਜਾਵੇਗਾ|ਡਾ. ਬਨਵਾਰੀ ਲਾਲ ਨੇ ਕਿਹਾ ਕਿ ਆਪਣੇ ਖਪਤਕਾਰ ਉਤਪਾਦਾਂ ਦੀ ਵਿਕਰੀ ਲਈ ਕਿਸਾਨ ਉਤਪਾਦਕ ਸੰਗਠਨਾਂ ਨੂੰ ਸਹਿਯੋਗ ਦੇਣ ਦੇ ਲਈ ਹੈਫੇਡ ਦੀ ਇਸ ਪਹਿਲ ਤੋਂ ਨਾ ਸਿਰਫ ਕਿਸਾਨ ਉਤਪਦਾਕ ਸੰਗਠਨਾਂ ਨੂੰ ਮਦਦ ਮਿਲੇਗੀ, ਸਗੋਂ ਹੈਫੇਡ ਦੇ ਆਊਟਲੇਅ ਰਾਹੀਂ ਸਹੀ ਦਰ ‘ਤੇ ਗੁਣਵੱਤਾ ਵਾਲੇ ਉਤਪਾਦ ਖਰੀਦਨ ਵਿਚ ਖਪਤਕਾਰ ਵੀ ਸਮਰੱਥ ਹੋਣਗੇ|ਇਸ ਤੋਂ ਪਹਿਲਾਂ, ਹੈਫੇਡ ਦੇ ਪ੍ਰਬੰਧ ਨਿਦੇਸ਼ਕ ਡੀ.ਕੇ. ਬੇਹਰਾ ਨੇ ਕਿਹਾ ਕਿ ਅੱਜ ਕੀਤੇ ਗਏ ਸਮਝੌਤਾ ਮੈਮੋਂ ਲਈ ਹਿੰਨ੍ਹਾਂ ਐਫਪੀਓ ਵੱਲੋਂ ਨਿਰਮਾਣਿਤ ਲਗਭਗ 27 ਉਤਪਾਦਾਂ ਨੂੰ ਹੈਫੇਡ ਦੇ ਵਿਕਰੀ ਕੇਂਦਰਾਂ ‘ਤੇ ਉਪਲਬਧ ਕਰਵਾਇਆ ਜਾਵੇਗਾ| ਇਸ ਤੋਂ ਇਲਾਵਾ, ਭਵਿੱਖ ਵਿਚ ਇਸੀ ਤਰ੍ਹਾ ਨਵੇਂ ਐਫਪੀਓ ਨੂੰ ਵੀ ਜੋੜਿਆ ਜਾਵੇਗਾ ਤਾਂ ਜੋ ਖਪਤਕਾਰਾਂ ਨੂੰ ਉੱਚ ਗੁਣਵੱਤਾ ਦੇ ਉਤਪਾਦ ਕਿਫਾਇਤੀ ਦਰਾਂ ‘ਤੇ ਉਪਲਬਧ ਹੋ ਸਕਣ|ਇਸ ਮੌਕੇ ‘ਤੇ ਬਾਗਬਾਨੀ ਵਿਭਾਗ ਦੇ ਮਹਾਨਿਦੇਸ਼ਕ ਅਰਜੁਨ ਸੈਨੀ ਨੇ ਕਿਹਾ ਕਿ ਰਾਜ ਸਰਕਾਰ ਨੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਉਦੇਸ਼ ਨਾਲ 1000 ਐਫਪੀਓ ਬਨਾਉਣ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਹੁਣ ਤਕ 486 ਐਫਪੀਓ ਰਾਹੀਂ ਲਗਭਗ 75 ਹਜਾਰ ਕਿਸਾਨਾਂ ਨੂੰ ਜੋੜਿਆ ਜਾ ਚੁੱਕਾ ਹੈ| ਇਸ ਤੋਂ ਇਲਾਵਾ, ਐਫਪੀਓ ਦੇ ਲਈ ਟ੍ਰੈਡ ਸੈਂਟਰ ਦੀ ਪਰਿਕਲਪਨਾ ਕੀਤੀ ਜਾ ਰਹੀ ਹੈ ਅਤੇ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਇਕ ਲੈਬ ਵੀ ਪ੍ਰਸਤਾਵਿਤ ਹੈ|ਪ੍ਰੋਗ੍ਰਾਮ ਦੌਰਾਨ ਅਤੁਲ ਬੀਮਾਸਟਰ ਪ੍ਰੋਡਿਯੂਸਰ ਕੰਪਨੀ ਲਿਮੀਟੇਡ, ਜੀਂਦ ਤੋਂ ਅਨਿਲ ਸਿੰਧੂ ਅਤੇ ਫਤਿਹਾਬਾਦ ਏਕਤਾ ਹਨੀ ਫਾਰਮਰ ਪ੍ਰੋਡਿਯੂਸਰ ਕੰਪਨੀ ਲਿਮੀਟੇਡ, ਜੇੰਡੀਲ ਕਲਾਂ (ਫਤਿਹਾਬਾਦ) ਵਿਚ ਸੁਰੇਸ਼ ਨੇ ਵੀ ਆਪਣਾ-ਆਪਣੇ ਐਫਪੀਓ ਦੇ ਬਾਰੇ ਵਿਚ ਜਾਣਕਾਰੀ ਸਾਂਝੀ ਕੀਤੀ|ਇਸ ਮੌਕੇ ‘ਤੇ ਬਾਗਬਾਨੀ ਵਿਭਾਗ ਅਤੇ ਹੈਫੇਡ ਦੇ ਵੱਖ-ਵੱਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|