ਐਸ ਏ ਐਸ ਨਗਰ, 14 ਮਾਰਚ – ਵਿਧਾਨਸਭਾ ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਵੱਲੋਂ ਅੱਜ ਸ਼ਹਿਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਰੰਭ ਕੀਤੇ ਜਾ ਰਹੇ ਕਈ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨੀਹ ਪੱਥਰ ਰੱਖੇ ਗਏ। ਇਹਨਾਂ ਪ੍ਰੋਜੈਕਟਾਂ ਵਿੱਚ 13.68 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ 5 ਚੌਂਕਾਂ ਦੀ ਉਸਾਰੀ, ਤੋਂ ਇਲਾਵਾ ਪਲਾਸਕਾ ਯੂਨੀਵਰਸਿਟੀ ਤੋਂ ਪਿੰਡ ਚਾਉ ਮਾਜਰਾ ਦੇ ਚੜਦੇ ਪਾਸੇ ਵੱਲ ਅਤੇ ਆਈ.ਟੀ ਸਿਟੀ ਤੋਂ ਇੰਟਰਨੈਸ਼ਨਲ ਏਅਰਪੋਰਟ ਰੋਡ ਦੇ ਵਿਚਕਾਰ ਪਿੰਡ ਵੱਲ 24.29 ਕਰੋੜ ਰੁਪਏ ਦੀ ਲਾਗਤ ਨਾਲ ਦੋ ਪੁਲਾਂ ਦੀ ਉਸਾਰੀ ਦਾ ਕੰਮ ਸ਼ਾਮਿਲ ਹੈ। ਇਸ ਤੋਂ ਇਲਾਵਾ ਕੁੰਭੜਾ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਦੀ 3.2 ਕਿਲੋਮੀਟਰ ਦੀ ਸੜਕ ਨੂੰ ਚੌੜਾ ਕਰਨ ਅਤੇ ਅਪਗਰੇਡ ਕਰਨ ਤੇ ਲਗਭਗ 25 ਕਰੋੜ ਰੁਪਏ ਖਰਚੇ ਕੀਤੇ ਜਾਣਗੇ।
ਉਪਰੋਕਤ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨੀਹ ਪੱਤਰ ਰੱਖਣ ਉਪਰੰਤ ਸz. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਕੁਝ ਵੀ ਕਿਹਾ ਗਿਆ ਸੀ ਅਤੇ ਜੋ ਜੋ ਵਾਅਦੇ ਅਤੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਲਗਭਗ ਪੂਰਾ ਕਰ ਲਿਆ ਗਿਆ ਹੈ ਅਤੇ ਉਸ ਤੋਂ ਵੀ ਅਗਾਂਹ ਜਾਂਦੇ ਹੋਏ ਪੰਜਾਬ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਇਹਨਾਂ ਪੰਜ ਚੌਂਕਾਂ ਤੋਂ ਇਲਾਵਾ ਸੱਤ ਹੋਰ ਚੌਂਕ ਵੀ ਜਲਦੀ ਹੀ ਬਣਾਉਣੇ ਸ਼ੁਰੂ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਚੌਕਾਂ ਨਾਲ ਜਿੱਥੇ ਟਰੈਫਿਕ ਦੀ ਸਮੱਸਿਆ ਸੁਚਾਰੂ ਢੰਗ ਨਾਲ ਚੱਲੇਗੀ ਉੱਥੇ ਸ਼ਹਿਰ ਦੀ ਖੂਬਸੂਰਤੀ ਵਿੱਚ ਵੀ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਚੌਂਕਾਂ ਦੇ ਵਿੱਚ ਪਹਿਲਾਂ ਰੱਖੇ ਗਏ ਢੋਲਾਂ ਦੇ ਸਬੰਧੀ ਵਿਰੋਧੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਪ੍ਰੰਤੂ ਅੱਜ ਇਹਨਾਂ ਚੌਂਕਾਂ ਨੂੰ ਬਣਾਏ ਜਾਣ ਦੀ ਸ਼ੁਰੂਆਤ ਕਰਨ ਦੇ ਨਾਲ ਵਿਰੋਧੀਆਂ ਨੂੰ ਆਪਣੇ ਆਪ ਹੀ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ। ਉਹਨਾਂ ਕਿਹਾ ਕਿ ਵਿਰੋਧੀਆਂ ਵੱਲੋਂ ਸਿਰਫ ਸੱਤਾ ਦਾ ਆਨੰਦ ਮਾਣ ਕੇ ਆਪਣੀਆਂ ਨਿਜੀ ਤਜੋਰੀਆਂ ਭਰੀਆਂ ਜਾਂਦੀਆਂ ਰਹੀਆਂ ਹਨ ਅਤੇ ਇਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਦੇ ਵੀ ਸੰਜੀਦਗੀ ਨਹੀਂ ਵਿਖਾਈ।
ਇਸ ਮੌਕੇ ਕੌਂਸਲਰ ਅਤੇ ਯੂਥ ਆਗੂ ਸਰਬਜੀਤ ਸਿੰਘ ਸਮਾਣਾ, ਹਰਸੁਖਿੰਦਰ ਸਿੰਘ ਬੱਬੀ ਬਾਦਲ, ਚੀਫ਼ ਇੰਜੀਨੀਅਰ ਗਮਾਡਾ ਬਲਵਿੰਦਰ ਸਿੰਘ, ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ, ਹਰਜੀਤ ਸਿੰਘ ਭੋਲੂ (ਤਿੰਨੇ ਕੌਂਸਲਰ), ਸਟੇਟ ਅਵਾਰਡੀ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਹਰਬਿੰਦਰ ਸਿੰਘ ਸੈਣੀ, ਆਰ. ਐਸ. ਢਿੱਲੋਂ, ਐਸ.ਈ. ਅਜੇ ਗਰਗ ਐਸ. ਈ. ਦਰਸ਼ਨ ਕੁਮਾਰ ਜਿੰਦਲ, ਕੈਪਟਨ ਕਰਨੈਲ ਸਿੰਘ, ਰਘਵੀਰ ਸਿੰਘ, ਅੰਜਲੀ ਸਿੰਘ, ਓਪਿੰਦਰਪ੍ਰੀਤ ਕੋਰ, ਸਵਰਨ ਲਤਾ, ਗੱਜਣ ਸਿੰਘ, ਹਰਪਾਲ ਸਿੰਘ, ਸਵਿਤਾ ਪ੍ਰਿੰਜਾ, ਮਹਿੰਦਰ ਸਿੰਘ ਮਲੋਆ, ਹਰਪਾਲ ਸਿੰਘ ਚੰਨਾ, ਡਾ. ਕੁਲਦੀਪ ਸਿੰਘ, ਡਾ. ਰਵਿੰਦਰ ਕੁਮਾਰ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਅਵਤਾਰ ਸਿੰਘ ਮੌਲੀ, ਹਰਜੋਤ ਸਿੰਘ ਗੱਬਰ, ਗੌਰਵ ਸੰਭਾਲਕੀ, ਗੁਰਤੇਜ ਸਿੰਘ, ਮਲਕੀਤ ਸਿੰਘ, ਰਾਜੂ, ਜਸਪਾਲ ਮਟੌਰ, ਸੁਰਿੰਦਰ ਸਿੰਘ ਰੋਡਾ ਸੋਹਾਣਾ, ਸੁਖਚੈਨ ਸਿੰਘ, ਬੰਤ ਸਿੰਘ ਸੋਹਾਣਾ, ਰਾਮ ਸਿੰਘ ਸੰਭਾਲਕੀ, ਗੁਰਦੇਵ ਸਿੰਘ, ਰਣਦੀਪ ਮਟੌਰ, ਤਰਨਜੀਤ ਕੌਰ ਕੋਮਲ, ਸੁਮਿਤ ਸੋਢੀ, ਅਮਿਤ ਜੈਨ, ਜਸਵਿੰਦਰ ਸਿੰਘ ਚਾਓ ਮਾਜਰਾ, ਜਗਤਾਰ ਸਿੰਘ ਚਾਓ ਮਾਜਰਾ, ਗੁਰਪ੍ਰੀਤ ਸਿੰਘ ਕੁਰੜਾ, ਜੱਗੀ ਮਾਣਕਪੁਰ ਕੱਲਰ, ਸਤਨਾਮ ਸਿੰਘ ਗੀਗੇ ਮਾਜਰਾ, ਰਵਿੰਦਰ ਸਿੰਘ ਮਾਣਕਪੁਰ ਕੱਲਰ, ਗੋਬਿੰਦਰ ਸਿੰਘ, ਰਣਧੀਰ ਸਿੰਘ, ਕੁਲਵੀਰ ਸਿੰਘ ਮਨੌਲੀ,ਜਗਤਾਰ ਸਿੰਘ ਸ਼ੇਖਨ ਮਾਜਰਾ, ਪਰਮਜੀਤ ਸੈਣੀ, ਮਨਜੀਤ ਸਿੰਘ ਵੀ ਹਾਜ਼ਰ ਸਨ।