ਨਵੀਂ ਦਿੱਲੀ, 15 ਜਨਵਰੀ 2024- ਲੋਕ ਸਭਾ ਚੋਣਾਂ ਨੂੰ ਲੈ ਕੇ ਮਾਇਆਵਤੀ ਨੇ ਵੱਡਾ ਐਲਾਨ ਕੀਤਾ ਹੈ। ਮਾਇਆਵਤੀ ਨੇ INDIA ਅਤੇ ਐਨਡੀਏ ਗਠਜੋੜ ਦੋਵਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਹੈ ਕਿ ਬਸਪਾ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ਮਾਇਆਵਤੀ ਨੇ ਕਿਹਾ ਕਿ ਅਸੀਂ ਇੰਡੀਆ ਅਲਾਇੰਸ ‘ਚ ਸ਼ਾਮਲ ਨਹੀਂ ਹੋਵਾਂਗੇ।
ਬਸਪਾ ਮੁਖੀ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਗਠਜੋੜ ਵਿੱਚ ਸ਼ਾਮਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਅਸੀਂ ਕਿਸੇ ਗਠਜੋੜ ਵਿੱਚ ਨਹੀਂ ਜਾਵਾਂਗੇ।
ਸਾਲ 2007 ਵਾਂਗ ਸਾਡੀ ਪਾਰਟੀ ਲੋਕ ਸਭਾ ਵਿੱਚ ਵੀ ਵਧੀਆ ਨਤੀਜੇ ਦੇਵੇਗੀ। ਮਾਇਆਵਤੀ ਨੇ ਕਿਹਾ ਕਿ ਗਠਜੋੜ ‘ਚ ਚੋਣਾਂ ਲੜਨ ਨਾਲ ਬਸਪਾ ਨੂੰ ਨੁਕਸਾਨ ਹੁੰਦਾ ਹੈ।
ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਬਸਪਾ ਨਾਲ ਮਿਲ ਕੇ ਚੋਣਾਂ ਲੜਨਾ ਚਾਹੁੰਦੀਆਂ ਹਨ। ਮਾਇਆਵਤੀ ਇਹ ਸੰਭਾਵਨਾ ਵੀ ਜ਼ਾਹਰ ਕਰ ਰਹੀ ਹੈ ਕਿ ਈਵੀਐਮ ਸਿਸਟਮ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ।
ਬਸਪਾ ਮੁਖੀ ਨੇ ਕਿਹਾ ਕਿ ਜੇਕਰ ਮੇਰੀ ਪਾਰਟੀ ਦੇ ਵਰਕਰ ਲੋਕ ਸਭਾ ਚੋਣਾਂ ਵਿੱਚ ਚੰਗੇ ਨਤੀਜੇ ਲੈ ਕੇ ਆਉਂਦੇ ਹਨ ਤਾਂ ਇਹ ਮੇਰੇ ਲਈ ਤੋਹਫ਼ਾ ਹੋਵੇਗਾ।