ਕਰਨਾਲ, 12 ਜੁਲਾਈ, 2020 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸੂਬੇ ਵਿਚ ਲੜਕੀਆਂ ਨੂੰ ਗਰੈਜੂਏਸ਼ਨ ਪੂਰੀ ਹੋਣ ‘ਤੇ ਪਾਸਪੋਰਟ ਦਿੱਤੇ ਜਾਣਗੇ ਤੇ ਇਹ ਸਾਰੀ ਕਾਲਜ ਵਿਚ ਹੀ ਪੂਰੀ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ‘ਹਰ ਸਰ ਹੈਲਮਟ’ ਪ੍ਰੋਗਰਾਮ ਦੌਰਾਨ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਵਿਦਿਆਰਥਣਾਂ ਜਦੋਂ ਆਪਣੀ ਗਰੈਜੂਏਸ਼ਨ ਡਿਗਰੀ ਪੂਰੀ ਹੋਣ ‘ਤੇ ਉਹਨਾਂ ਦੀਆਂ ਸੰਸਥਾਵਾਂ ਵਿਚ ਹੀ ਪਾਸਪੋਰਟ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਲਰਨਰ ਲਾਇਸੰਸ ਦਿੱਤੇ ਜਾਣਗੇ ਤਾਂ ਕਿ ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਖੱਟਰ ਨੇ ਵਿਦਿਆਰਥੀਆਂ ਨੂੰ ਹੈਲਮਟ ਪ੍ਰਦਾਨ ਕੀਤੇ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਸਿਆਸੀ ਵਿਸ਼ੇ ਤੋਂ ਦੂਰ ਹੈ ਤੇ ਇਸਦੇ ਚਿਰ ਕਾਲੀ ਨਤੀਜੇ ਨਿਕਲਣਗੇ।