ਨੌਜੁਆਨਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਦੇਣ ਦੀ ਦਿਸ਼ਾ ਵਿਚ ਵੱਡਾ ਕਦਮ – ਮੁੱਖ ਮੰਤਰੀ
ਚੰਡੀਗੜ੍ਹ – ਹਰਿਆਣਾ ਵਿਚ ਨੌਜੁਆਨਾਂ ਨੂੰ ਵਪਾਰ ਦੇ ਨਵੇਂ ਮੌਕੇ ਦੇਣ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਨਾਉਣ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਆਪਣੀ ਤਰ੍ਹਾ ਦੀ ਅਨੋਖੀ ਹਰ ਹਿੱਤ ਸਟੋਰ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਸੂਬੇ ਵਿਚ 2000 ਰਿਟੇਲ ਸਟੋਰ ਖੋਲੇ ਜਾਣਗੇ। ਇੰਨ੍ਹਾਂ ਸਟੋਰ ਰਾਹੀਂ ਸਰਬੋਤਮ ਗੁਣਵੱਤਾ ਵਾਲੇ ਰੋਜਾਨਾ ਜਰੂਰਤਾਂ ਦੇ ਉਤਪਾਦਾਂ ਦੀ ਵਿਕਰੀ ਨੂੰ ਪੋ੍ਰਤਸਾਹਨ ਮਿਲੇਗਾ ਅਤੇ ਗ੍ਰਾਹਕਾਂ ਤਕ ਸਹੀ ਮੁੱਲ ‘ਤੇ ਪਹੁੰਚ ਯਕੀਨੀ ਹੋਵੇਗੀ।ਮੁੱਖ ਮੰਤਰੀ ਨੇ ਅੱਜ ਪੰਚਕੂਲਾ ਵਿਚ ਆਯੋਜਿਤ ਹਰ ਹਿੱਤ ਸਟੋਰ ਯੋੋਜਨਾ ਦੀ ਸ਼ੁਰੂਆਤ ਪੋ੍ਰਗ੍ਰਾਮ ਦੌਰਾਨ ਹਰਿਆਣਾ ਏਗਰੋ ਇੰਡਸਟਰੀ ਕਾਰਪੋਰੇਸ਼ਨ ਲਿਮੀਟੇਡ ਵੱਲੋਂ ਤਿਆਰ ਇਕ ਸਟੋਰ ਦਾ ਉਦਘਾਟਨ ਵੀ ਕੀਤਾ।ਪੋ੍ਰਗ੍ਰਾਮ ਵਿਚ ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ, ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ, ਹਰਿਆਣਾ ਏਗਰੋ ਇੰਡਸਟਰੀ ਕਾਰਪੋਰੇਸ਼ਨ ਲਿਮੀਟੇਡ ਦੇ ਚੇਅਰਮੈਨ ਰਾਕੇਸ਼ ਦੌਲਤਾਬਾਦ, ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ ਅਤੇ ਵਿਧਾਇਕ ਸੀਮਾ ਤ੍ਰਿਖਾ, ਰਣਧੀਰ ਗੋਲਨ, ਨੈਣ ਪਾਲ ਰਾਵਤ ਅਤੇ ਜੋਗੀ ਰਾਮ ਸਿਹਾਗ ਵੀ ਮੌਜੂਦ ਰਹੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਹਰਿਆਣਾ ਸਰਕਾਰ ਯੁਵਾ ਫ੍ਰੈਂਚਾਇਜੀ ਦੇ ਨਾਲ-ਨਾਲ ਸੂਖਮ ਅਤੇ ਛੋਟੇ ਉਦਯੋਗ (ਐਮਐਸਐਮਈ), ਸਰਕਾਰੀ ਸਹਿਕਾਰਿਤਾ ਸੰਸਥਾਵਾਂ, ਐਫਪੀਓ (ਕਿਸਾਨ ਉਤਪਾਦਕ ਸੰਗਠਨ), ਸਵੈ ਸਹਾਇਤਾ ਸਮੁਹ ਦੇ ਵਪਾਰ ਨੂੰ ਵਧਾਉਣ ਦੇ ਲਈ ਮੰਚ ਪ੍ਰਦਾਨ ਕਰੇਗੀ।ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ 18 ਤੋਂ 35 ਉਮਰ ਵਰਗ ਵਿਚ ਕੋਈ ਵੀ ਯੁਵਾ ਬੇਰੁਜਗਾਰ ਨਾ ਰਹੇ, ਇਸ ਉਦੇਸ਼ ਦੇ ਨਾਲ ਹੀ ਸੂਬਾ ਸਰਕਾਰ ਦਾ ਟੀਚਾ ਸਾਲ 2024 ਤਕ ਹਰਿਆਣਾ ਨੂੰ ਬੇਰੁਜਗਾਰ ਮੁਕਤ-ਰੁਜਗਾਰ ਯੁਕਤ ਬਨਾਉਣਾ ਹੈ। ਇਸ ਲਈ ਨੌਜੁਆਨਾਂ ਦੇ ਲਈ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਦਿਸ਼ਾ ਵਿਚ ਸਰਕਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਅੋਰ ਸਿਰਫ ਇਕ ਜਰੂਰਤ ਨਹੀਂ ਹਨ, ਸਗੋ ਨੌਜੁਆਨਾਂ ਦੇ ਲਈ ਰੁਜਗਾਰ ਦੇ ਮੌਕੇ ਵਧਾਉਣ ਦੀ ਦਿਸ਼ਾ ਵਿਚ ਇਕ ਮਹਤੱਵਪੂਰਣ ਕਦਮ ਹਨ। ਇਸ ਯੋਜਨਾ ਨਾਲ ਯੁਵਾ ਜਿੱਥੇ ਇਕ ਪਾਸੇ ਉਦਮੀ ਬਣਨਗੇ ਉੱਥੇ ਦੂਜੇ ਪਾਸੇ ਆਤਮਨਿਰਭਰ ਭਾਰ ਬਨਣ ਦੀ ਦਿਸ਼ਾ ਵਿਚ ਵੀ ਅੱਗੇ ਵੱਧਣਗੇ।ਉਨ੍ਹਾਂ ਨੇ ਕਿਹਾ ਕਿ ਇਹ ਸਟੋਰ ਨਾ ਸਿਰਫ ਸੂਖਮ, ਛੋਟੇ ਮੱਧਮ ਉਦਯੋਗ ਦੀ ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਵਧਾਉਣ ਵਿਚ ਮਹਤੱਵਪੂਰਣ ਭੂਮਿਕਾ ਨਿਭਾਉਣਗੇ, ਸਗੋ ਸਰਕਾਰੀ ਸਹਿਕਾਰੀ ਕਮੇਟੀਆਂ ਦੇ ਲਈ ਬਾਜਾਰ ਪਹੁੰਚ ਦੀ ਦਿਸ਼ਾ ਵਿਚ ਵੀ ਇਕ ਗ੍ਰੇ-ਚੇਂਜਰ ਸਾਬਤ ਹੋਣਗੇ। ਇੰਨ੍ਹਾਂ ਸਟੋਰਾਂ ਦੇ ਖੁਲਣ ਨਾਲ ਰਾਜ ਸਰਕਾਰ ਦਾ ਨੌਜੁਆਨਾਂ ਨੂੰ ਨੌਕਰੀ ਤਲਾਸ਼ਨ ਵਾਲੇ ਦੇ ਥਾਂ ਨੌਕਰੀ ਦੇਣ ਵਾਲਾ ਬਨਾਉਣ ਦਾ ਮਾਡਲ ਵੀ ਪੂਰਾ ਹੋਵੇਗਾ।ਇਸ ਮੌਕੇ ‘ਤੇ ਬੋਲਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਹਰਿਆਣਾ ਦੇ ਗ੍ਰਾਮੀਣ ਖੇਤਰਾਂ ਵਿਚ ਰੁਜਗਾਰ ਅਤੇ ਬਾਜਾਰ ਨੂੰ ਪੋ੍ਰਤਸਾਹਨ ਦੇਣ ਲਈ ਹਰ ਹਿੱਤ ਸਟੋਰ ਖੋਲਣਾ ਯਕੀਨੀ ਰੂਪ ਨਾਲ ਹਰ ਯੁਵਾ ਨੂੰ ਰੁਜਗਾਰ ਯੋਗ ਬਨਾਉਣ ਦੇ ਮੁੱਖ ਮੰਤਰੀ zਸੀ ਮਨੋਹਰ ਲਾਲ ਦੀ ਦੂਰਦਰਸ਼ਤਾ ਨੂੰ ਦਰਸ਼ਾਉਂਦਾ ਹੈ।ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਕੀਤੀ ਗਈ ਇਹ ਪਹਿਲ ਯਕੀਨੀ ਰੂਪ ਨਾਲ ਆਉਣ ਵਾਲੀ ਪੀੜੀਆਂ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਅੱਜ ਨੌਜੁਆਨਾਂ ਨੂੰ ਅੱਗੇ ਵੱਧਣ ਦੇ ਲਈ ਇਕ ਮੰਚ ਪ੍ਰਦਾਨ ਕੀਤਾ ਗਿਆ ਹੈ। ਸੂਬੇ ਵਿਚ ਅਜਿਹੇ 5000 ਆਊਟਲੇਟ ਖੁੋਲਣ ਦਾ ਟੀਚਾ ਹੈ।ਪੋ੍ਰਗ੍ਰਾਮ ਦੌਰਾਨ ਮੌਜੂਦ ਵੱਡੇ ਕਾਰਪੋਰੇਟ ਘਰਾਨਿਆਂ ਦੇ ਨੁਮਾਇੰਦਿਆਂ ਨੂੰ ਸੰਬੋਧਿਤ ਕਰਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੰਨ੍ਹਾਂ ਸਟੋਰ ਨੂੰ ਆਪਣੇ ਲਈ ਇਕ ਛੋਟੇ ਕਾਰੋਬਾਰ ਦੇ ਮੌਕੇ ਨੂੰ ਰੂਪ ਵਿਚ ਨਹੀਂ ਦੇਖਣਾ ਚਾਹੀਦਾ ਹੈ, ਸਗੋ ਗ੍ਰਾਮੀਣ ਖੇਤਰਾਂ ਤਕ ਇੰਨ੍ਹਾਂ ਸਟੋਰ ਦੀ ਪਹੁੰਚ ਹੋਣ ਦੇ ਕਾਰਣ ਕੰਪਨੀਆਂ ਨੂੰ ਇੰਨਾਂ੍ਹ ਸਟੋਰਾਂ ਨੂੰ ਆਪਣੀ ਸਪਲਾਈ ਅਤੇ ਮੈਨੂਫੈਕਚਰਿੰਗ ਚੇਨ ਦੇ ਵਿਸਥਾ ਦੇ ਮੌਕੇ ਵਜੋ ਦੇਖਣਾ ਚਾਹੀਦਾ ਹੈ।