ਦਿੱਲੀ – ਪੰਜਾਬੀ ਸਾਹਿਤ ਸੱਭਿਆਚਾਰ ਮੰਚ ਦਿੱਲੀ ਵਲੋਂ ਦਿੱਲੀ ਦੇ ਉੱਘੇ ਸਮਾਜ ਸੇਵੀ ਸ੍ਰ. ਅਵਤਾਰ ਸਿੰਘ ਸੇਠੀ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਜਨਮ ਦਿਹਾੜੇ ਤੇ ਪਹਿਲਾ ਸਰਦਾਰ ਅਵਤਾਰ ਸਿੰਘ ਸੇਠੀ ਮੈਮੋਰੀਅਲ ਐਵਾਰਡ ਵਿਰਾਸਤ ਸਿਖੀਜਮ ਟਰੱਸਟ ਦੇ ਚੇਅਰਮੈਨ ਸ੍ਰ ਰਜਿੰਦਰ ਸਿੰਘ ਅਤੇ ਉੱਘੀ ਲੇਖਿਕਾ ਅਤੇ ਸ਼ਾਇਰਾ ਸੁਖਵਿੰਦਰ ਕੌਰ ਨੂੰ ਦਿੱਤਾ ਗਿਆ| ਕੋਰੋਨਾ ਮਾਹਾਮਾਰੀ ਦੇ ਚਲਦਿਆਂ ਇਕ ਸਾਦੇ ਪ੍ਰੋਗਰਾਮ ਵਿੱਚ ਪ੍ਰਿਤਪਾਲ ਕੋਰ ਨੇ ਦੋਵਾਂ ਨੂੰ ਇਹ ਯਾਦਗਾਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ| ਪ੍ਰੋਗਰਾਮ ਦੇ ਮੁੱਖ ਆਯੋਜਕ ਜਤਿੰਦਰ ਸਿੰਘ ਨੇ ਦੱਸਿਆ ਕਿ ਸਰਦਾਰ ਅਵਤਾਰ ਸਿੰਘ ਸੇਠੀ ਨੇ 1963 ਤੋਂ ਦਿੱਲੀ ਸਰਕਾਰ ਵਿਚ ਮਹੱਤਵਪੂਰਨ ਅਹੁਦਿਆਂ ਤੇ ਰਹਿੰਦਿਆਂ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਵੀ ਵੱਧ ਚੜ੍ਹ ਕੇ ਨਿਸ਼ਕਾਮ ਸੇਵਾ ਕੀਤੀ| ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸ. ਜਸਮਿੰਦਰ ਸਿੰਘ ਸੇਠੀ ਅਤੇ ਸ. ਮੰਨਿਦਰ ਸਿੰਘ ਸੇਠੀ ਨੇ ਐਲਾਨ ਕੀਤਾ ਕਿ ਸੁਸਾਇਟੀ ਵੱਲੋਂਹਰ ਵਰ੍ਹੇ ਜ਼ਰੂਰਤਮੰਦ ਅਤੇ ਹੋਣਹਾਰ ਬੱਚਿਆਂ ਦਾ ਸਹਿਯੋਗ ਕੀਤਾ ਜਾਵੇਗਾ| ਵਿਰਾਸਤ ਸਿਖੀਜਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਅਤੇ ਲੇਖਿਕਾ ਸੁਖਵਿੰਦਰ ਕੌਰ ਨੇ ਅਵਾਰਡ ਲਈ ਸੁਸਾਇਟੀ ਦਾ ਧੰਨਵਾਦ ਕੀਤਾ| ਪ੍ਰੋਗਰਾਮ ਵਿੱਚ ਅਨਿਮੇਸ਼ਵਰ ਕੋਰ, ਮਨਜੀਤ ਸਿੰਘ ਪਨੇਸਰ ਅਤੇ ਹਰਸ਼ ਖੰਨਾ ਨੇ ਵੀ ਸ਼ਿਰਕਤ ਕੀਤੀ|