ਨਵੀਂ ਦਿੱਲੀ, 3 ਨਵੰਬਰ – ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ 7 ਮਹੀਨੇ ਦੀ ਲੜਾਈ ਤੋਂ ਬਾਅਦ ਹੁਣ ਕੈਂਸਰ ਮੁਕਤ ਹੋ ਗਏ ਹਨ। 7 ਮਹੀਨੇ ਤਕ ਜੂਝਣ ਤੋਂ ਬਾਅਦ ਕੈਂਸਰ ਮੁਕਤ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਉਹ ਬਹੁਤ ਭਾਵੁਕ ਹੋ ਗਏ ਉਨ੍ਹਾਂ ਨੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਕ ਸੰਦੇਸ਼ ਵੀ ਦਿੱਤਾ।
ਸੋਸ਼ਲ ਮੀਡੀਆ ਤੇ ਪੋਸਟ ਨੂੰ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਪੂਰੇ ਸਰੀਰ ਦੀ ਸਕੈਨ ਕਰਨ ਤੋਂ ਬਾਅਦ ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ। ਮੈਂ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਂ ਆਪਣੇ ਵਾਲ ਦਾਨ ਕਰਨ ਦੇ ਯੋਗ ਹੋ ਸਕੀ।
ਡਾ.ਨਵਜੋਤ ਕੌਰ ਨੇ ਇਸ ਪੋਸਟ ਵਿਚ ਕਈ ਭਾਵੁਕ ਸੰਦੇਸ਼ ਦਿਤੇ ਹਨ। ਜਿੱਥੇ ਉਸ ਨੇ ਕੈਂਸਰ ਵਿਰੁੱਧ ਜੰਗ ਜਿੱਤਣ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕੈਂਸਰ ਪੀੜਤਾਂ ਲਈ ਆਪਣੇ ਵਾਲ ਦਾਨ ਕਰਨ ਦੀ ਮੰਗ ਵੀ ਉਠਾਈ। ਇੰਨਾ ਹੀ ਨਹੀਂ ਲੱਕੜ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ਬਿਜਲੀ ਨਾਲ ਸਸਕਾਰ ਕਰਨ ਲਈ ਕਿਹਾ। ਇਸ ਦੇ ਨਾਲ ਹੀ ਇਸ ਨੇ ਸਾਨੂੰ ਕੋਰੋਨਾ ਦੇ ਉਨ੍ਹਾਂ ਸਮਿਆਂ ਦੀ ਵੀ ਯਾਦ ਦਿਵਾ ਦਿੱਤੀ ਜਿਸ ਵਿੱਚ ਲੋਕ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਦੇ ਨੇੜੇ ਵੀ ਨਹੀਂ ਜਾ ਸਕਦੇ ਸਨ।