ਚੰਡੀਗੜ – ਹਰਿਆਣਾ ਦੀ ਨਗਰ ਨਿਕਾਏ ਸੰਸਥਾਵਾਂ ਦੀ ਚੋਣ 27 ਦਸੰਬਰ, 2020 ਨੂੰ ਹੋਵੇਗਾ, ਜਿਸ ਦਾ ਨਤੀਜਾ 30 ਦਸੰਬਰ ਨੂੰ ਐਲਾਨ ਕੀਤਾ ਜਾਵੇਗਾ| ਨਾਮਜਦਗੀ ਪੱਤਰ ਸੱਦਣ ਲਈ 4 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ, ਜਦੋਂ ਕਿ 11 ਦਸੰਬਰ ਤੋਂ 16 ਦਸੰਬਰ ਤਕ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ|ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਡਾ. ਦਲੀਪ ਸਿੰਘ ਨੇ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਅੱਜ ਪ੍ਰੈਸ ਕਾਨਫਰੈਂਸ ਵਿਚ ਦਸਿਆ ਕਿ ਨਗਰ ਨਿਗਮ ਅੰਬਾਲਾ, ਪੰਚਕੂਲਾ ਤੇ ਸੋਨੀਪਤ ਦੇ ਸਾਰੇ ਵਾਰਡਾਂ ਦੇ ਮੈਂਬਰਾਂ ਦੀ ਸੀਟਾਂ ਅਤੇ ਮੇਅਰ ਅਤੇ ਨਗਰ ਪਰਿਸ਼ਦ ਰਿਵਾੜੀ, ਨਗਰ ਪਾਲਿਕਾ ਕਮੇਟੀ ਸਾਂਪਲਾ (ਰੋਹਤਕ), ਧਾਰੂਹੇੜਾ (ਰਿਵਾੜੀ) ਅਤੇ ਉਕਲਾਨਾ (ਹਿਸਾਰ) ਦੇ ਚੇਅਰਮੈਨ ਅਤੇ ਸਾਰੇ ਵਾਰਡਾਂ ਦੇ ਮੈਂਬਰਾਂ ਦੀ ਚੋਣ ਹੋਵੇਗੀ| ਇਸ ਤੋਂ ਇਲਾਵਾ, ਇੰਦਰੀ (ਕਰਨਾਲ) ਨਗਰ ਪਾਲਿਕਾ ਕਮੇਟੀ ਦੇ ਵਾਰਡ ਨੰਬਰ 7, ਭੂਨਾ (ਫਤਿਹਾਬਾਦ) ਨਗਰ ਪਾਲਿਕਾ ਕਮੇਟੀ ਦੇ ਵਾਰਡ ਨੰਬਰ 13, ਰਾਜੌਂਦ (ਕੈਥਲ) ਨਗਰ ਪਾਲਿਕਾ ਕਮੇਟੀ ਦੇ ਵਾਰਡ ਨੰਬਰ 12, ਨਗਰ ਪਰਿਸ਼ਦ ਫਤਿਹਾਬਾਦ ਦੇ ਵਾਰਡ ਨੰਬਰ 14 ਅਤੇ ਨਗਰ ਪਰਿਸ਼ਦ ਸਿਰਸਾ ਦੇ ਵਾਰਡ ਨੰਬਰ 29 ਦੇ ਉਸ ਦਿਨ ਜਿਮਨੀ ਚੋਣ ਹੋਵੇਗੀ|ਉਨਾਂ ਦਸਿਆ ਕਿ ਸਬੰਧਤ ਰਿਟਰਿਨੰਗ ਅਧਿਕਾਰੀ ਵੱਲੋਂ 4 ਦਸੰਬਰ ਨੂੰ ਨਾਮਜਦਗੀ ਪੱਤਰ ਸੱਦਣ ਲਈ ਨੋਟਿਸ ਪ੍ਰਕਾ ਿ4ਤ ਕਰ ਦਿੱਤਾ ਜਾਵੇਗਾ, ਬਾਅਦ ਵਿਚ 11 ਦਸੰਬਰ ਤੋਂ 16 ਦਸੰਬਰ, 2020 (13 ਦਸੰਬਰ, 2020, ਐਤਵਾਰ ਨੂੰ ਛੱਡਕੇ) ਤਕ ਨਾਮਜਦਗੀ ਪੱਤਰ ਦਾਖਲ ਕੀਤੇ ਜਾਣਗੇ| ਨਾਮਜਦਗੀ ਪੱਤਰ ਦਾਖਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਹੋਵੇਗਾ| ਇਸ ਤੋਂ ਬਾਅਦ 17 ਦਸੰਬਰ ਨੂੰ ਨਾਮਜਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ 18 ਦਸੰਬਰ ਨੂੰ ਸਵੇਰੇ 11 ਵਜੇ ਤੋਂ 3 ਵਜੇ ਵਿਚਕਾਰ ਨਾਮਜਦਗੀ ਪੱਤਰ ਵਾਪਸ ਲਿਆ ਜਾ ਸਕੇਗਾ, ਉਸ ਦਿਨ 3 ਵਜੇ ਤੋਂ ਬਾਅਦ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਉਨਾਂ ਨੂੰ ਚੋਣ ਚਿੰਨ ਵੰਡ ਕਰ ਦਿੱਤੇ ਜਾਣਗੇ| ਉਨਾਂ ਦਸਿਆ ਕਿ 18 ਦਸੰਬਰ ਨੂੰ ਹੀ ਵੋਟਰ ਕੇਂਦਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ|ਡਾ. ਸਿੰਘ ਨੇ ਦਸਿਆ ਕਿ ਵੋਟ ਦਾ ਸਮਾਂ 27 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਤਕ ਹੋਵੇਗਾ, ਇਸ ਵਿਚ ਆਖਰੀ ਦਾ ਇਕ ਘੰਟੇ ਦਾ ਸਮਾਂ ਸ਼ਾਮ 4:30 ਵਜੇ ਤੋਂ 5:30 ਵਜੇ ਤਕ ਕੋਵਿਡ 19 ਦੇ ਰੋਗੀਆਂ ਤੇ ਲੱਛਣਾਂ ਵਾਲੇ ਵੋਟਰਾਂ ਲਈ ਨਿਰਧਾਰਿਤ ਕੀਤਾ ਗਿਆ ਹੈ| ਜੇਕਰ ਕਿਸੇ ਥਾਂ ਮੁੜ ਵੋਟਿੰਗ ਦੀ ਲੋਂੜ ਹੋਵੇਗੀ ਤਾਂ ਉੱਥੇ 29 ਦਸੰਬਰ ਨੂੰ ਹੋਵੇਗਾ| ਉਨਾਂ ਦਸਿਆ ਕਿ 30 ਦਸੰਬਰ ਨੂੰ ਸਵੇਰੇ 8:00 ਵਜੇ ਵੋਟਿੰਗ ਸ਼ੁਰੂ ਕੀਤੀ ਜਾਵੇਗੀ ਅਤੇ ਉਸ ਦਿਨ ਵੋਟਿੰਗ ਪੂਰੀ ਹੋਣ ਤੋਂ ਬਾਅਦ ਨਤੀਜਾ ਐਲਾਨ ਕਰ ਦਿੱਤਾ ਜਾਵੇਗਾ|