ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ,ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ,ਫੈਡਰੇਸ਼ਨ ਤੇ ਅਕਾਲੀ ਆਗੂ ਸ੍ਰ ਬਲਵਿੰਦਰ ਸਿੰਘ ਖੋਜਕੀਪੁਰ,ਕੁਲਦੀਪ ਸਿੰਘ ਮਜੀਠਾ, ਸ੍ਰ ਹਰਸ਼ਰਨ ਸਿੰਘ ਭਾਤਪੁਰ ਜਟਾਂ, ਸ੍ਰ ਗੁਰਚਰਨ ਸਿੰਘ ਬਸਿਆਲਾ, ਬੀਬੀ ਕੰਵਲਜੀਤ ਕੌਰ ਕੁਕੜਾਂ ਤੇ ਲਖਬੀਰ ਸਿੰਘ ਟਾਂਡਾ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਆਰ ਐਸ ਐਸ ਦੇ ਕਹਿਣ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਅਪਣੀ ਔਰੰਗਜੇਬੀ ਤਾਕਤ ਅਤੇ ਸੋਚ ਨਾਲ ਦਸ ਲੱਖ ਪੰਜਾਬੀਆਂ ਦੀ ਦੇਸ਼ ਵੰਡ ਮੋਕੇ ਹੋਈ ਸ਼ਹਾਦਤ ਦੀ ਯਾਦ ਵਿੱਚ ਕੇਂਦਰ ਸਰਕਾਰ ਅਤੇ ਬਾਕੀ ਸਾਰੀਆਂ ਸਬੰਧਤ ਸਰਕਾਰੀ ਅਦਾਰਿਆਂ ਤੌਂ ਇਜਾਜਤ ਲੈ ਕੇ ਬਣਾਏ ਗਏ ਆਪਸੀ ਪਿਆਰ,ਦੋਸਤੀ ,ਸਭਿਆਚਾਰ ਅਤੇ ਪੰਜਾਬੀ ਸਾਂਝ ਦੇ ਪ੍ਰਤੀਕ ਸਮਾਰਕ ਦਾ ਐਨ 15 ਅਗਸੱਤ 2020 ਤੋਂ ਅੱਠ ਦਿਨ ਪਹਿਲਾ ਕਤਲ ਕਰ ਦਿੱਤਾ ਗਿਆ ਹੈ । ਆਰ ਐਸ ਐਸ /ਭਾਜਪਾ ਨੇ ਇਸ ਸਮਾਰਕ ਨੂੰ ਫਾਂਸੀ ਦੇ ਫੰਦੇ ਉਤੇ ਲਟਕਾ ਕੇ ਭਾਰਤੀ ਸੰਵਿਧਾਨ ਦੀ ਮੂਲ ਸ਼ਕਤੀ ਧਰਮ ਨਿਰਪਖਤਾ ਨੂੰ ਹੀ ਕਬਰ ਵਿੱਚ ਦਫ਼ਨਾ ਦਿੱਤਾ ਹੈ। 1947 ਵਿੱਚ ਦੇਸ਼ ਦੀ ਇਤਿਹਾਸਕ ਵੰਡ ਮੌਕੇ ਅਤੇ ਪੰਜਾਬੀਆਂ ਦੀ ਕਤਲੋਗਾਰਤ ਦੇ ਜਿੰਮੇਵਾਰ ਇਹ ਦਿੱਲੀ ਤਖਤ ਤੇ ਬੈਠੇ ਹਾਕਮ ਹੁਣ ਦੇ ਹਾਕਮ ਲੋਕਾਂ ਦੇ ਵਡੇਰੇ ਹੀ ਸਨ। ਕੋਈ ਵੀ ਸਮਾਰਕ ਜੋ ਇੰਨ੍ਹਾਂ ਅਖੌਤੀ ਦੇਸ਼ ਭਗਤਾਂ ਦੀ ਅਸਲੀਅਤ ਨੂੰ ਨੰਗਾ ਕਰਦਾ ਹੈ ਉਸ ਨੂੰ ਇਹ ਨਾਪਸੰਦ ਹੀ ਨਹੀਂ ਕਰਦੇ ਬਲਕਿ ਨੇਸਤੋਨਾਬੂਤ ਕਰਨਾ ਵੀ ਚਾਹੁੰਦੇ ਹਨ। ਇਹ ਕੋਈ ਨਵੀਂ ਘਟਨਾ ਨਹੀਂ, ਜਿੱਥੇ ਵੀ ਆਰਐਸਐਸ ਦਾ ਜ਼ੋਰ ਚਲਦਾ ਪਿਆ ਹੈ ਇਹ ਸਮਾਰਕਾਂ ਦੇ ਨਾਲ ਧਾਰਮਿਕ ਸਥਾਨਾਂ ਨੂੰ ਵੀ ਢਾਹੁਣ ਦਾ ਕੰਮ ਕਰ ਰਹੇ ਹਨ ਤਾਂ ਜੋ ਦੇਸ਼ ਨੂੰ ਪੂਰੀ ਤਰ੍ਹਾਂ ਬਹੁਗਿਣਤੀ ਫਿਰਕੂ ਦੇਸ਼ ਬਣਾਇਆ ਜਾ ਸਕੇ। ਜੰਮੂ ਕਸ਼ਮੀਰ ਵਰਗੇ ਮੁਸਲਿਮ ਬਹੁਗਿਣਤੀ ਰਾਜ ਨੂੰ ਸੰਵਿਧਾਨ ਵਲੋਂ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਹੀ ਨਹੀ ਖਤਮ ਕੀਤਾ ਸਗੋਂ ਉਸ ਦੇ ਰਾਜ ਹੌਣ ਦਾ ਹੱਕ ਵੀ ਅਸੰਵਿਧਾਨਕ ਢੰਗ ਨਾਲ ਖਤਮ ਕਰ ਦਿਤਾ ਗਿਆ। ਸ਼ਹਿਰਾਂ ਅਤੇ ਸੰਸਥਾਨਾਂ ਦੇ ਨਾਂ ਬਦਲੇ ਜਾ ਰਹੇ ਹਨ।ਆਰ ਐਸ ਐਸ/ਭਾਜਪਾ ਭਾਰਤ ਨੂੰ ਸੰਪੂਰਨ ਬਹੁਗਿਣਤੀ ਦੇਸ਼ ਬਣਾਉਣ ਦੇ ਅਜੰਡੇ ਨੂੰ ਪੂਰਾ ਕਰਨ ਲਈ ਰਾਖਸ਼ਸੀ ਬਿਰਤੀਆਂ ਨਾਲ ਲੈਸ ਹੋ ਕੇ ਭਾਰਤ ਦੀ ਅਜਾਦੀ ਦੀ ਜੰਗ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਧਾਰਮਕ, ਸਭਿਆਚਾਰਕ,ਪੰਜ ਦਰਿਆਵਾਂ ਪਾਣੀਆ ਦੀ ਅੱਣਖ ਨਾਲ ਓਤ ਪੋਤ ਪੰਜਾਬੀ ਕੌਮ ਨਾਲ ਆਂਢਾ ਲਾਉਣ ਦੇ ਘਾਤਕ ਰਸਤੇ ਤੁਰ ਪਈ ਹੈ। ਪੰਜਾਬੀਆਂ ਦੀ ਭਾਸ਼ਾਈ,ਸਭਿਆਚਾਰਕ ਸਾਂਝ ਨੂੰ ਕੰਡਿਆਲੀਆਂ ਤਾਰਾਂ ਅੱਜ ਤੱਕ ਨਹੀ ਤੋੜ ਸਕੀਆਂ ਤੇ ਨਾ ਹੀ ਤੋੜ ਸਕਣ ਗੀਆਂ। ਫੈਡਰੇਸ਼ਨ ਨੇਤਾਂਞਾਂ ਨੇ ਸੰਪੂਰਨ ਪੰਜਾਬੀ ਭਾਈਚਾਰੇ ਨੂੰ ਦਿਲ ਟੁੰਬਵੀਂ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਕੌਮ ਬਾਰੇ ਆਰ ਐਸ ਐਸ/ਭਾਜਪਾ ਦੀ ਨੀਤੀ ਤੇ ਹਿਟਲਰੀ ਸੋਚ ਪੰਜਾਂ ਦਰਿਆਵਾਂ ਦੇ ਪਾਣੀਆਂ ਤੇ ਸਰਬਸਾਂਝੀਵਾਲਤਾ ਦੇ ਬਣੇ ਵਾਹਗਾ ਬਾਰਡਰ ਉਤੇ ਬਣੇ ਯਾਦਗਾਰੀ ਸਮਾਰਕ ਨੂੰ ਢਾਹ ਢੇਰੀ ਕਰਨ ਦੇ ਕਾਰਜ ਨਾਲ ਨੰਗੀ ਹੋ ਗਈ ਹੈ। ਇਹ ਉਹੀ ਇੰਦਰਾ ਗਾਂਧੀ ਗੁਲਜਾਰੀ ਲਾਲ ਨੰਦਾ ਦੀ ਸੋਚ ਹੈ ਜਿਸ ਨੇ ਵੱਡੇ ਪੰਜਾਬ ਦੇ ਵੀ ਤਿੰਨ ਟੁਕੜੇ ਟੁਕੜੇ ਕਰ ਦਿੱਤੇ ਤੇ ਹੁਣ ਪੰਜਾਬ ਦੇ ਪਾਣੀਆਂ ਜੋ ਸੰਵਿਧਾਨਕ ਤੌਰ ਤੇ ਰਾਜ ਸਰਕਾਰ ਦੇ ਅਧਿਕਾਰ ਖੇਤਰ ਚ ਹੈ ਨੂੰ ਉਚ ਅਦਾਲਤ ਰਾਹੀ ਖੋਹ ਕੇ ਪੰਜਾਬੀਆਂ ਦੇ ਸਾਹ ਲੈਣ ਦੇ ਮੌਲਿਕ ਅਧਿਕਾਰ ਨੂੰ ਵੀ ਖੋਹਣ ਜਾ ਰਹੀ ਹੈ। ਕੇਂਦਰ ਸਰਕਾਰ ਦੇ ਇਨਾਂ ਅਕ੍ਰਿਤਘਣਤਾ ਵਾਲੇ ਕਾਰਜਾਂ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦੇ ਹਿਰਦੇ ਵਲੂੰਦਰੇ ਗਏ ਹਨ। ਆਰ ਐਸ ਐਸ/ਭਾਜਪਾ ਸਾਡੇ ਹਿਰਦਿਆਂ ਅਤੇ ਦਿਮਾਗ ਵਿਚੋਂ ਨਹਿਰੂ,ਪਟੇਲ ਤੇ ਜਿਨਾਹ ਵਿੱਚ ਕੁਰਸੀ ਖਾਤਰ ਹੋਈ ਪੰਜਾਬ ਅਤੇ ਦੇਸ਼ ਦੀ ਵੰਡ ਅਤੇ 10ਲੱਖ ਪੰਜਾਬੀਆ ਦੀ ਸ਼ਹਾਦਤ ਦੀ ਯਾਦ ਨੂੰ ਖਤਮ ਨਹੀ ਕਰ ਸਕੇਗੀ । ਇਸ ਲਈ ਸਾਨੂੰ ਸੁਚੇਤ ਤੇ ਅਣਖੀਲੇ ਪੰਜਾਬੀਆਂ ਨੂੰ ਪੰਜਾਬੀਅਤ ਤੇ ਸਿੱਖੀ ਨੂੰ ਬਚਾਉਣ ਲਈ ਪੰਜਾਬ ਵਿੱਚ ਆਰ ਐਸ ਐਸ/ਭਾਜਪਾ ਨੂੰ ਆਪਣੇ ਬੱਲਬੂਤੇ ਕੋਈ ਸਿੱਖ ਚਿਹਰਾ ਅੱਗੇ ਕਰ ਕੇ ਪੰਜਾਬ ਵਿੱਚ ਆਪਣੀ ਸਰਕਾਰ, ਆਪਣਾ ਮੁੱਖ ਮੰਤਰੀ ਬਣਾਉਣ ਦਾ ਰਾਜਨੀਤਕ ਸੁਪਨਾ ਪੂਰਾ ਕਰਨ ਤੋ ਜ਼ਰੂਰੀ ਰੋਕਣਾ ਪਵੇਗਾ। ਫੈਡਰਸ਼ਨ ਨੇਤਾਵਾਂ ਕੇਂਦਰ ਸਰਕਾਰ ਨੂੰ ਜੋਰ ਦੇਂਦਿਆਂ ਕਿਹਾ ਪੰਜਾਬੀਆਂ ਦੀ ਸਰਬਸਾਂਝੀਵਾਲਤਾ ਦੇ ਇਸ ਪ੍ਰਤੀਕ ਯਾਦਗਾਰੀ ਸਮਾਰਕ ਨੂੰ ਆਪਣੀ ਗ਼ਲਤੀ ਨੂੰ ਸੁਧਾਰ ਕੇ ਜਲਦ ਤੋਂ ਜਲਦ ਉਸੇ ਜਗ੍ਹਾਂ ਸਥਾਪਤ ਕਰ ਕੇ ਪੂਰੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਦੇ ਵਲੂੰਦਰੇ ਹਿਰਦੇ ਸ਼ਾਂਤ ਕਰੇ ਅਤੇ ਨਫਰਤ ਤੇ ਔਰੰਗਜੇਬੀ ਸੋਚ ਤਿਆਗ ਕੇ ਪ੍ਰਧਾਨ ਮੰਤਰੀ ਮੌਦੀ ਦੇ ਨਾਅਰੇ ਸਭ ਕਾ ਸਾਥ ਸਭ ਕਾ ਵਿਕਾਸ ਨੂੰ ਅਮਲੀ ਰੂਪ ਵਿਚ ਲਾਗੂ ਕਰੇ।