ਚੰਡੀਗੜ੍ਹ, 29 ਮਈ- – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ 9 ਸਾਲਾਂ ਵਿਚ ਰਾਜਨੀਤਿਕ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਹਰ ਦੇਸ਼ਵਾਸੀ ਦੀ ਭਲਾਈ ਲਈ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਦੇਸ਼ ਸੱਭ ਤੋਂ ਪਹਿਲਾਂ, ਬਾਕੀ ਸੱਭ ਬਾਅਦ ਵਿਚ। ਇਸੀ ਸੋਚ ਦੇ ਨਾਲ ਦੇਸ਼ ਨੂੰ ਵਿਸ਼ਵ ਪਟਲ ‘ਤੇ ਅੱਗੇ ਵਧਾਉਣ ਦੇ ਲਈ ਉਹ ਅਣਥਕ ਯਤਨ ਕਰ ਰਹੇ ਹਨ ਅਤੇ ਅਮ੍ਰਿਤ ਕਾਲ ਵਿਚ ਆਜਾਦੀ ਦੇ 100 ਸਾਲ ਪੂਰੇ ਹੋਣ ‘ਤੇ ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਪ੍ਰਧਾਨ ਮੰਤਰੀ ਦੇ ਸਪਨੇ ਨੂੰ ਅਸੀਂ ਯਕੀਨੀ ਰੂਪ ਨਾਲ ਪ੍ਰਾਪਤ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ 9 ਸਾਲਾਂ ਵਿਚ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਮੁੜ ਵਿਸ਼ਵ ਗੁਰੂ ਬਨਾਉਣ ਲਈ ਦੁਨੀਆ ਵਿਚ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰ ਭਾਰਤ ਦੇ ਸਭਿਆਚਾਰ ਅਤੇ ਵਿਰਾਸਤ ਦੀ ਜੋ ਝਲਕ ਦਿਖਾਈ ਹੈ, ਉਸ ਤੋਂ ਹਰ ਭਾਰਤੀ ਨੁੰ ਮਾਣ ਮਹਿਸੂਸ ਹੋਇਆ ਹੈ। ਅੱਜ ਵਿਸ਼ਵ ਪੱਧਰ ‘ਤੇ ਭਾਰਤ ਦੀ ਜੋ ਪਹਿਚਾਣ ਬਣੀ ਹੈ, ਉਸ ਨਾਲ ਜਨਤਾ ਨੂੰ ਵੀ ਲਾਭ ਹੋ ਰਿਹਾ ਹੈ। ਦੁਨੀਆ ਵਿਚ ਪ੍ਰਧਾਨ ਮੰਤਰੀ ਦੇ ਵੱਧਦੇ ਕੱਦ ਨੂੰ ਦੇਖ ਕੇ ਹੁਣ ਤਾਂ ਵੱਡੇ ਦੇਸ਼ਾਂ ਦੇ ਨੇਤਾ ਵੀ ਕਹਿਣ ਲੱਗੇ ਹਨ ਕਿ ਮੋਦੀ ਇਜ ਦਾ ਬੋਸ।
ਮੁੱਖ ਮੰਤਰੀ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ‘ਤੇ ਮਹਾ ਸੰਪਰਕ ਮੁਹਿੰਮ ਤਹਿਤ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ।