ਕਾਨਪੁਰ, 8 ਜੁਲਾਈ — ਕਾਨਪੁਰ ਸ਼ੂਟਆਊਟ ਦੇ 6ਵੇਂ ਦਿਨ ਪੁਲੀਸ ਨੇ ਗੈਂਗਸਟਰ ਵਿਕਾਸ ਦੁਬੇ ਦੇ ਨੇੜਲੇ ਸਾਥੀ ਅਮਰ ਦੁਬੇ ਦਾ ਐਨਕਾਊਂਟਰ ਕਰ ਦਿੱਤਾ ਹੈ| ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਹਮੀਰਪੁਰ ਵਿੱਚ ਉਸ ਨੂੰ ਢੇਰ ਕਰ ਦਿੱਤਾ| ਉਹ ਕਾਨਪੁਰ ਦੇ ਚੌਬੇਪੁਰ ਦੇ ਵਿਕਰੂ ਪਿੰਡ ਵਿੱਚ ਹੋਏ ਸ਼ੂਟਆਊਟ ਵਿੱਚ ਸ਼ਾਮਲ ਸੀ ਤੇ ਵਿਕਾਸ ਦਾ ਸੱਜਾ ਹੱਥ ਕਿਹਾ ਜਾਂਦਾ ਸੀ| ਪੁਲੀਸ ਨੇ ਉਸ ਤੇ 25 ਹਜ਼ਾਰ ਦਾ ਇਨਾਮ ਘੋਸ਼ਤ ਕੀਤਾ ਸੀ|
ਜਿਕਰਯੋਗ ਹੈ ਕਿ ਦੂਜੇ ਪਾਸੇ ਕਾਨਪੁਰ ਦੇ ਬਿਕਰੂ ਕਾਂਡ ਦੇ ਮਾਸਟਰਮਾਈਂਡ ਵਿਕਾਸ ਦੁਬੇ ਅਤੇ ਉਸ ਦੇ ਗਿਰੋਹ ਵਿਰੁੱਧ ਜਾਰੀ ਮੁਹਿੰਮ ਤਹਿਤ ਚੌਬੇਪੁਰ ਇਲਾਕੇ ਵਿੱਚ ਦੁਬੇ ਦੇ ਇਕ ਸਾਥੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ| ਚੌਬੇਪੁਰ ਦੇ ਥਾਣਾ ਮੁਖੀ ਕੇ. ਐਮ. ਰਾਏ ਨੇ ਦੱਸਿਆ ਕਿ ਵਿਕਾਸ ਦੁਬੇ ਦਾ ਸਾਥੀ ਸ਼ਿਆਮ ਬਾਜਪੇਈ ਚੌਬੇਪੁਰ ਇਲਾਕੇ ਵਿਚ ਪੁਲੀਸ ਨਾਲ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਉਸ ਦੇ ਪੈਰ ਵਿੱਚ ਗੋਲੀ ਲੱਗੀ ਹੈ|
ਜਿਕਰਯੋਗ ਹੈ ਕਿ ਉਸਦਤੇ ਸਿਰ ਤੇ 25,000 ਰੁਪਏ ਦਾ ਇਨਾਮ ਐਲਾਨ ਰੱਖਿਆ ਸੀ| ਵਿਕਰੂ ਪਿੰਡ ਵਿਚ 2 ਜੁਲਾਈ ਨੂੰ ਵਿਕਾਸ ਦੁਬੇ ਗੈਂਗ ਨੇ ਪੁਲੀਸ ਦੀ ਟੀਮ ਤੇ ਗੋਲੀਬਾਰੀ ਕੀਤੀ ਸੀ| ਹਮਲੇ ਵਿੱਚ 8 ਪੁਲੀਸ ਕਰਮਚਾਰੀਆਂ ਦੀ ਜਾਨ ਚਲੇ ਗਈ ਸੀ| ਦੱਸਿਆ ਜਾ ਰਿਹਾ ਹੈ ਕਿ ਅਮਰ ਦਾ ਐਨਕਾਊਂਟਰ ਅੱਜ ਤੜਕੇ