ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਮੰਗ ਕੀਤੀ ਹੈ ਕਿ ਜਲ ਜੀਵਨ ਮਿਸ਼ਨ ਦੀ ਕੌਮੀ ਮੁਹਿੰਮ ਤਹਿਤ ਹਰਿਆਣਾ ਨੂੰ ਢਾਣੀਆਂ ਵਿਚ ਪੇਯਜਲ ਕਨੈਕਸ਼ਨ ਉਪਲਬਧ ਕਰਵਾਉਣ ਲਈ 20 ਘਰਾਂ ਤੇ 100 ਦੀ ਆਬਾਦੀ ਦੀ ਸ਼ਰਤ ਵਿਚ ਛੋਟ ਪ੍ਰਦਾਨ ਕੀਤੀ ਜਾਵੇ ਕਿਉਂਕਿ ਰਾਜ ਵਿਚ ਵੱਡੀ ਗਿਣਤੀ ਵਿਚ ਗ੍ਰਾਮੀਣ ਖੇਤਰ ਵਿਚ ਲੋਕ ਢਾਣੀਆਂ ਵਿਚ ਰਹਿ ਰਹੇ ਹਨ| ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪਿੰਡ ਜਲ ਅਤੇ ਸਵੱਛਤਾ ਕਮੇਟੀ ਦੀ ਮਾਨੀਟਰਿੰਗ ਦਾ ਕੰਮ ਜਿਲ੍ਹਾ ਪਰਿਸ਼ਦ ਦੇ ਅਧੀਨ ਕਰਨ ਦਾ ਸੁਝਾਅਵੀ ਦਿੱਤਾ|ਮੁੱਖ ਮੰਤਰੀ ਅੱਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਸੂਬਿਆਂ ਅਤੇ ਕੇਂਦਰ ਸਾਸ਼ਿਤ ਸੂਬਿਆਂ ਦੇ ਗ੍ਰਾਮੀਣ ਜਲ ਪੂਰਤੀ ਪ੍ਰਭਾਵੀ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 15 ਅਗਸਤ, 2019 ਨੂੰ ਲਾਲਕਿਲੇ ਤੋਂ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿਚ ਸਾਲ 2024 ਤਕ ਨੱਲ ਤੋਂ ਹਰ ਘਰ ਵਿਚ ਜਲ ਪਹੁੰਚਾਉਣ ਲਈ ਐਲਾਨ ਜਲ ਜੀਵਨ ਮਿਸ਼ਨ ਅਤੇ ਇਸ ਦੇ ਲਾਗੂ ਕਰਨ ਦੇ 100 ਦਿਨ ਦੇ ਮੁਹਿੰਮ ਲਈ ਬੁਲਾਈ ਗਈ ਸਮੀਖਿਆ ਮੀਟਿੰਗ ਵਿਚ ਹਰਿਆਣਾ ਦੀ ਸਥਿਤੀ ਨਾਲ ਜਾਣੂੰ ਕਰਵਾ ਰਹੇ ਸਨ| ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰਿਆ ਪੰਚਕੂਲਾ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀ ਜੁੜੇ|ਮੁੱਖ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਭਰੋਸਾ ਦਿੱਤਾ ਕਿ ਹਰਿਆਣਾ 3 ਦਸੰਬਰ, 2022 ਤਕ ਸੂਬੇ ਦੇ ਸਾਰੇ 6841 ਆਬਾਦੀ ਵਾਲੇ ਪਿੰਡਾਂ ਵਿਚ ਜਲ ਜੀਵਨ ਮਿਸ਼ਨ ਦੇ ਸੌ-ਫੀਸਦੀ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਤੀਬੱਧ ਅਤੇ ਇਸ ਦੇ ਲਈ ਯੋਜਨਾਵਾਂ ਬਣਾਈ ਜਾ ਰਹੀਆਂ ਹਨ|ਮੁੱਖ ਮੰਤਰੀ ਨੇ ਸ੍ਰੀ ਸ਼ੇਖਾਵਤ ਨੂੰ ਇਸ ਗਲ ਦੀ ਜਾਣਕਾਰੀ ਵੀ ਦਿੱਤੀ ਕਿ ਰਾਜ ਨੇ 31 ਮਾਰਚ, 2021 ਤਕ ਸੂਬੇ ਦੇ ਤਿੰਨ ਜਿਲ੍ਹਿਆਂ ਨਾਂਅ ਅੰਬਾਲਾ, ਕੁਰੂਕਸ਼ੇਤਰ ਤੇ ਪੰਚਕੂਲਾ, 17 ਬਲਾਕਾਂ, 916 ਗ੍ਰਾਮ ਪੰਚਾਇਤਾਂ ਵਿਚ ਸੌ-ਫੀਸਦੀ ਪੇਯਜਲ ਕਨੈਕਸ਼ਨ ਉਪਲਬਧ ਕਰਵਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ| ਉਨ੍ਹਾਂ ਨੇ ਦਸਿਆ ਕਿ 26 ਜਨਵਰੀ, 2021 ਨੂੰ ਅੰਬਾਲਾ ਜਿਲ੍ਹੇ ਨੂੰ ਕਾਰਜਸ਼ੀਲ ਘਰੇਲੂ ਜਲ ਕਨੈਕਸ਼ਨ (ਐਫਐਚਟੀਸੀ) ਜਿਲ੍ਹਾ ਬਣਾਇਆ ਜੇਗਾ ਅਤੇ ਇਸ ਦੇ ਹਰ ਪਿੰਡ ਦੇ ਹਰ ਘਰ ਵਿਚ ਪੇਯਜਲ ਕਨੈਕਸ਼ਨ ਕਾਰਜਸ਼ੀਲ ਰਹਿਣਗੇ|ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਦੇ 100 ਦਿਨ ਦੇ ਜਲ ਜੀਵਨ ਮਿਸ਼ਨ ਦੇ ਕੌਮੀ ਮੁਹਿੰਮ ਦੇ ਲਾਗੂ ਕਰਨ ਦੇ ਆਂਗਨਵਾੜੀ ਕੇਂਦਰਾਂ ਤੇ ਸਕੂਲਾਂ ਵਿਚ ਪੀਣ ਦੇ ਪਾਣੀ ਲਈ ਅਤੇ ਪਖਾਨਿਆਂ ਦੇ ਲਈ ਨਵ ਤੋਂ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ| ਜਿਸ ਦੀ ਸਮੀਖਿਆ ਅੱਜ ਸ੍ਰੀ ਸ਼ੇਖਾਵਤ ਨੇ ਸੂਬਿਆਂ ਦੇ ਪ੍ਰਭਾਰੀ ਮੰਤਰੀ ਦੇ ਨਾਲ ਕੀਤੀ|ਮੁੱਖ ਮੰਤਰੀ ਨੇ ਇਸ ਮੁਹਿੰਮ ਦੇ ਤਹਿਤ ਹਰਿਆਣਾ ਦੀ ਸਥਿਤੀ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੂਬੇ ਦੇ 12,953 ਸਕੂਲਾਂ ਵਿੱਚੋਂ 12,918 ਸਕੂਲਾਂ ਵਿਚ ਪੀਣ ਦੇ ਪਾਣੀ ਦੀ ਪਹਿਲਾਂ ਤੋਂ ਵਿਵਸਥਾ ਹੈ| ਸਿਰਫ 27 ਸਕੂਲ ਅਜਿਹੇ ਹਨ ਜਿਨ੍ਹਾਂ ਵਿਚ ਇਹ ਕਾਰਜ ਕੀਤਾ ਜਾਣਾ ਹੈ| ਇਸ ਤਰ੍ਹਾ, 25,962 ਆਂਗਨਵਾੜੀ ਕੇਂਦਰਾਂ ਵਿੱਚੋਂ 20,800 ਆਂਗਨਵਾੜੀ ਕੇਂਦਰਾਂ ਵਿਚ ਜਲ ਸਪਲਾਈ ਉਪਲਬਧ ਕਰਵਾਈ ਜਾ ਰਹੀ ਹੈ| 31 ਦਸੰਬਰ, 2021 ਤਕ ਬਾਕੀ ਆਂਗਨਵਾੜੀਆਂ ਵਿਚ ਜਲ ਮਿਸ਼ਨ ਦੇ ਤਹਿਤ ਨੱਲ ਤੋਂ ਜਲ ਦੀ ਵਿਵਸਥਾ ਕੀਤੀ ਜਾਵੇਗੀ|ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਵਿਚ ਸੱਤ ਲੱਖ ਲਾਗੂ ਕਰਨ ਘਰੇਲੂ ਜਲ ਕਨੈਕਸ਼ਨ ਜਾਰੀ ਕਰਨ ਦੇ ਨਿਰਧਾਰਿਤ ਟੀਚੇ ਤੁਲਣਾ ਵਿਚ 5.2 ਲੱਖ ਕਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ| ਰਾਜ ਵਿਚ 6,178 ਪਿੰਡਾਂ ਵਿਚ ਜਲ ਅਤੇ ਸਵੱਛਤਾ ਕਮੇਟੀਆਂ ਗਠਨ ਕੀਤੀਆਂ ਗਈਆਂ ਹਨ ਅਤੇ 3,182 ਪਿੰਡਾਂ ਦੀ ਕਾਰਜ ਯੋਜਨਾ ਤਿਆਰ ਕੀਤੀਆਂ ਗਈਆਂ ਹਨ|ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਜਲ ਜੀਵਨ ਮਿਸ਼ਨ ਦੇ ਤਹਿਤ ਜਾਰੀ ਮਾਨਦੰਡਾਂ ਦੇ ਅਨੁਰੂਪ ਹਰਿਆਣਾ ਦੇ 22 ਜਿਲ੍ਹਿਆਂ ਵਿੱਚੋਂ 18 ਜਿਲ੍ਹੇ ਸ਼੍ਰੇਣੀ-1 ਵਿਚ ਤਿੰਨ ਜਿਲ੍ਹੇ ਸ਼੍ਰੇਣੀ-2 ਅਤੇ ਨੁੰਹ ਜਿਲ੍ਹਾ ਸ਼੍ਰੇਣੀ-3 ਦੇ ਮਾਣਦੰਡਾਂ ਵਿਚ ਆਊਂਦਾ ਹੈ| ਮੁੱਖ ਮੰਤਰੀ ਨੇ ਸ੍ਰੀ ਸ਼ੇਖਾਵਤ ਤੋਂ ਮੰਗ ਕੀਤੀ ਕਿ ਮੇਵਾਤ ਜਿਲ੍ਹੇ ਵਿਚ ਯਮੁਨਾ ਨਦੀਂ ਤੋਂ ਪਾਇਪਲਾਇਨ ਰਾਹੀਂ ਜਲ ਸਪਲਾਈ ਦੀ ਯੋਜਨਾਵਾਂ ਜਲਦੀ ਬਣਾਈਆਂ ਜਾਣ| ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ ਸ਼੍ਰੇਣੀ-1 ਦੇ ਤਹਿਤ 31 ਦਸੰਬਰ, 2020 ਤਕ 2721 ਗ੍ਰਾਮ ਪੰਚਾਇਤ ਵਿਚ ਮਿਸ਼ਨ ਦਾ ਕਾਰਜ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ| ਇਸ ਤਰ੍ਹਾ, ਸ਼੍ਰੇਣੀ-2 ਵਿਚ 30 ਸਤੰਬਰ, 2021 ਤਕ 2500 ਗ੍ਰਾਮ ਪੰਚਾਇਤਾਂ ਅਤੇ 31 ਦਸੰਬਰ, 2022 ਤਕ 957 ਗ੍ਰਾਮ ਪੰਚਾਇਤਾਂ ਵਿਚ ਪਾਇਪ ਲਾਇਨ ਤੋਂ ਜਲ ਸਪਲਾਈ ਪਹੁੰਚਾਉਣ ਦਾ ਟੀਚਾ ਹੈ|ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਕੌਮੀ ਜਲ ਜੀਵਨ ਮਿਸ਼ਨ ਮੁਹਿੰਮ ਪ੍ਰਧਾਨ ਮੰਤਰੀ ਦੀ ਇਕ ਡ੍ਰੀਮ ਪ੍ਰੋਜੈਕਟ ਹੈ ਅਤੇ ਜਿਸ ਦਾ ਮੁੱਖ ਟੀਚਾ ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣਾ ਹੈ| ਮਹਿਲਾਵਾਂ ਨੂੰ ਘਰ ਦੀ ਜਰੂਰਤ ਦੇ ਲਈ ਘੜੇ ਤੋਂ ਪਾਣੀ ਲਿਆਉਣ ਤੋਂ ਛੋਟ ਦਿਵਾਉਣੀ ਹੈ ਅਤੇ ਨੱਲ ਰਾਹੀਂ ਘਰ ਵਿਚ ਜਲ ਪਹੁੰਚਾਉਣਾ ਹੈ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆ ਕੇ ਈਜ ਆਫ ਲਿਵਿੰਗ ਵਿਚ ਸਰਲਤਾ ਤੇ ਸੂਗਮਤਾ ਲਿਆਉਣਾ ਹੈ| 55 ਲੀਟਰ ਪ੍ਰਤੀ ਵਿਅਕਤੀ ਰੋਜਾਨਾ ਪਾਣੀ ਦੀ ਉਪਲਬਧਤਾ ਯਕੀਨੀ ਕਰਨਾ ਹੈ|ਸ੍ਰੀ ਸ਼ੇਖਾਵਤ ਨੇ ਸੂਬਿਆਂ ਦੇ ਪ੍ਰਭਾਰੀ ਮੰਤਰੀ ਨੂੰ ਜਾਣੂੰ ਕਰਾਇਆ ਕਿ ਜਲਦੀ ਹੀ ਕੌਮੀ ਜਲ ਜੀਵਨ ਕੋਸ਼ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਵਿਚ ਉਦਯੋਗਿਕ ਘਰਾਨੇ ਤੇ ਅਪ੍ਰਵਾਸੀ ਭਾਰਤੀ ਵੀ ਆਪਣਾ ਯੋਗਦਾਨ ਦੇਣ ਸਕਣਗੇ| ਉਨ੍ਹਾਂ ਨੇ ਦਸਿਆ ਕਿ ਇਸ ਤਰ੍ਹਾ ਪ੍ਰਮੁੱਖ ਵਿਭਾਗਾਂ ਨਾਲ ਜੁੜੇ ਇੰਨਜੀਨਅਰਾਂ ਤੇ ਸੁਪਰਡਂੈਟ ਇੰਜੀਨੀਅਰਾਂ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਕੋਲਕੱਤਾ ਵਿਚ ਇਕ ਕੌਮੀ ਸਿਖਲਾਈ ਸੰਸਥਾਨ ਖੋਲਿਆ ਜਾਵੇਗਾ|ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਸਕੱਤਰ ਅਤੇ ਜਲ ਜੀਵਨ ਮਿਸ਼ਨ ਦੇ ਕੌਮੀ ਨਿਦੇਸ਼ਕ ਯੂ.ਪੀ. ਸਿੰਘ ਅਤੇ ਅਵਰ ਸਕੱਤਰ ਭਰਤ ਲਾਲ ਨੇ ਵੀ ਮਿਸ਼ਨ ਦੇ ਬਾਰੇ ਪੇਸ਼ਗੀ ਦਿੱਤੀ| ਉਨ੍ਹਾਂ ਨੇ ਦਸਿਆ ਕਿ ਜਲ ਜੀਵਨ ਮਿਸ਼ਨ ਦੇ ਲਾਗੂ ਕਰਨ ਵਿਚ ਹਰਿਆਣਾ ਦੇਸ਼ ਵਿਚ ਚੌਥੇ ਸਥਾਨ ‘ਤੇ ਹੈ ਅਤੇ ਇਸ ਦੇ 2497 ਪਿੰਡਾਂ ਵਿਚ ਸੌ-ਫੀਸਦੀ ਜਲ ਸਪਲਾਈ ਨੱਲ ਰਾਹੀਂ ਕੀਤੀ ਜਾ ਰਹੀ ਹੈ|ਮੀਟਿੰਗ ਵਿਚ ਜਨ ਸਿਹਤ ਇੰਜੀਨਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਮੁੱਖ ਮੰਤਰੀ ਦੀ ਉੱਪ-ਵਧੀਕ ਸਕੱਤਰ ਆਸ਼ਿਮਾ ਬਰਾੜ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਗ੍ਰਾਮੀਣ ਵਿਕਾਸ ਦੇ ਨਿਦੇਸ਼ਕ ਹਰਦੀਪ ਸਿੰਘ ਅਤੇ ਪ੍ਰਮੁੱਖ ਇੰਜੀਨੀਅਰ ਮਨਪਾਲ ਸਿੰਘ ਵੀ ਮੌਜੂਦ ਸਨ|