ਬਟਾਲਾ, 11 ਸਤੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਪੂਰੇ ਜਾਹੋ ਜਲਾਲ ਤੇ ਉਤਸ਼ਾਹ ਨਾਲ ਮਨਾਏ ਗਏ ਅਤੇ ਸਮੁੱਚੇ ਸਮਾਗਮ ਸਫਲਤਾਪੂਰਵਕ ਸੰਪੰਨ ਹੋਣ ’ਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸਾਂ ਦਿੱਤੇ ਗਏ ਸਹਿਯੋਗ ਲਈ ਰਿਣੀ ਰਹਿਣਗੇ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਅਤੇ ਤੁਹਾਡੇ ਸਾਰਿਆਂ ਦੇ ਦਿੱਤੇ ਸਹਿਯੋਗ ਨਾਲ ਇਸ ਪਾਵਨ ਵਿਆਹ ਪੁਰਬ ਮੌਕੇ ਦੇ ਸਾਰੇ ਸਮਾਗਮ ਬਹੁਤ ਵਧੀਆਂ ਤਰੀਕੇ ਨਾਲ ਸੰਪੰਨ ਹੋਏ ਹਨ।
ਉਨਾਂ ਡਿਪਟੀ ਕਮਿਸ਼ਨਰ , ਸ੍ਰੀ ਉਮਾ ਸੰਕਰ ਗੁਪਤਾ, ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨਾਂ ਵਲੋਂ ਵਿਆਹ ਪੁਰਬ ਸਮਾਗਮ ਸੁਚਾਰੂ ਢੰਗ ਨੇਪਰੇ ਚਾੜ੍ਹੇ ਗਏ। ਨਾਲ ਹੀ ਉਨਾਂ ਗੁਰਦੁਆਰਾ ਸਾਹਿਬ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀ ਸਮੁੱਚੀ ਪਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਜਿਨਾਂ ਵਲੋਂ ਪੂਰਨ ਸਹਿਯੋਗ ਕੀਤਾ ਗਿਆ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਉਹ ਵੱਖ ਵੱਖ ਅਧਿਕਾਰੀਆਂ, ਕਰਮਚਾਰੀਆਂ, ਸਫਾਈ ਕਰਮੀਆਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ, ਜਿਨਾਂ ਵਲੋਂ ਵਿਆਹ ਪੁਰਬ ਸਮਾਗਮਾਂ ਲਈ ਦਿਨ ਰਾਤ ਮਿਹਨਤ ਤੇ ਸ਼ਰਧਾ ਸ਼ਰਧਾ ਭਾਵਨਾ ਨਾਲ ਆਪਣਾ ਕੰਮ ਕੀਤਾ। ਉਨਾਂ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਬਟਾਲਾ ਦੀ ਪਵਿੱਤਰ ਧਰਤੀ ਤੇ ਪਹੁੰਚੀਆਂ ਲੱਖਾਂ ਦੀ ਤਦਾਦ ਵਿੱਚ ਆਈਆਂ ਸੰਗਤਾਂ ਸਮੇਤ ਮੀਡੀਆ ਦੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ।
ਉਨਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਇਸੇ ਤਰ੍ਹਾਂ ਆਪ ਸਭ ਦੀ ਸੇਵਾ ਕਰਨ ਦਾ ਬੱਲ ਬਖਸ਼ਣ।