ਚੰਡੀਗੜ੍ਹ, 1 ਅਪ੍ਰੈਲ, 2025: ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਐਨ ਡੀ ਪੀ ਐਸ ਕੇਸ ਮਾਮਲੇ ’ਚ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਕ ਵਾਰ ਫਿਰ ਤੋਂ ਵਿਸ਼ੇਸ਼ ਜਾਂਚ ਟੀਮ ਬਦਲ ਦਿੱਤੀ ਹੈ। ਇਹ ਪੰਜਵੀਂ ਵਾਰ ਹੈ ਜਦੋਂ ਐਸ ਆਈ ਟੀ ਬਦਲੀ ਗਈ ਹੈ।
ਹੁਣ ਏ ਆਈ ਜੀ ਪ੍ਰੋਵੀਜ਼ਨਿੰਗ ਤੇ ਸੜਕ ਸੁਰੱਖਿਆ ਫੋਰਸ ਵਰੁਣ ਸ਼ਰਮਾ ਐਸ ਆਈ ਟੀ ਦੇ ਮੁਖੀ ਥਾਪੇ ਗਏ ਹਨ। ਉਹਨਾਂ ਦੇ ਨਾਲ ਅਭਿਮਨਯੂ ਰਾਣਾ ਐਸ ਐਸ ਪੀ ਤਰਨ ਤਾਰਨ ਅਤੇ ਗੁਰਬੰਸ ਸਿੰਘ ਐਸ ਪੀ ਐਨ ਆਰ ਆਈ ਪਟਿਆਲਾ ਮੈਂਬਰ ਨਿਯੁਕਤ ਕੀਤੇ ਗਏ ਹਨ।