ਚੰਡੀਗੜ੍ਹ, 16 ਜੂਨ- – ਹਰਿਆਣਾ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿਚ ਕੰਮਕਾਜੀ ਮਹਿਲਾਵਾਂ ਨੂੰ ਜਰੂਰਤ ਨੂੰ ਦੇਖਦੇ ਹੋਏ ਸੂਬੇ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਕ੍ਰੈਚ ਖੋਲਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਕੰਮਕਾਜੀ ਮਹਿਲਾਵਾਂ ਦੇ ਬੱਚਿਆਂ ਦੀ ਦੇਖਰੇਖ ਦੀ ਜਰੂਰਤ ਨੂੰ ਪੂਰਾ ਕਰਨ ਲਈ ਰਾਜ ਵਿਚ 500 ਕ੍ਰੈਚ ਖੋਲੇ ਜਾਣਗੇ। ਕੰਮਕਾਜੀ ਮਹਿਲਾਵਾਂ ਦੇ ਬੱਚਿਆਂ ਲਈ ਕ੍ਰੈਚ ਨੂੰ ਜਰੂਰੀ ਕਰ ਦਿੱਤਾ ਗਿਆ ਹੈ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਪੰਚਕੂਲਾ ਸੈਕਟਰ 4 ਸਥਿਤ ਮਹਿਲਾ ਅਤੇ ਬਾਲ ਵਿਕਾਸ ਮੁੱਖ ਦਫਤਰ ਦੇ ਭਵਨ ਵਿਚ ਕ੍ਰੈਚ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੀ ਸੀ।
ਉਨ੍ਹਾਂ ਨੇ ਕਿਹਾ ਕਿ ਮੈਟਰਨਿਟੀ ਬੈਨੀਫਿਟ ਏਕਟ 2017 ਤਹਿਤ ਜਿਸ ਕਿਸੇ ਵੀ ਸੰਗਠਨ ਵਿਚ 50 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ, ਚਾਹੇ ਉਹ ਨਿਜੀ ਹੋਣ ਜਾਂ ਸਰਕਾਰੀ ਉੱਥੇ ਕ੍ਰੈਚ ਹੁਣ ਜਰੂਰੀ ਹੋਵੇਗਾ। ਕ੍ਰੈਚ ਦਾ ਮੂਲ ਉਦੇਸ਼ 6 ਮਹੀਨੇ ਤੋਂ 6 ਸਾਲ ਤਕ ਦੇ ਬੱਚਿਆਂ ਦੇ ਲਈ ਈ-ਕੇਅਰ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਕ੍ਰੈਚ ਵਿਚ ਕੰਮਕਾਜੀ ਮਾਤਾਵਾਂ ਦੇ ਬੱਚਿਆਂ ਲਈ ਪੋਸ਼ਨ ਅਤੇ ਸਿਹਤ ਦੀ ਸਥਿਤੀ ਵਿਚ ਸੁਧਾਰ, ਬੱਚਿਆ ਦੇ ਸ਼ਰੀਰਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਨੂੰ ਪ੍ਰੋਤਸਾਹਨ ਦੇਣਾ ਅਤੇ ਸਿਖਿਆ ਕਰਨ ਅਤੇ ਬਿਹਤਰ ਚਾਈਲਡਕੇਅਰ ਲਈ ਦੇਖਭਾਲ ਕਰਨ ਵਾਲਿਆਂ ਨੂੰ ਮਜਬੂਤ ਬਨਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਐਲਾਨ ‘ਤੇ ਰਾਜ ਦੇ ਹੁਣ ਤਕ 16 ਜਿਲ੍ਹਿਆਂ ਵਿਚ 155 ਕ੍ਰੈਚ ਚਾਲੂ ਕੀਤੇ ਜਾ ਚੁੱਕੇ ਹਨ।
ਕ੍ਰੇਚ ਵਿਚ ਸਾਰੀ ਚਾਈਲਡਕੇਅਰ ਦੀ ਸਹੂਲਤਾਂ ਜਿਵੇਂ ਕਿ ਖੇਲਣ ਦੇ ਸਮਾਨ ਅਤੇ ਖਿਲੋਨੈ, ਵਿਦਿਅਕ-ਸਿੱਖਣ ਦੇ ਸਾਧਨ ਅਤੇ ਕਾਫੀ ਪੇਯਜਲ ਵਿਵਸਥਾ ਉਪਲਬਧ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਪੰਚਕੂਲਾ ਦਾ ਇਹ ਕ੍ਰੈਚ ਮੁੱਖ ਦਫਤਰ ਦੇ ਗਰਾਊਂਡ ਫਲੋਰ ‘ਤੇ ਸਥਿਤ ਹੈ। ਇਸ ਸ਼ਿਸ਼ੂ ਗ੍ਰਹਿ ਦਾ ਸੰਚਾਲਨ ਸਿਖਿਅਤ ਕਾਰਜਕਰਤਾਵਾਂ ਵੱਲੋਂ ਕੀਤਾ ਜਾਵੇਗਾ।
ਸ੍ਰੀਮਤੀ ਸੁਮਿਤਾ ਮਿਸ਼ਰਾ ਨੇ ਕਿਹਾ ਕਿ ਕ੍ਰੈਚ ਵਿਚ ਬੱਚਿਆਂ ਨੂੰ ਸੋਨ ਦੀ ਸਹੂਲਤ ਸਮੇਤ ਡੇ-ਕੇਅਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਬੱਚਿਆਂ ਨੂੰ ਗੁਣਵੱਤਾਪੂਰਨ ਪੂਰਾ ਪੋਸ਼ਨ ਮਹੁਇਆ ਕਰਾਇਆ ਜਾਵੇਗਾ। ਬੱਚਿਆਂ ਦੀ ਨਿਯਮਤ ਸਿਹਤ ਜਾਂਚ ਅਤੇ ਟੀਕਾਕਰਣ ਕੀਤਾ ਜਾਵੇਗਾ। ਬੱਚਿਆਂ ਦੇ ਵਿਕਾਸ ਦੀ ਨਿਗਰਾਨੀ ਕਰਨ ਦੇ ਨਾਲ ਕ੍ਰੈਚ ਦਾ ਸਮੇਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਦਫਤਰ ਦੇ ਸਮੇਂ ਦੇ ਨਾਲ ਹੀ ਨਿਰਧਾਰਿਤ ਹੈ। ਲੰਬੇ ਸਮੇਂ ਤੋਂ ਵਿਭਾਗ ਦੇ ਕਰਮਚਾਰੀਆਂ ਵੱਲੋਂ ਕ੍ਰੈਚ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ।