ਚੰਡੀਗੜ੍ਹ, 24 ਮਾਰਚ, 2025: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕੇਂਦਰ ਸਰਕਾਰ ਨੇ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਹੈ। ਗੱਲਬਾਤ ਕਰਦਿਆਂ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਵਫਦ ਨੇ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਜਾਣਾ ਸੀ। ਇਸ ਦੌਰੇ ਦਾ ਮਕਸਦ ਅਮਰੀਕਾ ਵਿਚ ਡੇਅਰੀ ਵਿਭਾਗ ਦੇ ਕੰਮਕਾਜ ਲਈ ਅਧਿਐਨ ਕਰਨਾ ਸੀ ਤਾਂ ਜੋ ਪੰਜਾਬ ਵਿਚ ਡੇਅਰੀ ਕਾਰੋਬਾਰ ਨੂੰ ਪ੍ਰਫੱਲਤਾ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਜਾਣਾ ਸੀ।
ਹਾਲਾਂਕਿ ਅਧਿਕਾਰਤ ਤੌਰ ’ਤੇ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਾ ਦੇਣ ਦਾ ਕਾਰਣ ਨਹੀਂ ਦੱਸਿਆ।