ਨਵੀਂ ਦਿੱਲੀ, 28 ਜੂਨ 2020 – ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ। ਅਜਿਹੇ ‘ਚ ਹੀ ਪੂਰੀ ਦੁਨੀਆਂ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਹੋ ਗਈ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਹੁਣ ਤੱਕ ਪੂਰੇ ਵਿਸ਼ਵ ‘ਚ ਕੋਰੋਨਾ ਦੇ 10,086,926 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਦੋਂ ਕਿ ਹੁਣ ਤੱਕ 501,393 ਮੌਤਾਂ ਹੋ ਚੁੱਕੀਆਂ ਹਨ। ਪਰ ਉੱਥੇ ਵੀ ਰਾਹਤ ਵਾਲੀ ਖਬਰ ਹੈ ਕਿ ਇਨ੍ਹਾਂ ਕੇਸਾਂ ‘ਚੋਂ 5,464,271 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦੋਂ ਕਿ ਦੁਨੀਆਂ ਭਰ ‘ਚ ਅਜੇ ਵੀ 4,121,262 ਕੇਸ ਐਕਟਿਵ ਹਨ।