ਵੈਂਕੂਵਰ – ਫਰੈਂਡਜ਼ ਆਫ ਕੈਨੇਡਾ-ਇੰਡੀਆ ਵੱਲੋਂ ਸੱਤ ਹੋਰ ਜਥੇਬੰਦੀਆਂ ਦੇ ਨਾਲ ਰਲ ਕੇ ਚੀਨ ਵੱਲੋਂ ਉਰਗਰ ਲੋਕਾਂ ’ਤੇ ਤਸ਼ੱਦਦ ਢਾਹੁਣ, ਕੰਸਨਟਰੇਸ਼ਨ ਕੈਂਪਾਂ ਅਤੇ ਚੀਨ ਵੱਲੋਂ ਬੰਦੀ ਬਣਾਏ ਦੋ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਵਿਖਾਵਾਕਾਰੀਆਂ ਨੇ ਵੈਂਕੂਵਰ ਆਰਟ ਗੈਲਰੀ ਤੋਂ ਚੀਨ ਦੇ ਕਨਸੂਲੇਟ ਦਫਤਰ ਤੱਕ ਰੋਸ ਮਾਰਚ ਕੱਢਿਆ। ਵਿਖਾਵਾਕਾਰੀਆਂ ਨੇ ਕਨਸੂਲੇਟ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਤੇ ਚੀਨ ਸਰਕਾਰ ਵੱਲੋਂ ਉਰਗਰ ਭਾਈਚਾਰੇ ਤੇ ਹੋਰ ਫਿਰਕਿਆਂ ਖਿਲਾਫ ਤਸ਼ੱਦਦ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ। ਫਰੈਂਡਜ਼ ਆਫ ਕੈਨੇਡਾ -ਇੰਡੀਆਦੇ ਮਨਿੰਦਰ ਗਿੱਲ ਨੇ ਕਿਹਾ ਕਿ ਚੀਨ ਦਾ ਕਾਨੂੰਨ ਪ੍ਰੈਸ ਦੀ ਆਜ਼ਾਦੀ ਲਈ, ਬੋਲਣਦੀ ਆਜ਼ਾਦੀ ਤੇ ਇਕੱਤਰ ਹੋਣ ਦੀ ਆਜ਼ਾਦੀ ਲਈ ਖ਼ਤਰਾ ਹੈ। ਉਹਨਾਂ ਨੇ ਚੀਨ ਦੀਆਂ ਗੈਰ ਜ਼ਿੰਮੇਵਾਰ ਕਾਰਵਾਈਆਂ ਤੇ ਨਾਦਰਸ਼ਾਹੀ ਪਹੁੰਚ ਦੀ ਨਿਖੇਧੀ ਕੀਤੀ।ਇਸ ਮੌਕੇ ਅਵਤਾਰ ਜੌਹਲ, ਪਾਲ ਵੜੈਚ, ਬਲਜਿੰਦਰ ਚੀਮਾ,ਪਰਮਜੀਤ ਖੋਸਲਾ, ਡਾ. ਹਾਕਮ ਭੁੱਲਰ, ਅਸ਼ੀਸ਼ ਮਨਰਾਲ, ਮਨਪ੍ਰੀਤ ਗਰੇਵਾਲ, ਇਰਫਾਨ ਰਾਣਾ,ਸੋਹੇਬ ਅਲੀ ਬਾਵਾ ਤੇ ਹੋਰ ਆਗੂ ਮੌਜੂਦ ਸਨ।ਰੋਸ ਮਾਰਚਵਿਚ500ਤੋਂ ਵਧੇਰੇ ਲੋਕ ਮਾਰਚ ਵਿਚ ਸ਼ਾਮਲ ਹੋਏ। ਇਸ ਮੌਕੇ ਕੈਨੇਡਾ ਤਿੱਬਤ ਕਮੇਟੀ ਐਂਡ ਤਿੱਬਤਨ ਕਮਿਊਨਿਟੀ, ਫਰੈਂਡਜ਼ ਆਫ ਕੈਨੇਡਾ ਇੰਡੀਆ ਆਰਗੇਨਾਈਜੇਸ਼, ਵੈਂਕੂਵਰ ਸੁਸਾਇਟੀ ਆਫ ਫਰੀਡਮ, ਡੈਮੋਕਰੈਸੀ ਐਂਡ ਹਿਊਮਨ ਰਾਈਟਸ ਫਾਰ ਚਾਈਨਾ, ਵੈਂਕੂਵਰ ਹੋਂਗ ਕੋਂਗ ਪੋਲੀਟਿਕਲ ਐਕਟੀਵਸਿਟ, ਵੈਂਕੂਵਰੇਟਸ ਕਨਸਰਨਡ ਅਬਾਊਟ ਹੋਂਗ ਕੋਂਗ, ਵੈਂਕੂਵਰ ਸੁਸਾਇਟੀ ਇਨ ਸਪੋਰਟ ਆਫ ਡੈਮੋਕਰੈਟਿ ਮੁਵਮੈਂਟ ਅਤੇ ਵੈਂਕੂਵਰ ਉਰਗਰ ਐਸੋਸੀਏਸ਼ਨ ਨੇ ਮੈਂਬਰਾਂ ਨੇ ਭਾਗ ਲਿਆ।