ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਦਿਵਾਲੀ ‘ਤੇ ਦਿੱਲੀ ਵਧਾਈ ਦਿੱਤੀ| ਉਨਾਂ ਨੇ ਦੀਪਾਂ ਦੇ ਇਸ ਪਵਿੱਤਰ ਤਿਉਹਾਰ ਦੀ ਸ਼ੁਭਕਾਮਵਾਂ ਦਿੰਦੇ ਹੋਏ ਰੱਬ ਤੋਂ ਕਾਮਨਾ ਕੀਤੀ ਹੈ ਕਿ ਇਹ ਤਿਉਹਾਰ ਸਾਰੇ ਦੇ ਜੀਵਨ ਵਿਚ ਨਵੀਂ ਰੋਸ਼ਨ ਲੈ ਕੇ ਆਵੇ ਅਤੇ ਸੂਬਾ ਸਦਾ, ਸੁੱਖ, ਖੁਸ਼ਹਾਲੀ ਅਤੇ ਸਫਲਤਾ ਨਾਲ ਭਾਰਤ ਦੇ ਨਕਸ਼ੇ ‘ਤੇ ਆਪਣੀ ਚਮਕ ਬਿਖੇਰਤਾ ਰਹੇ|ਮੁੱਖ ਮੰਤਰੀ ਨੇ ਕਿਹਾ ਕਿ ਅਜੇ ਕੋਰੋਨਾ ਚਲ ਰਿਹਾ ਹੈ, ਇਸ ਲਈ ਆਪਣਿਆਂ ਦਾ ਖਿਆਲ ਰੱਖੋ, ਮਾਸਕ ਪਹਿਨੇ ਤੇ ਦੂਜੀਆਂ ਤੋਂ ਯੋਗ ਦੂਰੀ ਬਣਾਏ ਰੱਖੋ| ਮਿੱਟੀ ਦੇ ਦੀਵੇ ਜਲਾਓ, ਇਸ ਤਿਉਹਾਰ ‘ਤੇ ਆਤਿਸ਼ਬਾਜੀ ਨਾ ਕਰੋ ਤਾਂ ਜੋ ਚੌਗਿਰਦੇ ਮੁਕਤ ਬਣਿਆ ਰਹੇ| ਉਨਾਂ ਨੇ ਰਾਜ ਦੇ ਸਾਰੇ ਲੋਕਾਂ ਤੋਂ ਆਪਸੀ ਪਿਆਰ, ਇਕਸਾਰਤਾ ਤੇ ਭਾਈਚਾਰੇ ਨਾਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ|