ਅੰਮ੍ਰਿਤਸਰ, 1 ਅਗਸਤ 2023 – ਰਾਜਸਥਾਨ ਦੇ ਵਿੱਚ ਇੱਕ ਹੈਪੀ ਨਾਮਕ ਵਿਅਕਤੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੜੀਆਂ ਵਿੱਚ ਰੱਖ ਬੇਅਦਬੀ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਅਤੇ ਸਿੰਘਾਂ ਵੱਲੋਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਮੜ੍ਹੀਆਂ ਵਿੱਚੋਂ ਲਿਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ। ਅਤੇ ਹੈਪੀ ਨਾਮਕ ਵਿਅਕਤੀ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕਰ ਉਸਨੂੰ ਜੇਲ੍ਹ ਭੇਜੀਆ ਗਿਆ। ਤੇ ਹੁਣ ਤਿੰਨ ਸਾਲ ਬੀਤਣ ਦੇ ਬਾਅਦ ਹੁਣ ਜਦੋਂ ਹੈਪੀ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਕਰਨ ਦਾ ਦੋਸ਼ੀ ਹੈ ਉਹ ਜੇਲ ਚੋਂ ਬਾਹਰ ਆ ਕੇ ਪੁਲਸ ਪ੍ਰਸ਼ਾਸ਼ਨ ਨਾਲ ਮਿਲ ਕੇ ਸਿੱਖ ਵਿਅਕਤੀਆਂ ਦੀ ਗਿਰਫ਼ਤਾਰੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਰਾਜਸਥਾਨ ਪੁਲਿਸ ਨੂੰ ਬੋਲਦੇ ਹੋਏ ਕਿਹਾ ਕੀ ਉਹ ਸਿੱਖਾਂ ਦੀਆਂ ਬੇਕਸੂਰ ਗ੍ਰਿਫਤਾਰੀਆਂ ਨਾ ਕੀਤੀਆਂ ਜਾਣ ਇਸ ਬਾਬਤ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਰਾਜਸਥਾਨ ਦੀ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ ਤਾਂ ਜੋ ਕਿ ਸਿੱਖਾਂ ਦੀ ਬੇ ਗੁਣਾ ਗਿਰਫ਼ਤਾਰੀਆਂ ਤੇ ਰੋਕ ਲੱਗ ਸਕੇ। ਤੇ ਇਸ ਪਾਖੰਡੀ ਦੇ ਖਿਲਾਫ ਇਕ ਵਾਰ ਫਿਰ ਤੋਂ ਕਾਰਵਾਈ ਕੀਤੀ ਜਾ ਸਕੇ।
ਇੱਥੇ ਜ਼ਿਕਰਯੋਗ ਹੈ ਕਿ ਅੱਜ ਤੋਂ ਤਿੰਨ ਸਾਲ ਪਹਿਲਾ ਰਾਜਸਥਾਨ ਵਿੱਚ ਇੱਕ ਪਾਖੰਡੀ ਵਿਅਕਤੀ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮੜੀਆਂ ਦੇ ਵਿੱਚ ਪ੍ਰਕਾਸ਼ ਕਰ ਬੇਅਦਬੀ ਕਰਨ ਦਾ ਦੋਸ਼ ਲੱਗਾ ਸੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਉਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਉਸ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਸ ਵਿਅਕਤੀ ਵੱਲੋਂ ਹੁਣ ਸਿੱਖਾਂ ਦੇ ਉੱਪਰ ਤਸ਼ੱਦਦ ਢੋਂਦੇ ਹੋਏ ਉਹਨਾਂ ਦੇ ਖ਼ਿਲਾਫ਼ ਪ੍ਰਸ਼ਾਸ਼ਨ ਨਾਲ ਮਿਲ ਕੇ ਸਿੱਖ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਐਸਜੀਪੀਸੀ ਅਤੇ ਰਾਜਸਥਾਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀਆ ਬੇਦੋਸ਼ੀ ਗ੍ਰਿਫਤਾਰੀਆਂ ਤੇ ਰੋਕ ਲਗਾਈ ਜਾਵੇ।