ਰਾਇਲ ਪੈਲੇਸ ਰਿੱਚਮਿੰਡ ਹਿੱਲ ਵਿੱਚ ਪੈਂਦੇ ਰੈਸਟੋਰੈੰਟ ਵਿੱਚ ਹਰ ਸਾਲ ਦੀ ਤਰਾਂ ਬੇਗੋਵਾਲ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਮੇਲਾ ਕਰਵਾਇਆ ਗਿਆ। ਜਿਹੜਾ ਸਫਲਤਾ ਪੁਰਵਕ ਰਿਹਾ। ਯੂ ਐੱਸ ਏ ਦੇ ਲੋਕਲ ਕਲਾਕਾਰਾਂ ਨੇ ਅਪਨੀ ਕਲਾ ਦੇ ਜੌਹਰ ਵਿਖਾਏ। ਸਾਨੂੰ ਚਾਹੀਦਾ ਹੈ। ਇਹ ਕਲਾਕਾਰਾਂ ਨੂੰ ਇੱਕ ਦੋ ਮੇਲੇ ਨਹੀ ਸਗੋਂ ਹਰ ਜਗਾ ਜਗਾ ਮੇਲੇ ਕਰਵਾ ਕੇ ਇਹਨਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ। ਕਿਉਂਕਿ ਚੰਗੀ ਗੀਤਕਾਰੀ ਵਿੱਚ ਅਪਨੇ ਸੱਭਿਆਚਾਰ ਨੂੰ ਬੜੀ ਲੋੜ ਹੈ। ਅੱਜ ਭਾਵੇਂ ਹਰ ਖੇਤਰ ਵਿਉਪਾਰ ਬਣ ਚੁੱਕਾ ਹੈ। ਪਰ ਚੰਗੀ ਗਾਇਕੀ ਨੂੰ ਵੀ ਉਸੇ ਨਜ਼ਰੀਏ ਨਾਲ ਵੇਖਿਆ ਜਾਵੇ, ਤਾਂ ਜਿਹੜੇ ਚੰਗੇ ਗਾਇਕ ਹਨ। ਉਹ ਵੀ ਅਪਨੀ ਕਲਾਕਾਰੀ ਨਾਲ ਅਪਨਾ ਪਰਿਵਾਰ ਪਾਲ ਸਕਦੇ ਹਨ। ਕਲਾਕਾਰਾਂ ਵਿੱਚ ਰਮਤਾ , ਲਾਡੀ , ਸਿੰਦਾ , ਭੱਟੀ, ਨੇ ਚਾਰ ਘੰਟੇ ਦੇ ਪ੍ਰੋਗਰਾਮ ਨੂੰ ਉਹਨਾਂ ਕਲਾਕਾਰਾਂ ਤੋਂ ਵਧੀਆ ਰੰਗ ਬੰਨੇ। ਜਿਹਨਾਂ ਉੱਪਰ ਲੱਖਾਂ ਡਾਲਰ ਖ਼ਰਚ ਕਰ ਦਿੱਤੇ ਜਾਂਦੇ ਹਨ। ਪਰ ਪ੍ਰਫੌਰਮ ਵੇਲੇ ਉਹਨਾਂ ਕੋਲ਼ੋਂ ਚਾਰ ਗੀਤ ਲਗਾਤਾਰ ਨਹੀ ਗਾਏ ਜਾਂਦੇ। ਦੇਸੀ ਦਮ ਨਾਲ ਗਾਉਣ ਵਾਲੇ ਕਲਾਕਾਰਾਂ ਦੀ ਬਹੁਤ ਘਾਟ ਹੈ। ਜਿਹੜੇ ਥੋੜੇ ਬਹੁਤੇ ਗਾਉਂਦੇ ਹਨ। ਉਹਨਾਂ ਦੇ ਸ਼ੌਅ ਵਗੇਰਾ ਨਹੀ ਲੱਗਦੇ। ਉਹ ਵਿਚਾਰੇ ਜ਼ਮਾਨੇ ਦੀਆਂ ਠੋਕਰਾਂ ਕਾਰਨ ਅਪਨੇ ਕਿੱਤੇ ਤੋਂ ਬਾਹਰ ਹੋ ਜਾਂਦੇ ਹਨ। ਸਾਡੇ ਵਿੱਚ ਪਤਾ ਨਹੀਂ ਐਦਾਂ ਕਿਉਂ ਹੁੰਦਾ ਹੈ। ਅਸੀ ਨਕਲੀ ਲੋਕਾਂ ਨੂੰ ਸਹੀ ਤੇ ਸਹੀ ਲੋਕਾਂ ਨੂੰ ਨਕਲੀ ਦੱਸਦੇ ਹਾਂ। ਇਹਦੇ ਕਈ ਕਾਰਨ ਹੋ ਸਕਦੇ ਹਨ। ਜਿਹੜੇ ਕਿਤੇ ਫਿਰ ਸਾਂਝੇ ਕੀਤੇ ਜਾਣਗੇ। ਸਟੇਜ ਤੋਂ ਭੁਪਿੰਦਰ ਪਿੰਦਾ ਜੋ ਸੁਸਾਇਟੀ ਦੇ ਪ੍ਰਧਾਨ ਹਨ। ਉਹਨਾਂ ਦੀ ਸ਼ਾਇਰੀ ਨੇ ਆਏ ਸ਼੍ਰੋਤਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ। ਇਸ ਮੌਕੇ ਤੇ ਇੱਥੋਂ ਦੇ ਵੱਡੇ ਵੱਡੇ ਬਿੱਜਨਸ ਮੈਨ ਦੁਰੋਂ ਦੁਰੋਂ ਪਹੁੰਚੇ ਹੋਏ ਸਨ। ਤਸਵੀਰਾਂ ਬੀ ਜੇ ਸਟੂਡੀਉ ਵੱਲੋਂ ਖਿੱਚੀਆਂ ਗਈਆਂ। ਅਦਾਰਾ ਮਹਾਪੰਜਾਬ ਦੇ ਸੰਪਾਦਕ ਤਜਿੰਜਰ ਸਿੰਘ ਵੱਲੋਂ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਗਿਆ ਹੈ। ਰਮਤਾ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਵੱਲੋਂ ਧਾਰਮਿਕ ਗੀਤ ਨਾਲ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਵੱਲੋਂ ਸਭਿਆਚਾਰਕ ਗੀਤ ਗਾਏ ਗਏ। ਜਿਹੜੇ ਤੁਸੀ ਅਪਨੀ ਫੈਮਿਲੀ ਨਾਲ ਬੈਠਕੇ ਸੁਣ ਸਕਦੇ ਹੋ। ਇਸੇ ਤਰਾਂ ਲਾਡੀ ਵੱਲੋਂ ਗੀਤਾਂ ਨਾਲ ਸ੍ਰੋਤਿਆਂ ਨੂੰ ਬੰਨੀ ਰੱਖਿਆ। ਸ਼ਿੰਦਾ ਮੁਲਤਾਨੀ ਵੱਲੋਂ ਵੀ ਅਪਨੀ ਅਵਾਜ਼ ਰਾਂਹੀ ਸ੍ਰੋਤਿਆਂ ਵੱਲੋਂ ਪ੍ਰਸੰਸਾ ਦਾ ਕੋਈ ਮੌਕਾ ਨਹੀਂ ਗਵਾਇਆ ਗਿਆ। ਸ਼੍ਰੋਤਿਆਂ ਨੇ ਉਸ ਦੇ ਗੀਤਾਂ ਤੇ ਭੰਗੜਾ ਵੀ ਪਾਇਆ। ਸੁਨੀਤਾ ਭੱਟੀ ਜੀ ਵੱਲੋਂ ਸਟੇਜ ਸਾਂਭਣ ਤੋਂ ਇਲਾਵਾ ਕੁੱਝ ਡਿਉਟ ਗੀਤ ਵੀ ਲਾਡੀ ਨਾਲ ਗਾਏ ਗਏ। ਜਿੱਥੋਂ ਤੱਕ ਕਿਹਾ ਜਾਵੇ। ਪ੍ਰੋਗਰਾਮ ਕਾਫੀ ਵਧੀਆ ਸੀ। ਥਾਂ ਛੋਟੀ ਹੋਣ ਕਰਕੇ ਕਈ ਲੋਕ ਮੁੜਕੇ ਵੀ ਗਏ। ਸਕਿਉਰਟੀ ਦਾ ਪ੍ਰਬੰਧ ਵੀ ਵਧੀਆ ਕੀਤਾ ਗਿਆ ਸੀ। ਪੰਜਾਬ ਦੇ ਬੇਗੋਵਾਲ ਮੇਲੇ ਦੀ ਯਾਦ ਤਾਜ਼ਾ ਕਰਵਾਉਣ ਵਿੱਚ ਸਹਾਇਕ ਹੁੰਦਾ ਹੈ। ਬੇਗੋਵਾਲ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਵਿਸਾਖੀ ਮੇਲਾ। ਪੁਰੀ ਸੁਸਾਇਟੀ ਵਧਾਈ ਦੀ ਪਾਤਰ ਹੈ। ਜਿਹਨਾਂ ਨੇ ਅਪਨਾ ਸਭਿਆਚਾਰਕ ਵਿਰਸਾ ਬਾਹਰਲੇ ਮੁਲਕਾਂ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਇਸ ਪ੍ਰੋਗਰਾਮ ਵਿੱਚ ਕਾਫੀ ਨੌਜਵਾਨ ਤੇ ਬੱਚੇ ਵੀ ਆਏ ਹੋਏ ਸਨ। ਜਿਹੜੇ ਪ੍ਰੋਗਰਾਮ ਦਾ ਪੁਰਾ ਪੁਰਾ ਅਨੰਦ ਮਾਣ ਰਹੇ ਸਨ। ਇੱਕ ਛੋਟੇ ਜਿਹੜੇ ਸਰਦਾਰ ਬੱਚੇ ਨੇ ਭੰਗੜਾ ਪਾਕੇ ਅਪਨੇ ਜੌਹਰ ਵਿਖਾਏ। ਜੋ ਬੇਹੱਦ ਵਧੀਆ ਸੀ। ਇਹ ਤਾਂ ਹੀ ਹੋ ਸਕਦਾ ਹੈ। ਜੇ ਸੁਸਾਇਟੀ ਇਹਨਾਂ ਪ੍ਰੋਗਰਾਮਾਂ ਨੂੰ ਕਰਵਾਉਂਦੀਆਂ ਰਹਿਣ ਤੇ ਨਵੀ ਪੀੜ੍ਹੀ ਇਹ ਪ੍ਰੋਗਰਾਮ ਵੇਖਣ ਲਈ ਉਤਸੁਕ ਰਹੇ। ਕਲੱਬਾਂ ਵਿੱਚ ਤਾਂ ਪ੍ਰੋਗਰਾਮ ਨਹੀ ਕੁੱਝ ਹੋਰ ਹੀ ਹੁੰਦਾ ਹੈ। ਜਿਹੜਾ ਸੱਭਿਆਚਾਰ ਤੇ ਤੁਹਾਡੇ ਘਰਾਂ ਦੀਆਂ ਨੀਹਾਂ ਤੱਕ ਹਿਲਾ ਛੱਡਦਾ ਹੈ। ਇਸ ਕਰਕੇ ਇਹੋ ਜਿਹੇ ਮੇਲਿਆਂ ਦਾ ਭਾਗੀ ਬਨਣਾ ਬਹੁਤ ਜ਼ਰੂਰੀ ਹੈ। ਕਾਫੀ ਪ੍ਰਮੋਟਰ ਜਿਹੜੇ ਮੇਲੇ ਕਰਵਾਉਂਦੇ ਸਨ। ਉਹਨਾਂ ਦਾ ਸਾਡੀ ਕਮਿਉਨਟੀ ਨੂੰ ਸਾਥ ਦੇਣਾ ਚਾਹੀਦਾ ਹੈ। ਕਿਉਂਕਿ ਉਹ ਅਗਰ ਅਪਨੇ ਇਹਨਾਂ ਮੇਲਿਆਂ ਵਿੱਚ ਘਾਟਾ ਖਾਦੇਂ ਹਨ, ਤਾਂ ਇਹ ਮੇਲੇ ਇੱਕ ਦਿਨ ਬੰਦ ਹੋ ਜਾਣਗੇ। ਜਿਸ ਨਾਲ ਸਿੱਧਾ ਸਿੱਧਾ ਸੱਭਿਆਚਾਰ ਤੇ ਅਸਰ ਪੈਂਦਾ ਹੈ। ਇਸੇ ਤਰਾਂ ਸਾਡੀਆਂ ਅਖਬਾਰਾਂ ਦਾ ਨਿਕਲਣਾ ਬਹੁਤ ਜ਼ਰੂਰੀ। ਹੈ। ਜਿਸ ਤੋ ਤੁਹਾਡੇ ਬੱਚੇ ਅਪਨੇ ਸੱਭਿਆਚਾਰ ਵਾਰੇ ਤੇ ਅਪਨੇ ਵਿਰਸੇ ਵਾਰੇ ਵੀ ਕਾਫੀ ਜਾਣਕਾਰੀ ਰੱਖ ਸਕਦੇ ਹਨ। ਅਗਰ ਅਖਬਾਰ ਆਵੇਗੀ , ਤਾਂ ਉਹ ਪੰਜਾਬੀ ਪੜ੍ਹ ਵੀ ਸਕਦੇ ਹਨ। ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਸੰਭਾਲ ਵੀ ਕਰ ਸਕਦੇ ਹਨ। ਅਦਾਰਾ ਮਹਾਪੰਜਾਬ ਵੱਲੋਂ ਵਿਸਾਖੀ ਮੇਲੇ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਜਿਹੜੀ ਆਪ ਜਨਤਾ ਤੱਕ ਪਹੁੰਚਣ ਵਿੱਚ ਅਪਨਾ ਰੋਲ ਅਦਾ ਕਰ ਰਹੀ ਹੈ।[11:58 AM, 4/29/2024] Baldev Singh: Balwinder singh murabia
Paramjit singh Begowal
Manmohan singh
Sukhdev singh Debi
Ujjal singh
Master Hazara singh
Kuldeep pappu
Jagjit singh
Dalwinder Bittu
Pamma Begowal
Balkar singh
Sukhi Begowal
Swaran singh
Harry Padwal
Lakhvir Jerry
Sarvjit singh LLM
[11:58 AM, 4/29/2024] Baldev Singh: Satpal Pala
Harjit singh