ਟੋਰਾਂਟੋ, 28 ਜੂਨ 2020 ਕਨੇਡਾ ਦੇ ਸੂਬੇ ਉਨਟਾਰੀਓ ਦੇ ਹੈਲਥ ਅਧਿਕਾਰੀਆਂ ਵੱਲੋਂ ਅੱਜ ਸਵੇਰੇ ਕੋਵਿਡ-19 ਦੇ ਸਿਰਫ 111 ਨਵੇਂ ਮਾਮਲੇ ਰਿਪੋਰਟ ਕੀਤੇ ਗਏ। ਮਾਰਚ ਤੋਂ ਲੈ ਕੇ ਹੁਣ ਤੱਕ ਇਹ ਕੋਵਿਡ-19 ਦੇ ਨਵੇਂ ਮਾਮਲਿਆਂ ਨਾਲ ਸਬੰਧਤ ਸਭ ਤੋਂ ਘੱਟ ਅੰਕੜਾ ਹੈ।
ਅੱਜ ਜਾਰੀ ਹੋਈ ਰਿਪੋਰਟ ਅਨੁਸਾਰ ਸੂਬੇ ਵਿੱਚ ਕਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 34,316 ਤੱਕ ਅੱਪੜ ਗਈ, ਅੱਜ ਸਵੇਰੇ ਉਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਇਹ ਖਬਰ ਬਹੁਤ ਹੀ ਵਧੀਆ ਹੈ ।
ਓਨਟਾਰੀਓ ਵਿੱਚ ਇਸ ਹਫਤੇ ਨੋਵਲ ਕਰੋਨਾਵਾਇਰਸ ਦੇ ਨਵੇਂ ਮਾਮਲੇ ਘੱਟ ਰਹੇ। ਮੰਗਲਵਾਰ ਨੂੰ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਦਰਜ ਕਰਨ ਤੋਂ ਇਲਾਵਾ ਪ੍ਰੋਵਿੰਸ ਨੂੰ ਰੋਜ਼ਾਨਾ 200 ਤੋਂ ਘੱਟ ਮਾਮਲੇ ਹੀ ਮਿਲ ਰਹੇ ਹਨ। ਐਲੀਅਟ ਨੇ ਇਹ ਵੀ ਆਖਿਆ ਕਿ ਇਸ ਹੇਠਾਂ ਵੱਲ ਜਾ ਰਹੇ ਰੁਝਾਨ ਲਈ ਅਸੀਂ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ ।ਪ੍ਰੀਮੀਅਰ ਡੱਗ ਫੋਰਡ ਨੇ ਸੰਕੇਤ ਦਿੱਤਾ ਜੇ ਸ਼ਭ ਠੀਕ ਰਿਹਾ ਤਾਂ ਹੋ ਸਕਦਾ ਸੂਬੇ ਵਿੱਚ ਪੰਦਰਾ ਜੁਲਾਈ ਤੋ ਐਮਰਜੇਂਸੀ ਵਾਪਿਸ ਲੈ ਲਈ ਜਾਵੇ। ਪਰ ਉਹਨਾ ਨੇ ਇਸ ਹਫ਼ਤੇ ਆ ਰਹੇ ਕਨੇਡਾ ਡੇਅ ਤੇ ਹਰ ਤਰਾਂ ਦੀ ਇਹਤਿਆਤ ਵਰਤਣ ਦੇ ਸਲਾਹ ਦਿੱਤੀ ।