ਨਵੀਂ ਦਿੱਲੀ, 21 ਸਤੰਬਰ, 2023: ਭਾਰਤੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਨੇ 20 ਤੋਂ ਵੱਧ ਅਤਿਵਾਦੀਆਂ ਖਿਲਾਫ ਕਾਰਵਾਈ ਲਈ ਕੈਨੇਡਾ ਤੋਂ ਮੰਗ ਕੀਤੀ ਹੈ ਪਰ ਉਸਨੇ ਹੁਣ ਤੱਕ ਇਹਨਾਂ ਖਿਲਾਫ ਕੱਖ ਨਹੀਂ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕੈਨੇਡਾ ਅਜਿਹੇ ਲੋਕਾਂ ਨੂੰ ਸੁਰੱਖਿਅਤ ਸਵਰਗ ਪ੍ਰਦਾਨ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕੈਨੇਡਾ ਸਰਕਾਰ ਅਜਿਹਾ ਨਾ ਕਰੇ ਅਤੇ ਅਤਿਵਾਦੀਆਂ ਖਿਲਾਫ ਕਾਰਵਾਈਕਰੇ ਜਾਂ ਫਿਰ ਉਹਨਾਂ ਨੂੰ ਸਾਡੇ ਹਵਾਲੇ ਕਰੇ। ਉਹਨਾਂ ਦੱਸਿਆ ਕਿ 20 ਤੋਂ ਵੱਧ ਅਜਿਹੇ ਅਤਿਵਾਦੀਆਂ ਖਿਲਾਫ ਸਬੂਤ ਸੌਂਪੇ ਗਏ ਹਨ।