ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਖੇਤੀ ਅਤੇ ਕਿਸਾਨਾਂ ਨਾਲ ਸਬੰਧਿਤ ਖੇਤਰਾਂ ਬਾਰੇ ਵਿੱਤੀ ਪੈਕੇਜ ਦਾ ਐਲਾਨ ਕੀਤਾ। ਇਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਨੂੰ ਵਧਾਈ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, “ਮੋਦੀ ਸਰਕਾਰ ਦਾ ਵਿਸ਼ਵਾਸ ਹੈ ਕਿ ਕਿਸਾਨਾਂ ਦੇ ਕਲਿਆਣ ਵਿੱਚ ਹੀ ਭਾਰਤ ਦਾ ਕਲਿਆਣ ਨਿਹਿਤ ਹੈ। ਅੱਜ ਕਿਸਾਨਾਂ ਨੂੰ ਦਿੱਤੀ ਗਈ ਇਹ ਬੇਮਿਸਾਲ ਸਹਾਇਤਾ ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨਾਂ ਨੂੰ ਸਸ਼ਕਤ ਬਣਾ ਕੇ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਦੂਰਦ੍ਰਿਸ਼ਟੀ ਨੂੰ ਦਰਸਾਉਂਦਾ ਹੈ।
ਲੌਕਡਾਊਨ ਦੇ ਚਲਦੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀ ਸਹਾਇਤਾ ਲਈ ਉਠਾਏ ਗਏ ਕੁਝ ਮਹੱਤਵਪੂਰਨ ਕਦਮਾਂ ਬਾਰੇ ਗ੍ਰਹਿ ਮੰਤਰੀ ਨੇ ਕਿਹਾ, ”ਮੋਦੀ ਸਰਕਾਰ ਨੇ ਲੌਕਡਾਊਨ ਵਿੱਚ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ, 74,300 ਕਰੋੜ ਰੁਪਏ ਦੀ ਫਸਲ ਨੂੰ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ‘ਤੇ ਖਰੀਦਿਆ; ਪੀਐੱਮ ਕਿਸਾਨ ਤਹਿਤ 18,700 ਕਰੋੜ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਪਹੁੰਚਾਏ; ਫਸਲ ਬੀਮਾ ਯੋਜਨਾ ਤਹਿਤ 6,400 ਕਰੋੜ ਰੁਪਏ ਦਿੱਤੇ। ਸ਼੍ਰੀ ਸ਼ਾਹ ਦੇ ਅਨੁਸਾਰ ਬਿਖਮ ਪਰਿਸਥਿਤੀਆਂ ਵਿੱਚ ਵੀ ਕਿਸਾਨਾਂ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੀ ਇਹ ਸੰਵੇਦਨਸ਼ੀਲਤਾ ਪੂਰੀ ਦੁਨੀਆ ਦੇ ਲਈ ਮਿਸਾਲੀ ਹੈ।
ਪਸ਼ੂ ਪਾਲਣ ਖੇਤਰ ਨਾਲ ਸਬੰਧਿਤ ਪੈਕੇਜ ਬਾਰੇ ਗ੍ਰਹਿ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਦੁੱਧ ਦੀ ਖਪਤ 20-25% ਤੱਕ ਘੱਟ ਹੋ ਗਈ ਹੈ, ਲੇਕਿਨ ਮੋਦੀ ਸਰਕਾਰ ਨੇ 111 ਕਰੋੜ ਲੀਟਰ ਅਧਿਕ ਦੁੱਧ ਖਰੀਦ ਕੇ ਕਿਸਾਨਾਂ ਨੂੰ 4,100 ਕਰੋੜ ਰੁਪਏ ਦਾ ਭੁਗਤਾਨ ਕੀਤਾ।” ਅੱਜ ਪਸ਼ੂ ਪਾਲਣ ਖੇਤਰ ਦੇ 2 ਕਰੋੜ ਕਿਸਾਨਾਂ ਨੂੰ ਦਿੱਤੀ ਗਈ 5000 ਕਰੋੜ ਰੁਪਏ ਦੀ ਸਹਾਇਤਾ ਦੇ ਲਈ ਸ੍ਰੀ ਸ਼ਾਹ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਇੱਕ ਲੱਖ ਕਰੋੜ ਰੁਪਏ ਦੇ ‘ਐਗਰੀਕਲਚਰਲ ਇਨਫ੍ਰਾਸਟਰਕਚਰ ਫੰਡ’ ਦੇ ਐਲਾਨ ਬਾਰੇ ਗ੍ਰਹਿ ਮੰਤਰੀ ਨੇ ਕਿਹਾ, ‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਖੇਤਰ ਦੇ ਬੁਨਿਆਦੀ ਢਾਂਚੇ ਲਈ 1 ਲੱਖ ਕਰੋੜ ਰੁਪਏ ਦਾ ‘ਐਗਰੀਕਲਚਰਲ ਇਨਫ੍ਰਾਸਟਰਕਚਰ ਫੰਡ’ ਬਣਾਉਣ ਦਾ ਫੈਸਲਾ ਭਾਰਤ ਦੇ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਦੇ ਕਲਿਆਣ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ।
ਸ਼੍ਰੀ ਸ਼ਾਹ ਨੇ ਕਿਹਾ, ਮਾਈਕ੍ਰੋ ਫੂਡ ਇੰਟਰਪ੍ਰਾਈਜਜ਼ ਲਈ 10,000 ਕਰੋੜ ਰੁਪਏ ਦੇਣ ਦੇ ਫੈਸਲੇ ਨਾਲ ਕਲੱਸਟਰ ਅਧਾਰਿਤ ਪਹੁੰਚ ਅਪਣਾ ਕੇ ਵੱਖ-ਵੱਖ ਖੇਤਰਾਂ ਵਿਚ ਅੰਬ, ਕੇਸਰ, ਮਿਰਚ ਅਤੇ ਬਾਂਸ ਜਿਹੇ ਛੋਟੇ ਉੱਦਮਾਂ ਨਾਲ ਜੁੜੇ ਲੋਕਾਂ ਨੂੰ ਬੇਮਿਸਾਲ ਤਾਕਤ ਮਿਲੇਗੀ। ਇਸ ਨਾਲ ਨਾ ਸਿਰਫ ਉਨ੍ਹਾਂ ਦੀ ਆਮਦਨ ਹੀ ਵਧੇਗੀ ਬਲਕਿ ਉਨ੍ਹਾਂ ਨੂੰ ਬਿਹਤਰ ਬਜ਼ਾਰ ਵੀ ਉਪਲਬਧ ਹੋਵੇਗਾ।
ਮੱਛੀ ਪਾਲਣ ਖੇਤਰ ਨਾਲ ਜੁੜੇ ਪੈਕੇਜ ‘ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ,”ਮੋਦੀ ਸਰਕਾਰ ਦੁਆਰਾ ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ)’ ਜ਼ਰੀਏ ਮੱਛੀ ਪਾਲਣ ਖੇਤਰ ਨੂੰ 20,000 ਕਰੋੜ ਰੁਪਏ ਦੇਣ ਦੇ ਫੈਸਲੇ ਨਾਲ ਇਸ ਖੇਤਰ ਦੇ ਬੁਨਿਆਦੀ ਢਾਂਚੇ, ਆਧੁਨਿਕੀਕਰਣ, ਉਤਪਾਦਕਤਾ ਅਤੇ ਗੁਣਵੱਤਾ ਨੂੰ ਨਵੀਂ ਸ਼ਕਤੀ ਮਿਲੇਗੀ ਅਤੇ ਨਵੇਂ ਰੋਜ਼ਗਾਰ ਵੀ ਪੈਦਾ ਹੋਣਗੇ।”
ਸ਼੍ਰੀ ਸ਼ਾਹ ਨੇ ਕਿਹਾ ਕਿ ਪਸ਼ੂ ਪਾਲਣ ਖੇਤਰ ਲਈ 15,000 ਕਰੋੜ ਰੁਪਏ ਦੇ ‘ਐਨੀਮਲ ਹਸਬੈਂਡਰੀ ਇਨਫ੍ਰਾਸਟਰਕਚਰ ਡਿਵੈਲਪਮੈਂਟ ਫੰਡ’, ਮੈਡੀਸਿਨਲ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ 4,000 ਕਰੋੜ ਰੁਪਏ ਅਤੇ ਮਧੂ ਮੱਖੀ ਪਾਲਣ ਲਈ 500 ਕਰੋੜ ਰੁਪਏ ਦੇਣ ਦੇ ਫੈਸਲਿਆਂ ਨਾਲ ਇਨ੍ਹਾਂ ਖੇਤਰਾਂ ਦਾ ਬੇਮਿਸਾਲ ਵਿਕਾਸ ਹੋਵੇਗਾ ਅਤੇ ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਆਮਦਨੀ ਅਤੇ ਰੋਜ਼ਗਾਰ ਵੀ ਵਧਣਗੇ।
ਖੇਤੀਬਾੜੀ ਮੰਡੀਕਰਨ ਸੁਧਾਰ ਦੇ ਇਤਿਹਾਸਿਕ ਫੈਸਲੇ ‘ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਕੇਂਦਰੀ ਕਾਨੂੰਨ ਲਿਆਵੇਗੀ ਜਿਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ‘ਤੇ ਆਪਣੀ ਉਪਜ ਵੇਚਣ ਲਈ ਕਾਫ਼ੀ ਵਿਕਲਪ ਮਿਲਣਗੇ। ਇਸ ਤੋਂ ਬਾਅਦ, ਉਹ ਬੈਰੀਅਰ-ਫ੍ਰੀ ਇੰਟਰ-ਸਟੇਟ ਟ੍ਰੇਡ ਕਰ ਸਕਣਗੇ ਅਤੇ ਈ-ਟ੍ਰੇਡਿੰਗ ਨਾਲ ਉਨ੍ਹਾਂ ਦੀ ਉਪਜ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇਗੀ।