ਸ਼੍ਰੀਹਰਿਕੋਟਾ, 14 ਜੁਲਾਈ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਤੀਜੇ ਚੰਦਰ ਮਿਸ਼ਨ ‘ਚੰਦਰਯਾਨ-3’ ਨੂੰ ਲਾਂਚ ਕਰ ਦਿੱਤਾ ਹੈ। ‘ਚੰਦਰ ਮਿਸ਼ਨ’ ਸਾਲ 2019 ਦੇ ‘ਚੰਦਰਯਾਨ-2’ ਦਾ ਫਾਲੋਅੱਪ ਮਿਸ਼ਨ ਹੈ।
ਭਾਰਤ ਦੇ ਇਸ ਤੀਜੇ ਚੰਦਰ ਮਿਸ਼ਨ ਵਿੱਚ ਵੀ ਪੁਲਾੜ ਵਿਗਿਆਨੀਆਂ ਦੀ ਟੀਚਾ ਚੰਦਰਮਾ ਦੀ ਸਤਿਹ ਤੇ ਲੈਂਡਰ ਦੀ ‘ਸਾਫਟ ਲੈਂਡਿੰਗ’ ਦਾ ਹੈ। ‘ਚੰਦਰਯਾਨ-2’ ਮਿਸ਼ਨ ਦੌਰਾਨ ਆਖ਼ਰੀ ਪਲਾਂ ਵਿੱਚ ‘ਸਾਫ਼ਟ ਲੈਂਡਿੰਗ’ ਕਰਨ ਵਿੱਚ ਸਫ਼ਲ ਨਹੀਂ ਹੋਇਆ ਸੀ। ਇਸ ਮਿਸ਼ਨ ਵਿੱਚ ਸਫਲਤਾ ਮਿਲਣ ਦੇ ਨਾਲ ਹੀ ਭਾਰਤ ਅਜਿਹੀ ਉਪਲਬਧੀ ਹਾਸਲ ਕਰ ਚੁੱਕੇ ਅਮਰੀਕਾ, ਚੀਨ ਅਤੇ ਪੁਰਾਣੇ ਸੋਵੀਅਤ ਸੰਘ ਵਰਗੇ ਦੇਸ਼ਾਂ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ।