ਚੰਡੀਗੜ੍ਹ, 21 ਜੂਨ 2023 – ਅੱਜ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣ ਲਈ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਸਰਕਾਰ ਚੰਗੀ ਤਰ੍ਹਾਂ ਚੱਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਉੱਪਰ ਦੋਸ਼ ਲਗਾਏ ਜਾ ਰਹੇ ਹਨ।
– ਮੈਂ ਉਨ੍ਹਾਂ ਦੇ ਨਾਲ ਉਨ੍ਹਾਂ ਵਰਗੀ ਭਾਸ਼ਾ ਨਹੀਂ ਵਰਤ ਸਕਦਾ
– ਗਵਰਨਰ ਦੇ ਨਾਲ ਅਜਿਹਾ ਵਿਵਹਾਰ ਚੰਗਾ ਨਹੀਂ
– ਹੈਲੀਕਾਪਟਰ ਦੀ ਵਰਤੋਂ ਬਾਰੇ ਬੋਲਦਿਆਂ ਗਵਰਨਰ ਨੇ ਕਿਹਾ ਕੇ ਜਿੰਨਾ ਚਿਰ ਪੰਜਾਬ ‘ਚ ਹਾਂ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਾਂਗਾ
– ਵਿਧਾਨ ਸਭਾ ‘ਚ ਮੇਰਾ ਬਹੁਤ ਮਜ਼ਾਕ ਉਡਾਇਆ ਗਿਆ
– ਵਿਧਾਨ ਸਭਾ ‘ਚ ਕਿਹਾ ਗਿਆ ਕੇ ਗਵਰਨਰ ਮੈਨੂੰ ਲਵ ਲੈਟਰ ਲਿਖ ਰਹੇ ਨੇ
– ਮੈਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਹੀ ਚਿੱਠੀਆਂ ਲਿਖੀਆਂ
– ਸੀ ਐਮ ਨੂੰ ਆਪਣੀ ਮਰਿਯਾਦਾ ਦਾ ਖਿਆਲ ਰੱਖਣਾ ਚਾਹੀਦਾ ਹੈ
– ਮੈਂ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦਾ
– ਮੈਂ ਸਦਾ ਮਰਿਯਾਦਾ ਦਾ ਖਿਆਲ ਰੱਖਦਾ ਹਾਂ
ਗਵਰਨਰ ਕੋਲ ਅਧਿਕਾਰ ਹੈ ਉਹ ਸਰਕਾਰ ਤੋਂ ਜਵਾਬ ਮੰਗ ਸਕਦੇ ਹਨ
– ਗਵਰਨਰ ਨੇ ਕਿਹਾ ਕੇ PU ਦੇ ਮੁੱਦੇ ‘ਤੇ ਮੈਨੂੰ ਘੇਰਿਆ ਗਿਆ
– ਪਰ ਇਹ ਮੁੱਦਾ ਯੂਨੀ ਦੀ ਫਾਈਨਾਸੀਅਲ ਮੁਸ਼ਕਿਲ ਕਰਕੇ ਆਇਆ
– ਪੰਜਾਬ ਸਰਕਾਰ ਦਾ ਅਜੇ ਵੀ ਕਾਫੀ ਬਕਾਇਆ ਬਾਕੀ ਹੈ
– ਜੇ ਹਰਿਆਣਾ ਭਾਗੀਦਾਰ ਬਣਦਾ ਤਾਂ PU ਨੂੰ ਫਾਈਨਾਸੀਅਲ ਸੁਪੋਰਟ ਮਿਲਦੀ
– – ਪੰਜਾਬ ਸਰਕਾਰ ਦਾ ਵੀ ਫਾਈਨਾਸੀਅਲ ਘਟਦਾ