ਸਰੀ, 16 ਜੁਲਾਈ ,2020- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਆਪਣਾ ਮਹੀਨਾਵਾਰ ਕਵੀ ਦਰਬਾਰ ਇਸ ਵਾਰ ਕੈਨੇਡਾ ਦਿਵਸ ਅਤੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਭਾ ਦੀ ਡਾਇਰੈਕਟਰ ਰੂਪਿੰਦਰ ਰੂਪੀ ਨੇ ਦੱਸਿਆ ਕਿ ਜ਼ੂਮ ਰਾਹੀਂ ਆਨ-ਲਾਈਨ ਹੋਏ ਇਸ ਕਵੀ ਦਰਬਾਰ ਦੇ ਸ਼ੁਰੂ ਵਿੱਚ ਸਵ. ਤਾਰਾ ਸਿੰਘ ਹੇਅਰ ਦੀ ਪਤਨੀ ਕੁਲਦੀਪ ਕੌਰ ਦੀ ਮੌਤ ਉਪਰ ਸਭਾ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ। ਮੀਤ ਪ੍ਰਿਤਪਾਲ ਗਿੱਲ ਅਤੇ ਸੁਰਜੀਤ ਸਿੰਘ ਮਾਧੋਪੁਰੀ ਨੇ ਮਾਤਾ ਕੁਲਦੀਪ ਕੌਰ ਨੂੰ ਸ਼ਰਧਾਂਜਲੀ ਦਿੱਤੀ । ਪਲਵਿੰਦਰ ਸਿੰਘ ਰੰਧਾਵਾ ਨੇ ਕੈਨੇਡਾ ਦਿਵਸ ਅਤੇ ਮਹਾਰਾਜਾ ਰਣਜੀਤ ਦੀ ਜੀਵਨੀ ਬਾਰੇ ਵਿਚਾਰ ਸਾਂਝੇ ਕੀਤੇ।
ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿੱਚ ਸੁਰਜੀਤ ਸਿੰਘ ਮਾਧੋਪੁਰੀ, ਅਮਰੀਕ ਸਿੰਘ ਲੇਲ੍ਹ, ਰੁਪਿੰਦਰ ਖੈਰਾ ਰੂਪੀ, ਹਰਸ਼ਰਨ ਕੌਰ, ਸੁਰਜੀਤ ਕਲਸੀ, ਪ੍ਰਿਤਪਾਲ ਗਿੱਲ, ਪਰਵਿੰਦਰ ਸਵੈਚ, ਗੁਰਮੀਤ ਸਿੰਘ ਸਿੱਧੂ, ਨਰਿੰਦਰ ਸਿੰਘ ਬਾਹੀਆ, ਪਲਵਿੰਦਰ ਰੰਧਾਵਾ ਅਤੇ ਬਰਜਿੰਦਰ ਕੌਰ ਢਿੱਲੋਂ ਨੇ ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਮੀਤ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ। ਕਵੀ ਦਰਬਾਰ ਦਾ ਸੰਚਾਲਨ ਸੱਕਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।