ਪਟਿਆਲਾ 5, ਫ਼ਰਵਰੀ 2024 : ਕੇਂਦਰ ਸਰਕਾਰ ਨੇ ਬਜਟ ਸੈਸ਼ਨ ਦੌਰਾਨ ਆਸ਼ਾ ਵਰਕਰਾਂ ਨਾਲ ਕੀਤਾ ਕੋਝਾ ਮਜਾਕ ਭਾਦਸੋਂ ਤੇ ਸਮੂਹ ਕਮੇਟੀ ਮੈਂਬਰਾਂ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿੱਚ ਸੂਬਾ ਕਮੇਟੀ ਦਾ ਫੈਸਲਾ 6 ਫਰਵਰੀ ਨੂੰ ਸਾੜੀਆਂ ਜਾਣਗੀਆਂ ਕੇਦਰ ਸਰਕਾਰ ਦੇ ਬਜ਼ਟ ਦੀਆਂ ਕਾਪੀਆ।ਨਾਲ ਹੀ ਉਹਨਾਂ ਦੱਸਿਆ ਕਿ ਬੀਤੇ ਦਿਨ ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜ਼ੋ ਬਜ਼ਟ ਪੇਸ਼ ਕੀਤਾ ਗਿਆ ਹੈ। ਉਸ ਵਿੱਚ ਆਸ਼ਾ ਵਰਕਰਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਇਸ ਦੇ ਰੋਸ ਵਜੋ ਆਸ਼ਾ ਵਰਕਰਜ ਅਤੇ ਫਸੀਲੀਟੇਟਰ ਯੂਨੀਅਨ ਪੰਜਾਬ ਵੱਲੋਂ 6 ਫਰਵਰੀ ਨੂੰ ਪੰਜਾਬ ਭਰ ਦੇ ਵਿੱਚ ਸਬ ਡਵੀਜ਼ਨ ਲੇਵਲ ਤੇ ਇਸ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਜ਼ਿਲਾ ਪ੍ਰਧਾਨ ਕਮਲਜੀਤ ਕੌਰ ਰੋੜਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਜਟ ਚ ਆਮ ਵਰਗ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਆਯੁਸ਼ਮਾਨ ਸਕੀਮ ਤਹਿਤ ਲਿਆਂ ਕੇ ਕੇਵਲ ਹੰਝੂ ਪੋਚਣ ਵਾਲੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੀ ਡਿਊਟੀ ਬਹੁਤ ਸਖਤ ਹੈ। ਜਿਹੜੀਆਂ ਘਰ ਘਰ ਜਾ ਕੇ ਰਿਕਾਰਡ ਇੱਕਤਰ ਕਰਦੀਆਂ ਹਨ। ਪ੍ਰੰਤੂ ਕੇਂਦਰ ਸਰਕਾਰ ਬਹੁਤ ਹੀ ਨਿਗੂਣੇ ਭੱਤਿਆਂ ਤੇ ਉਨ੍ਹਾਂ ਤੋਂ ਹਾਰਡ ਵਰਕ ਕਰਵਾ ਰਹੀ ਹੈ। ਇਹ ਆਸ਼ਾ ਵਰਕਰਾਂ ਦਾ ਸ਼ੋਸਣ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਨੀਤੀ ਅਤੇ ਸਿਹਤ ਸਹੂਲਤਾਂ ਵੱਲ ਵੀ ਬਿਲਕੁੱਲ ਧਿਆਨ ਨਹੀਂ ਦਿੱਤਾ ਗਿਆ। ਜਿੱਥੇ ਸਿੱਖਿਆ ਦਾ ਬਜ਼ਟ ਘਟਾਇਆ ਗਿਆ ਹੈ। ਉਥੇ ਹੀ ਸਿਹਤ ਸਹੂਲਤਾਂ ਨੂੰ ਵੀ ਰੋਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਕੇਵਲ ਜੁਮਲਿਆਂ ਦੀ ਸਰਕਾਰ ਹੈ। ਲੋਕਾਂ ਨੂੰ ਵੱਡੇ-ਵੱਡੇ ਸਬਜ਼ਬਾਗ ਦਿਖਾਕੇ ਉਨਾਂ ਤੋਂ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ। ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ। ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਨੇ ਜ਼ੋ ਵਾਅਦੇ ਕੀਤੇ ਸੀ। ਉਨ੍ਹਾਂ ਚੋਂ ਇੱਕ ਵੀ ਪੂਰਾ ਨਹੀਂ ਕੀਤਾ। ਮਹਿੰਗਾਈ ਨੇ ਆਮ ਵਿਅਕਤੀ ਦਾ ਜੀਣਾ ਦੁਬਰ ਕਰ ਦਿੱਤਾ ਹੈ ਅਤੇ ਬੇਰੋਜ਼ਗਾਰੀ ਦੇ ਕਾਰਨ ਨੌਜਵਾਨੀ ਤਰਲੇ ਕੱਢ ਰਹੀ ਹੈ। ਸਰਕਾਰੀ ਜਾਇਦਾਦਾਂ ਵੇਚੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਫ਼ੌਜ ਦਾ ਵੀ ਪ੍ਰਾਈਵੇਟੇਸਨ ਕੀਤਾ ਜਾ ਰਿਹਾ।
ਲੋਕ ਸਭਾ ਚੋਣਾਂ ਨੂੰ ਲੈ ਕੇ ਆਸ਼ਾ ਵਰਕਰਜ ਅਤੇ ਫਸਿਲੀਟੇਟਰ ਯੂਨੀਅਨ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਨਵੇਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।