ਨਵੀਂ ਦਿੱਲੀ, 5 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਯੁੱਧਿਆ ਵਿੱਚ ਭਗਵਾਨ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਤੁਰੰਤ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਮ ਮਰਿਆਦਾ ਪੁਰਸ਼ੋਤਮ ਹੈ ਅਤੇ ਉਹ ਨਫਰਤ ਨਾਲ ਕਦੇ ਪ੍ਰਗਟ ਨਹੀਂ ਹੁੰਦੇ| ਰਾਹੁਲ ਨੇ ਟਵੀਟ ਕੀਤਾ,”ਮਨੁੱਖਤਾ ਦੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਸਰਵਉੱਚ ਮਨੁੱਖੀ ਗੁਣਾਂ ਦਾ ਰੂਪ ਹਨ| ਉਹ ਸਾਡੇ ਮਨ ਦੀ ਡੂੰਘਾਈ ਵਿੱਚ ਵਸੀ ਮਨੁੱਖਤਾ ਦੀ ਮੂਲ ਭਾਵਨਾ ਹੈ|”
ਉਨ੍ਹਾਂ ਨੇ ਕਿਹਾ,”ਰਾਮ ਪ੍ਰੇਮ ਹੈ, ਉਹ ਕਦੇ ਨਫਰਤ ਵਿੱਚ ਪ੍ਰਗਟ ਨਹੀਂ ਹੋ ਸਕਦੇ| ਰਾਮ ਕਰੁਣਾ ਹਨ, ਉਹ ਕਦੇ ਬੇਰਹਿਮੀ ਵਿੱਚ ਪ੍ਰਗਟ ਨਹੀਂ ਹੋ ਸਕਦੇ| ਰਾਮ ਨਿਆਂ ਹਨ, ਉਹ ਕਦੇ ਅਨਿਆਂ ਵਿੱਚ ਪ੍ਰਗਟ ਨਹੀਂ ਹੋ ਸਕਦੇ|” ਇਸ ਤੋਂ ਪਹਿਲਾਂ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ,”ਰਾਮ ਮੰਦਰ ਭੂਮੀ ਪੂਜਨ ਦੀਆਂ ਸ਼ੁੱਭਕਾਮਨਾਵਾਂ| ਆਸ ਹੈ ਕਿ ਤਿਆਗ, ਕਰਤੱਵ, ਕਰੁਣਾ, ਉਦਾਰਤਾ, ਏਕਤਾ, ਬੰਧੁਤੱਵ, ਸੱਚ ਦੇ ਰਾਮਬਾਣ ਮੁੱਲ ਜੀਵਨ ਮਾਰਗ ਦਾ ਰਸਤਾ ਬਣਨਗੇ| ਜੈ ਸੀਆਰਾਮ|