ਚੰਡੀਗੜ੍ਹ, 30 ਮਈ–ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਸਮਿਤੀ ਦੀ ਮੀਟਿੰਗ ਵਿਚ ਲੰਬਿਤ ਪਈਆਂ ਸ਼ਿਕਾਇਤਾਂ ‘ਤੇ ਜੀਂਦ ਨਗਰ ਪਰਿਸ਼ਦ ਦੇ ਈਓ ਵੱਲੋਂ ਕਾਰਵਾਈ ਨਾ ਕਰਨ ਤੇ ਸੰਤੋਸ਼ਜਨਕ ਜਵਾਬ ਨਾ ਦੇਣ ‘ਤੇ ਸਸਪੈਂਡ ਕਰਨ ਤੇ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਸਫੀਦੋਂ ਨਰਸਿੰਗ ਕਾਲਜ ਦੀ ਵਿਦਿਆਰਥਣਾਂ ਦੀ ਪ੍ਰਾਈਵੇਟ ਬੱਸ ਡਰਾਈਵਰਾਂ ਵੱਲੋਂ ਬੱਸ ਨਾ ਰੋਕਨ ਤੇ ਦੁਰਵਿਹਾਰ ਕਰਨ ਦੀ ਸ਼ਿਕਾਇਤ ‘ਤੇ ਵੀ ਐਕਸ਼ਨ ਲੈਂਦੇ ਹੋਏ ਬੱਸ ਨੂੰ ਇੰਪਾਉਂਡ ਕਰਨ ਤੇ ਡਰਾਈਵਰ ਅਤੇ ਕੰਡਕਟਰ ‘ਤੇ ਐਫਆਈਆਰ ਦਰਜ ਕਰ ਤੁਰੰਤ ਕਾਰਵਾਈ ਕਰਨ ਲਈ ਪੁਲਿਸ ਸੁਪਰਡੈਂਟ ਨੁੰ ਨਿਰਦੇਸ਼ ਦਿੱਤੇ।
ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਅੱਜ ਜਿਲ੍ਹਾ ਜੀਂਦ ਵਿਚ ਪ੍ਰਬੰਧਿਤ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਸਮਿਤੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ 16 ਸ਼ਿਕਾਇਤਾਂ ਰੱਖੀਟਾ ਗਈਆਂ ਜਿਨ੍ਹਾਂ ਵਿੱਚੋਂ 14 ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਗਿਆ।
ਬਿਜਲੀ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨ ਸਾਧਾਰਣ ਦੀ ਆਉਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਆਧਾਰ ‘ਤੇ ਹੱਲ ਕਰਨਾ ਸਕੀਨੀ ਕਰਨ। ਉਨ੍ਹਾਂ ਨੇ ਪੁਲਿਸ ਸੁਪਰਡੈਂਟ ਜੀਂਦ ਨੂੰ ਜਿਲ੍ਹਾ ਵਿਚ ਮਹਿਲਾਵਾਂ ਦੀ ਸੁਰੱਖਿਆ ਤੇ ਸ਼ਰਾਰਤੀ ਤੱਤਾਂ ਨਾਲ ਨਜਿਠਣ ਲਈ ਪਾਰਕ, ਮਹਿਲਾ ਕਾਲਜ ਤੇ ਹੋਰ ਸਕੂਲਾਂ ਦੇ ਸਾਹਮਣੇ ਪੀਸੀਆਰ ਦੀ ਲਗਾਤਾਰ ਗਸ਼ਤ ਲਗਾਉਣ ਦੇ ਨਿਰਦੇਸ਼ ਦਿੱਤੇ।
ਮਨੋਹਰਪੁਰ ਪਿੰਡ ਦੀ ਸਰਪੰਚ ਵੱਲੋਂ ਸੀਜਨਲ ਮੰਡੀ ਵਿਚ ਬਿਜਲੀ ਦੇ ਖੰਬਿਆਂ ਦੀ ਸ਼ਿਕਾਇਤ ‘ਤੇ ਮੰਤਰੀ ਨੇ ਬਿਜਲੀ ਵਿਭਾਂਗ ਦੇ ਅਧਿਕਾਰੀਆਂ ਨੂੰ ਪਿੰਡ ਪੰਚਾਇਤ ਨਾਲ ਤਾਲਮੇਲ ਕਰ ਸਮਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਪਿੰਡ ਵਿਚ ਵਿਕਾਸ ਕੰਮਾਂ ਨੂੰ ਗਤੀ ਮਿਲ ਸਕੇ।