ਵਾਸ਼ਿੰਗਟਨ, 15 ਮਈ-ਅਮਰੀਕਾ ਦੇ ਉੱਚ ਡਿਪਲੋਮੈਟ ਨੇ ਕਿਹਾ ਹੈ ਕਿ ਕੋਵਿਡ -19 ਦੇ ਸਬੰਧ ਵਿਚ ਭਾਰਤ ਵਿਚ ਮੁਸਲਿਮ ਭਾਈਚਾਰੇ ਖ਼ਿਲਾਫ਼ “ਬਿਆਨਬਾਜ਼ੀ ਅਤੇ ਉਨ੍ਹਾਂ ’ਤੇ ਅਤਿਆਚਾਰ” ਨਾਲ ਸਬੰਧਤ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਹ ਘਟਨਾਵਾਂ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਕਾਰਨ ਵਧੀਆਂ ਹਨ ।ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਸੈਮ ਬ੍ਰਾਊਨਬੈਕ ਵਿਸ਼ਵ ਭਰ ਦੇ ਘੱਟਗਿਣਤੀ ਭਾਈਚਾਰਿਆਂ ਉੱਤੇ ਕੋਵਿਡ -19 ਦੇ ਪ੍ਰਭਾਵ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਕਿਹਾ, “ਅਸੀਂ ਕੋਵਿਡ-19 ਦੇ ਸਬੰਧ ਵਿਚ ਭਾਰਤ ਵਿਚ ਵਿਸ਼ੇਸ਼ ਤੌਰ ‘ਤੇ ਮੁਸਲਿਮ ਭਾਈਚਾਰੇ ਵਿਰੁੱਧ ਬਿਆਨਬਾਜ਼ੀ ਅਤੇ ਉਨ੍ਹਾਂ ’ਤੇ ਅਤਿਆਚਾਰ ਬਾਰੇ ਖ਼ਬਰਾਂ ਵੇਖੀਆਂ ਹਨ।” ਇਹ ਘਟਨਾਵਾਂ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਅਤੇ ਫਰਜ਼ੀ ਖ਼ਬਰਾਂ ਸਾਂਝੀਆਂ ਕਰਨ ਕਾਰਨ ਵਧੀਆਂ ਹਨ। ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਦੋਂ ਮੁਸਲਮਾਨਾਂ ‘ਤੇ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਲਗਾਇਆ ਗਿਆ ਹੈ।
Facebook
Twitter
Email