ਅੰਮ੍ਰਿਤਸਰ, 17 ਅਪ੍ਰੈਲ 2024 – ਗੁਰਦਾਸਪੁਰ ਤੋਂ AAP ਉਮੀਦਵਾਰ ਸ਼ੈਰੀ ਕਲਸੀ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਗੁਰੂ ਦਾ ਸ਼ੁਕਰਾਨਾ ਵੀ ਕੀਤਾ ਗਿਆ। ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਅਤੇ ਬਾਕੀ ਸਿਆਸੀ ਪਾਰਟੀਆਂ ਦੇ ਉੱਤੇ ਸਵਾਲੀਆਂ ਨਿਸ਼ਾਨ ਵੀ ਖੜੇ ਕੀਤੇ ਗਏ। ਉੱਥੇ ਹੀ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੀ ਹੀ ਪਾਰਟੀ ਤੇ ਦਿੱਤੇ ਗਏ ਬਿਆਨ ਤੋਂ ਉਹ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ।
ਸ਼ੈਰੀ ਕਲਸੀ ਨੇ ਕਿਹਾ ਕਿ ਲੋਕ ਭਾਰਤੀ ਜਨਤਾ ਪਾਰਟੀ ਤੋਂ ਖਾਸ ਤੌਰ ਤੇ ਗੁਰਦਾਸਪੁਰ ਦੇ ਲੋਕ ਠੱਗੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਕਿਸ ਮੂੰਹ ਦੇ ਨਾਲ ਲੋਕਾਂ ਕੋਲ ਵੋਟਾਂ ਮੰਗਣ ਵਾਸਤੇ ਗੁਰਦਾਸਪੁਰ ਵਿੱਚ ਜਾਵੇਗੀ। ਇਹ ਤਾਂ ਉਹਨਾਂ ਨੂੰ ਆਪ ਸਮਝ ਨਹੀਂ ਆ ਰਹੀ ਲੇਕਿਨ ਆਮ ਆਦਮੀ ਪਾਰਟੀ ਦੇ ਦੋ ਸਾਲ ਦੇ ਕਾਰਜਕਾਰ ਨੂੰ ਲੈ ਕੇ ਲੋਕ ਕਾਫੀ ਖੁਸ਼ ਹਨ ਜਿਸ ਕਰਕੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਦੁਬਾਰਾ ਤੋਂ ਲੋਕ ਸਭਾ ਵਿੱਚ ਚੋਣਾਂ ਚ ਜਿਤਾ ਕੇ ਜਰੂਰ ਭੇਜਣਗੇ।
ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸੀਟਾਂ ਜਿਆਦੀਆਂ ਆਉਂਦੀਆਂ ਹਨ ਤਾਂ ਉਹ ਪੰਜਾਬ ਦੇ ਹਿੱਤ ਦੇ ਵਿੱਚ ਬਹੁਤ ਸਾਰੇ ਸਵਾਲ ਲੋਕ ਸਭਾ ਵਿੱਚ ਪੁੱਜ ਸਕਦੇ ਹਨ ਜਿਸ ਵਿੱਚ 8 ਹਜਾਰ ਕਰੋੜ ਰੁਪਆ ਜੋ ਕਿ ਪੰਜਾਬ ਦਾ ਕੇਂਦਰ ਸਰਕਾਰ ਵੱਲੋਂ ਰੋਕਿਆ ਗਿਆ ਹੈ ਉਸ ਨੂੰ ਲਿਆਉਣਾ ਹੋਵੇਗਾ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ 75 ਸਾਲਾਂ ਤੋਂ ਦੋਵੇਂ ਰਾਜਨੀਤਿਕ ਪਾਰਟੀਆਂ ਵੱਲੋਂ ਪੰਜਾਬ ਦਾ ਘਾਣ ਕੀਤਾ ਗਿਆ ਹੈ ਅਤੇ ਅਸੀਂ ਇਸ ਘਾਣ ਨੂੰ ਖਤਮ ਕਰਨ ਵਾਸਤੇ ਹੀ ਬਦਲਾਵ ਵਾਲੀ ਪਾਰਟੀ ਨੂੰ ਪੰਜਾਬ ਵਿੱਚ ਲਿਆਂਦਾ ਸੀ ਅਤੇ ਲੋਕ ਬਦਲਾਅ ਵਿੱਚ ਵੀ ਨਜ਼ਰ ਆ ਰਹੇ ਹਨ।
ਅੱਗੇ ਬੋਲਦੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਜਿੱਥੇ ਅਕਾਲੀ ਦਲ ਨੂੰ ਹਰਾਉਣ ਵਾਸਤੇ ਕਾਂਗਰਸ ਨੂੰ ਚੁਣਦੇ ਸਨ ਤੇ ਕਾਂਗਰਸ ਨੂੰ ਹਰਾਉਣ ਵਾਸਤੇ ਅਕਾਲੀ ਦਲ ਨੂੰ ਚੁਣਦੇ ਸਨ ਹੁਣ ਉਹਨਾਂ ਕੋਲ ਇੱਕ ਹੋਰ ਵਿਕਲਪ ਆ ਚੁੱਕਾ ਹੈ ਜਿਸ ਕਰਕੇ ਹੁਣ ਲੋਕ ਆਪਣੇ ਆਪ ਨੂੰ ਸੁਰਕਸ਼ਿਤ ਹੱਥਾਂ ਵਿੱਚ ਮਹਿਸੂਸ ਕਰ ਰਹੇ ਹਨ ਉਥੇ ਦੂਸਰੇ ਪਾਸੇ ਕੋਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੀ ਹੀ ਪਾਰਟੀ ਦੇ ਚੁੱਕੇ ਗਏ ਸਵਾਲ ਤੇ ਜਦੋਂ ਸ਼ੈਰੀ ਕਲਸੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਹ ਉਸ ਤੋਂ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ।