ਚੰਡੀਗੜ – ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਮਸ਼ਹੂਰ ਪੰਜਾਬੀ ਲੋਕ ਗਾਇਕ ਕੇ.ਦੀਪ (80) ਦੇ ਦੇਹਾਂਤ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਕੇ.ਦੀਪ ਨੇ ਅੱਜ ਲੁਧਿਆਣਾ ਵਿਖੇ ਆਖ਼ਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋ ਬਿਮਾਰ ਸਨ ਅਤੇ ਦੀਪ ਹਸਪਤਾਲ ਲੁਧਿਆਣਾ ਵਿੱਖ ਜ਼ੇਰੇ ਇਲਾਜ ਸਨ।ਕੇ.ਦੀਪ ਦੀ ਮੌਤ ’ਤੇ ਦੱੁਖ ਜਾਹਰ ਕਰਦਿਆਂ ਸੈਰ-ਸਪਾਟਾ ਮੰਤਰੀ ਨੇ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਨੂੰ ਅਰਦਾਸ ਕੀਤੀ।ਕੇ.ਦੀਪ ਵਜੋਂ ਜਾਣੇ ਜਾਂਦੇ ਕੁਲਦੀਪ ਸਿੰਘ ਦਾ ਜਨਮ 10 ਦਸੰਬਰ 1940 ਨੂੰ ਰੰਗੂਨ, ਬਰਮਾਂ ਵਿਖੇ ਹੋਇਆ । ਉਨਾਂ ਨੇ ਆਪਣੀ ਪਤਨੀ ਜਗਮੋਹਣ ਕੌਰ ਨਾਲ ਬਹੁਤ ਸਾਰੇ ਮਕਬੂਲ ਦੁਗਾਣੇ ਗਾਏ। ਇਨਾਂ ਦੋਵਾਂ ਨੂੰ ਪੋਸਤੀ-ਮਾਈ ਮੋਹਣੋ ਦੀ ਮਸ਼ਹੂਰ ਹਾਸ ਕਲਾਕਾਰ ਜੋੜੀ ਵਜੋਂ ਵੀ ਜਾਣਿਆ ਜਾਂਦਾ ਹੈ।