ਬਰਮਿੰਘਮ, 29 ਮਈ 2023 : ਬ੍ਰਤਾਨੀਆ ਵਿੱਚ ਹਾਲ ਹੀ ‘ਚ ਹੋਈਆਂ ਸਥਾਨਕ ਕੌਂਸਲਾਂ ਦੀ ਚੋਣਾਂ ਵਿੱਚ ਕਾਫੀ ਰੱਦੋ ਬਦਲ ਦੇਖਣ ਨੂੰ ਮਿਲ਼ੀ ਹੈ। ਕੁੱਲ ਮਿਲ਼ਾ ਕੇ ਰਾਜਨੀਤੀ ਵਿੱਚ ਪੰਜਾਬੀਆਂ ਦੀ ਗਿਣਤੀ ਆਟੇ ‘ਚ ਲੂਣ ਦੇ ਬਰਾਬਰ ਹੈ। ਅਨੇਕਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਨੇਕਾਂ ਪੰਜਾਬੀ ਤੇ ਸਿੱਖ ਕੌਂਸਲਰ ਪਹਿਲਾਂ ਵੀ ਸਨ ਅਤੇ ਇਸ ਵਾਰ ਹੋਰ ਨਵੇਂ ਚੁਣੇ ਗਏ ਹਨ। ਪਰ ਬਰਮਿੰਘਮ ਹਲ ਦੇ ਮਸ਼ਹੂਰ ਇਲਾਕੇ ਸੋਲੀਹਲ ਵਿੱਚ ਇਹ ਮਾਣ ਕਿਸੇ ਸਿੱਖ ਪੰਜਾਬੀ ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਹੈ। ਸ. ਸਰਦੂਲ ਸਿੰਘ ਮਾਰਵਾ ਜੀ ਐੱਮ.ਬੀ.ਈ ਨੇ ਚੋਣ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਸੋਲੀਹਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅੰਗਰੇਜ਼ਾਂ ਦੇ ਇਸ ਇਲਾਕੇ ਵਿੱਚ ਉਹ ਪਹਿਲੇ ਸਿੱਖ ਕੌਂਸਲਰ ਬਣੇ ਹਨ। ਯਾਦ ਰਹੇ ਇਸਤੋਂ ਪਹਿਲਾਂ ਉਨ੍ਹਾਂ ਬ੍ਰਮਿੰਘਮ ਕੌਂਸਲ ਵਿੱਚ ਵੀ ਘੱਟ ਉਮਰ ਦੇ ਸਿੱਖ ਕੌਂਸਲਰ ਬਣਨ ਦੀ ਨਵੀਂ ਪਿਰਤ ਪਾਈ ਸੀ। ਸ. ਮਾਰਵਾ ਜੀ ਨੂੰ ਸਿੱਖ ਜਗਤ ਦੀ ਵਿਲੱਖਣ ਸ਼ਖਸੀਅਤ ਹੋਣ ਦਾ ਮਾਣ ਹਾਸਿਲ ਹੈ। ਉਹਨਾਂ 60ਵਿਆਂ ‘ਚ ਯੂ.ਕੇ ਵਿੱਚ ਪਹਿਲਾ ਧਾਰਮਿਕ ਸੰਗੀਤ ਗਰੁੱਪ ਮੁਸਾਫ਼ਰ ਬਣਾਇਆ। ਸਿੱਖ ਪੰਥ, ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਨਾਲ ਡਾਢਾ ਲਗਾਵ ਹੋਣ ਕਾਰਨ ਬ੍ਰਤਾਨੀਆ ਦੇ ਪਹਿਲੇ ਅਤੇ ਨਾਮਵਰ ਟੀ.ਵੀ. ਚੈਨਲ, ਸਿੱਖ ਚੈਨਲ ਉੱਤੇ ਮੇਜ਼ਬਾਨੀ ਕਰਨ ਦਾ ਵਿਲੱਖਣ ਤਜਰਬਾ ਤੇ ਮਾਣ ਹਾਸਲ ਹੈ। ਉਨ੍ਹ ਇ ਦੀਆਂ ਸਮਾਜ ਸੇਵੀ ਸਰਗਰਮੀਆਂ ਕਰਕੇ ਬ੍ਰਤਾਨੀਆ ਦੀ ਮਰਹੂਮ ਮਹਾਂਰਣੀ ਵਲੋਂ 1990 ਵਿੱਚ ਮੈਂਬਰ ਔਰ ਬ੍ਰਿਟਿਸ਼ ਅੰਪਾਇਰ ਦੇ ਮਾਣਮੱਤੇ ਖਿਤਾਬ ਨਾਲ਼ ਸਨਮਾਨਿਤ ਕੀਤਾ ਗਿਆ।